ਜਡੇਜਾ ਦੇ ਸੈਲੀਬ੍ਰੇਸ਼ਨ ਐਕਸ਼ਨ ਦੀ ਨਕਲ ਕਰਦੇ ਨਜ਼ਰ ਆਏ ਧੋਨੀ, ਵਾਇਰਲ ਹੋਇਆ ਵੀਡੀਓ

Monday, May 17, 2021 - 04:35 PM (IST)

ਜਡੇਜਾ ਦੇ ਸੈਲੀਬ੍ਰੇਸ਼ਨ ਐਕਸ਼ਨ ਦੀ ਨਕਲ ਕਰਦੇ ਨਜ਼ਰ ਆਏ ਧੋਨੀ, ਵਾਇਰਲ ਹੋਇਆ ਵੀਡੀਓ

ਸਪੋਰਟਸ ਡੈਸਕ— ਸਾਬਕਾ ਭਾਰਤੀ ਕ੍ਰਿਕਟਰ ਤੇ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੇ ਮੌਜੂਦਾ ਕਪਤਾਨ ਮਹਿੰਦਰ ਸਿੰੰਘ ਧੋਨੀ ਤੇ ਰਵਿੰਦਰ ਜਡੇਜਾ ਚੰਗੇ ਦੋੋਸਤ ਹਨ। ਹਾਲ ਹੀ ’ਚ ਚੇਨਈ ਸੁਪਰ ਕਿੰਗਜ਼ ਨੇ ਧੋਨੀ ਦਾ ਛੋਟਾ ਵੀਡੀਓ ਕਲਿਪ ਸ਼ੇਅਰ ਕੀਤਾ ਹੈ ਜਿਸ ’ਚ ਉਹ ਜਡੇਜਾ ਦੇ ਸੈਲੀਬ੍ਰੇਸ਼ਨ ਵਾਲੇ ਐਕਸ਼ਨ (ਬੱਲੇ ਨੂੰ ਤਲਵਾਰ ਦੀ ਤਰ੍ਹਾਂ ਘੁਮਾਉਣਾ) ਦੀ ਨਕਲ ਕਰਦੇ ਨਜ਼ਰ ਆਏ। ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਬਾਇਓ-ਬਬਲ ’ਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਇਸ ਲੀਗ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : WTC ਫਾਈਨਲ ’ਚ ਉਤਰਦਿਆਂ ਹੀ ਭਾਰਤ ਰਚੇਗਾ ਇਤਿਹਾਸ, ਇਸ ਲਿਸਟ ’ਚ ਸ਼ਾਮਲ ਹੋਵੇਗਾ ਨਾਂ

ਆਈ. ਪੀ. ਐੱਲ. 2021 ਦੇ ਅਭਿਆਸ ਸੈਸ਼ਨ ਦੇ ਦੌਰਾਨ ਧੋਨੀ ਨੇ ਜਡੇਜਾ ਦੇ ਸੈਲੀਬ੍ਰੇਸ਼ਨ ਐਕਸ਼ਨ ਦੀ ਨਕਲ ਕੀਤੀ। ਹਾਲਾਂਕਿ ਇਸ ਦੌਰਾਨ ਉਨ੍ਹਾਂ ਦੇ ਹੱਥ ’ਚ ਬੈਟ ਨਹੀਂ ਸੀ। ਇਸ ਵੀਡੀਓ ਨੂੰ ਸੀ. ਐੱਸ. ਕੇ. ਨੇ ਆਪਣੇ ਟਵਿੱਟਰ ਹੈਂਡਲ ’ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ ਹੈ ਜਦਕਿ ਕਰੀਬ 14 ਹਜ਼ਾਰ ਲੋਕਾਂ ਨੇ ਇਸ ਨੂੰ ਪਸੰਦ ਕੀਤਾ ਹੈ।

ਜ਼ਿਕਰਯੋਗ ਹੈ ਕਿ ਆਈ. ਪੀ.  ਐੱਲ. 2021 ਮੁਲਤਵੀ ਹੋਣ ਤੋਂ ਪਹਿਲਾਂ 29 ਮੁਕਾਬਲੇ ਖੇਡੇ ਜਾ ਚੁੱਕੇ ਸਨ ਜਿਸ ’ਚ ਸੀ. ਐੱਸ. ਕੇ. ਦਾ ਪ੍ਰਦਰਸਨ ਪਿਛਲੀ ਵਾਰ ਦੇ ਮੁਕਾਬਲੇ ਕਾਫ਼ੀ ਚੰਗਾ ਰਿਹਾ ਸੀ। ਸੀ. ਐੱਸ. ਕੇ. ਦਿੱਲੀ ਕੈਪੀਟਲਸ ਤੇ ਮੁੰਬਈ ਇੰਡੀਅਨਜ਼ ਤੋਂ ਹਾਰਕੇ ਦੂਜੇ ਸਥਾਨ ’ਤੇ ਹੈ ਤੇ ਉਸ ਦੇ 7 ਮੈਚਾਂ ’ਚ 5 ਜਿੱਤ ਦੇ ਨਾਲ 10 ਅੰਕ ਹਨ।

ਇਹ ਵੀ ਪੜ੍ਹੋ : ਸ਼ੋਏਬ ਅਖ਼ਤਰ ਦੀ ਗੇਂਦ ਨਾਲ ਟੁੱਟ ਗਈ ਸੀ ਸਚਿਨ ਤੇਂਦੁਲਕਰ ਦੀ ਪਸਲੀ, ਕਰੀਬ 4 ਮਹੀਨੇ ਤਕ ਸਨ ਅਨਜਾਣ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News