ਕੈਰੀ ''ਚ ਆਈ ਧੋਨੀ ਦਾ ''ਆਤਮਾ'', ਅਫਗਾਨੀ ਕ੍ਰਿਕਟਰ ਨੂੰ ਫੁਰਤੀ ਨਾਲ ਕੀਤਾ ਸਟੰਪ ਆਊਟ

06/01/2019 10:16:10 PM

ਜਲੰਧਰ— ਕ੍ਰਿਕਟ ਜਗਤ 'ਚ ਹਰ ਕੋਈ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਵਿਕਟਕੀਪਿੰਗ ਦਾ ਮੁਰੀਦ ਹੈ। ਉਹ ਖੜ੍ਹੇ ਬੱਲੇਬਾਜ਼ ਦੇ ਹਿੱਲਣ ਤੋਂ ਪਹਿਲਾਂ ਹੀ ਸਟੰਪ ਉੱਡਾ ਦਿੰਦੇ ਹਨ, ਪਰ ਅਫਗਾਨਿਸਤਾਨ ਅਤੇ ਆਸਟਰੇਲੀਆ ਦੇ ਮੈਚ 'ਚ ਜਦੋਂ ਐਲੇਕਸ ਕੈਰੀ ਨੇ ਅਫਗਾਨੀ ਕ੍ਰਿਕਟਰ ਹਸ਼ਮਤੁੱਲਾ ਸ਼ਾਹਿਦੀ ਦਾ ਸਟੰਪ ਉਡਾਇਆ ਤਾਂ ਅਜਿਹਾ ਲੱਗਾ ਕਿ ਉਸ 'ਚ ਧੋਨੀ ਦੀ ਆਤਮਾ ਆ ਗਈ ਹੈ। ਉਨ੍ਹਾਂ ਨੇ ਸ਼ਾਹਿਦੀ ਨੂੰ ਹਿੱਲਣ ਤੱਕ ਦਾ ਮੌਕਾ ਵੀ ਨਹੀਂ ਦਿੱਤਾ।
ਦਰਅਸਲ 14ਵਾਂ ਓਵਰ ਐਡਮ ਜੰਮਪਾ ਡਾਲ ਸੁੱਟ ਰਹੇ ਸਨ ਅਤੇ ਪੰਜਵੀਂ ਗੇਂਦ 'ਤੇ ਸ਼ਾਹਿਦੀ ਗੇਂਦ ਖੇਡਣ ਆਏ ਤਾਂ ਉਹ ਗੇਂਦ ਉਸ ਦੇ ਬੱਲੇ ਨਾਲ ਨਹੀਂ ਲੱਗੀ ਅਤੇ ਮਿਸ ਹੋ ਗਈ ਅਤੇ ਵਿਕਟਕੀਪਿੰਗ ਕਰ ਰਹੇ ਕੈਰੀ ਦੇ ਹੱਥਾਂ 'ਚ ਚਲੀ ਗਈ। ਇਸ ਦੌਰਾਨ ਸ਼ਾਹਿਦੀ ਦਾ ਪੈਰ ਕ੍ਰੀਜ਼ ਤੋਂ ਬਾਹਰ ਸੀ ਅਤੇ ਇਸ ਦੀ ਗੱਲ ਦਾ ਫਾਇਦਾ ਚੁੱਕਦੇ ਹੋਏ ਕੈਰੀ ਨੇ ਚੀਤੇ ਦੀ ਫੁਰਤੀ ਦਿਖਾਉਂਦੇ ਹੋਏ ਸ਼ਾਹਿਦੀ ਦਾ ਸਟੰਪ ਉੱਡਾ ਦਿੱਤਾ। ਇਸ ਦੌਰਾਨ ਸ਼ਾਹਿਦੀ ਨੇ ਆਪਣਾ ਪੈਰ ਕ੍ਰੀਜ਼ ਅੰਦਰ ਦੇ ਜਾਣ ਦੀ ਕੋਸ਼ਿਸ਼ ਵੀ ਕੀਤੀ ਪਰ ਕੈਰੀ ਨੇ ਸ਼ਾਹਿਦੀ ਨੂੰ ਹਿੱਲਣ ਤੱਕ ਦਾ ਮੌਕਾ ਨਹੀਂ ਦਿੱਤਾ ਅਤੇ ਉਸ ਨੂੰ ਪਵੇਲੀਅਨ ਵਾਪਸ ਭੇਜ ਦਿੱਤਾ।
ਜ਼ਿਕਰਯੋਗ ਹੈ ਕਿ ਆਸਟਰੇਲੀਆ ਅਤੇ ਅਫਗਾਨਿਸਤਾਨ ਦੇ ਵਿਚਾਲੇ ਖੇਡੇ ਗਏ ਵਿਸ਼ਵ ਕੱਪ 2019 ਦੇ ਚੌਥੇ ਮੈਚ 'ਚ ਸ਼ਾਹਿਦੀ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਉਤਰੇ ਸਨ ਅਤੇ ਉਹ 34 ਗੇਂਦਾਂ 'ਤੇ 3 ਚੌਕਿਆਂ ਦੀ ਮਦਦ ਨਾਲ 18 ਦੌੜਾਂ ਹੀ ਬਣਾ ਸਕੇ।

https://www.cricketworldcup.com/video/1232482


satpal klair

Content Editor

Related News