ਭੱਜੀ ਦੀ ਬਿਹਤਰੀਨ ਗੇਂਦਬਾਜ਼ੀ ਨਾਲ ਮਿਲੀ ਮਦਦ : ਧੋਨੀ

04/07/2019 3:05:30 PM

ਚੇਨਈ— ਚੇਨਈ ਸੁਪਰਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿੰਗਜ਼ ਇਲੈਵਨ ਪੰਜਾਬ ਦੇ ਖਿਲਾਫ ਸ਼ਨੀਵਾਰ ਨੂੰ ਮਿਲੀ 22 ਦੌੜਾਂ ਦੀ ਜਿੱਤ ਦੇ ਬਾਅਦ ਭਾਰਤੀ ਟੀਮ ਦੇ ਸਪਿਨ ਗੇਂਦਬਾਜ਼ ਹਰਭਜਨ ਸਿੰਘ ਦੀ ਰੱਜ ਕੇ ਸ਼ਲਾਘਾ ਕੀਤੀ। ਕਪਤਾਨ ਧੋਨੀ ਨੇ ਗੇਂਦਬਾਜ਼ਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ, ''ਭੱਜੀ ਨੇ ਵਿਕਟ ਝਟਕਾਏ ਜਿਸ ਨਾਲ ਸਾਨੂੰ ਮੈਚ 'ਚ ਵਾਪਸੀ ਦਾ ਮੌਕਾ ਮਿਲਿਆ ਨਹੀਂ ਤਾਂ 160 ਦਾ ਸਕੋਰ ਕਾਫੀ ਨਹੀਂ ਸੀ। ਸਾਰੇ ਸਪਿਨ ਗੇਂਦਬਾਜ਼ਾਂ ਨੇ ਮੈਚ 'ਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਇਹ ਕੁਝ ਖਾਸ ਵਿਕਟ ਨਹੀਂ ਸੀ ਪਰ ਦੂਜੇ ਹਾਫ 'ਚ ਵਿਕਟ ਕਾਫੀ ਚੰਗਾ ਹੋ ਗਿਆ।'' 
PunjabKesari
ਉਨ੍ਹਾਂ ਕਿਹਾ, ''ਭੱਜੀ ਦਾ ਮੈਚ 'ਚ ਰਹਿਣਾ ਕਾਫੀ ਜ਼ਰੂਰੀ ਸੀ। ਕਈ ਸਾਲਾਂ ਤੋਂ ਸਿਰਫ ਆਫ ਸਪਿਨਰਾਂ ਨੇ ਹੀ ਕ੍ਰਿਸ ਗੇਲ ਨੂੰ ਪਰੇਸ਼ਾਨ ਕੀਤਾ ਹੈ। ਆਖਰੀ ਓਵਰਾਂ 'ਚ ਸਕਾਟ ਨੇ ਵੀ ਬਿਹਤਰੀਨ ਗੇਂਦਬਾਜ਼ੀ ਕੀਤੀ। ਇਹ ਮਹੱਤਵਪੂਰਨ ਹੈ ਕਿ ਉਹ ਚੰਗੀ ਸ਼ੁਰੂਆਤ ਕਰਨ ਕਿਉਂਕਿ ਉਨ੍ਹਾਂ ਨੂੰ ਪਾਵਰਪਲੇਅ 'ਚ ਗੇਂਦਬਾਜ਼ੀ ਕਰਨੀ ਹੁੰਦੀ ਹੈ।'' ਗੇਲ ਦੇ ਛੇਤੀ ਆਉਟ ਹੋਣ 'ਤੇ ਧੋਨੀ ਨੇ ਕਿਹਾ, ''ਅਸੀਂ ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼ ਨੂੰ ਛੇਤੀ ਹੀ ਆਊਟ ਕਰ ਦਿੱਤਾ। ਜੇਕਰ ਉਹ ਬੱਲੇਬਾਜ਼ੀ ਕਰ ਰਹੇ ਹੁੰਦੇ ਤਾਂ 200 ਦੌੜਾਂ ਦਾ ਸਕੋਰ ਵੀ ਘੱਟ ਪੈ ਜਾਂਦਾ। ਧੋਨੀ ਨੇ ਕਿਹਾ, ''ਸਕੋਰ ਬੋਰਡ 'ਚ ਚੋਟੀ 'ਤੇ ਰਹਿਣਾ ਚੰਗਾ ਲਗਦਾ ਹੈ ਪਰ ਇਹ ਨਿਰੰਤਰ ਪ੍ਰਕਿਰਿਆ ਹੈ। ਸਿਰਫ ਪੰਜ ਜਾਂ 6 ਮੈਚ ਖੇਡਣ ਨਾਲ ਸਾਡੇ ਖੇਡ 'ਚ ਸਾਰੇ ਵਿਭਾਗਾਂ 'ਚ ਸੁਧਾਰ ਆ ਜਾਵੇਗਾ।'' ਸਾਬਕਾ ਚੈਂਪੀਅਨ ਚੇਨਈ ਪੰਜ 'ਚੋਂ ਚਾਰ ਮੈਚ ਜਿੱਤ ਕੇ ਸਕੋਰ ਬੋਰਡ 'ਚ ਚੋਟੀ 'ਤੇ ਕਾਇਮ ਹੈ। ਚੇਨਈ ਦਾ ਅਗਲਾ ਮੁਕਾਬਲਾ ਮੰਗਲਵਾਰ ਨੂੰ ਚੇਨਈ 'ਚ ਕੋਲਕਾਤਾ ਨਾਲ ਹੋਵੇਗਾ।' 


Tarsem Singh

Content Editor

Related News