ਧੋਨੀ ਨੇ ਲੈਣੇ ਹਨ ਆਮਰਪਾਲੀ ਗਰੁੱਪ ਤੋਂ 40 ਕਰੋੜ ਰੁਪਏ, ਸੁਪਰੀਮ ਕੋਰਟ ਵੱਲੋਂ ਗਰੁੱਪ ਨੂੰ ਨਿਰਦੇਸ਼

04/30/2019 4:49:04 PM

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਆਮਰਪਾਲੀ ਗਰੁੱਪ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨਾਲ 2009-16 ਵਿਚਾਲੇ ਸਾਰੀ ਰਕਮ ਦੇ ਲੈਣ-ਦੇਣ ਦੀ ਜਾਣਕਾਰੀ ਦਾ ਕਲ ਤਕ ਖੁਲਾਸਾ ਕਰੇ। ਜ਼ਿਕਰਯੋਗ ਹੈ ਕਿ ਇਸ ਮਿਆਦ 'ਚ ਐੱਮ.ਐੱਸ.ਧੋਨੀ ਆਮਰਪਾਲੀ ਗਰੁੱਪ ਦੇ ਬਰਾਂਡ ਅੰਬੈਸਡਰ ਰਹੇ। ਐੱਮ.ਐੱਸ. ਧੋਨੀ ਦਾ ਦਾਅਵਾ ਹੈ ਕਿ ਇਸ ਦੌਰਾਨ ਧੋਨੀ ਨੇ ਆਮਰਪਾਲੀ 'ਚ ਇਕ ਪੇਂਟਹਾਊਸ (ਫਲੈਟ) ਵੀ ਬੁੱਕ ਕਰਾਇਆ ਸੀ। ਧੋਨੀ ਨੇ ਆਮਰਪਾਲੀ ਗਰੁੱਪ 'ਤੇ ਬਰਾਂਡ ਅੰਬੈਸਡਰ ਦੇ ਰੂਪ 'ਚ ਕੰਮ ਕਰਨ ਦੇ ਦੌਰਾਨ 40 ਕਰੋੜ ਰੁਪਏ ਬਕਾਇਆ ਹੋਣ ਦਾ ਦਾਅਵਾ ਵੀ ਕੋਰਟ ਦੇ ਸਾਹਮਣੇ ਕੀਤਾ ਹੈ।

ਕੋਰਟ ਨੇ ਫਾਰੇਂਸਿਕ ਆਡੀਟਰ ਦੀ ਉਸ ਰਿਪੋਰਟ ਨੂੰ ਵੀ ਮੰਨਿਆ ਜਿਸ 'ਚ ਕਰੋੜਾਂ ਰੁਪਏ ਦੀ ਸੈਫਨਿੰਗ ਦੀ ਗੱਲ ਕਹੀ ਗਈ ਹੈ। ਧੋਨੀ ਨੇ ਆਪਣੀ ਪਟੀਸ਼ਨ 'ਚ ਕੋਰਟ ਤੋਂ ਬੇਨਤੀ ਕੀਤੀ ਹੈ ਕਿ ਆਮਰਪਾਲੀ ਪ੍ਰਾਜੈਕਟ 'ਚ ਉਸ ਨੂੰ ਪੇਂਟਹਾਊਸ ਦਾ ਕਬਜ਼ਾ ਦਿਵਾਇਆ ਜਾਵੇ। ਨਾਲ ਹੀ ਉਸ ਨੂੰ ਦੂਜੇ ਘਰ ਖਰੀਦਾਰਾਂ ਦੀ ਤਰ੍ਹਾਂ ਲੈਣਦਾਰਾਂ ਦੀ ਸੂਚੀ 'ਚ ਵੀ ਸ਼ਾਮਲ ਕੀਤਾ ਜਾਵੇ।

ਧੋਨੀ ਨੇ ਕੋਰਟ ਨੂੰ ਹਲਫਨਾਮੇ ਦੇ ਜ਼ਰੀਏ ਦੱਸਿਆ ਕਿ ਉਸ ਨੇ ਰਾਂਚੀ 'ਚ ਆਮਰਪਾਲੀ ਸਫਾਇਰ 'ਚ ਪੇਂਟਹਾਊਸ ਬੁਕ ਕਰਾਇਆ ਸੀ। ਉਦੋਂ ਆਮਰਪਾਲੀ ਗਰੁੱਪ ਦੇ ਮੈਨੇਜਮੈਂਟ ਨੇ ਗੁੰਮਰਾਹ ਕਰਕੇ ਝੂਠੇ ਸਪਨੇ ਦਿਖਾਏ ਸਨ। ਇਸੇ ਚੱਕਰ 'ਚ ਆਮਰਪਾਲੀ ਨੇ ਉਨ੍ਹਾਂ ਨੂੰ ਆਪਣੇ ਪ੍ਰਾਜੈਕਟ ਦਾ ਬ੍ਰਾਂਡ ਅੰਬੈਸਡਰ ਵੀ ਬਣਾਇਆ ਸੀ। ਧੋਨੀ ਨੇ ਕੋਰਟ ਨੂੰ ਕਿਹਾ ਕਿ ਉਸ ਨੂੰ ਠਗਿਆ ਗਿਆ ਹੈ। ਗਰੁੱਪ 'ਤੇ ਬ੍ਰਾਂਡ ਪ੍ਰਮੋਸ਼ਨ ਦੇ ਕਰੋੜਾਂ ਰੁਪਏ ਦਾ ਵੀ ਬਕਾਇਆ ਹੈ ਅਤੇ ਘਰ ਨਹੀਂ ਮਿਲਿਆ ਉਹ ਅਲਗ।


Tarsem Singh

Content Editor

Related News