ਇੰਗਲੈਂਡ 'ਤੇ ਮਿਲੀ ਜਿੱਤ ਨਾਲ ਮਨੋਬਲ ਵਧੇਗਾ : ਮਹੇਲਾ ਜੈਵਰਧਨੇ
Saturday, Jun 22, 2019 - 03:39 PM (IST)

ਲੀਡਸ— ਸ਼੍ਰੀਲੰਕਾ ਦੇ ਮਹਾਨ ਬੱਲੇਬਾਜ਼ ਮਹੇਲਾ ਜੈਵਰਧਨੇ ਨੂੰ ਲਗਦਾ ਹੈ ਕਿ ਇੰਗਲੈਂਡ 'ਤੇ ਮਿਲੀ ਜਿੱਤ ਨਾਲ ਚੀਜ਼ਾਂ ਬਿਹਤਰੀ ਲਈ ਬਦਲਣਗੀਆਂ। ਜੈਵਰਧਨੇ ਨੂੰ ਲਗਦਾ ਹੈ ਕਿ ਸ਼੍ਰੀਲੰਕਾਈ ਟੀਮ ਪਿਛਲੇ ਮੈਚਾਂ 'ਚ ਥੋੜ੍ਹੀ ਡਰੀ ਜਿਹੀ ਲਗ ਰਹੀ ਸੀ। ਉਨ੍ਹਾਂ ਆਈ.ਸੀ.ਸੀ. ਲਈ ਆਪਣੇ ਕਾਲਮ 'ਚ ਲਿਖਿਆ, ''ਮੈਨੂੰ ਉਮੀਦ ਹੈ ਕਿ ਇਸ ਮੈਚ ਨਾਲ ਆਈ.ਸੀ.ਸੀ. ਪੁਰਸ਼ ਕ੍ਰਿਕਟ ਵਰਲਡ ਕੱਪ 'ਚ ਸ਼੍ਰੀਲੰਕਾ ਦੇ ਆਤਮਵਿਸ਼ਵਾਸ਼ 'ਚ ਕਾਫੀ ਵਾਧਾ ਹੋਵੇਗਾ।''
ਉਨ੍ਹਾਂ ਕਿਹਾ, ''ਕਦੀ-ਕਦੀਂ ਅਜਿਹਾ ਲਗ ਰਿਹਾ ਸੀ ਕਿ ਉਹ ਥੋੜ੍ਹੇ ਡਰ ਕੇ ਖੇਡ ਰਹੇ ਸਨ ਅਤੇ ਖੁਦ ਨੂੰ ਪ੍ਰਗਟਾ ਨਹੀਂ ਰਹੇ ਸਨ। ਇਸ ਜਿੱਤ ਨਾਲ ਇਸ ਰਵੱਈਏ 'ਚ ਥੋੜ੍ਹਾ ਬਦਲਾਅ ਹੋਣਾ ਚਾਹੀਦਾ ਹੈ।'' ਸਾਬਕਾ ਕਪਤਾਨ ਲਸਿਥ ਮਲਿੰਗਾ ਦੇ ਸਪੈਲ ਦੀ ਸ਼ਲਾਘਾ ਕਰਦੇ ਕੀਤੀ ਜਿਸ 'ਚ ਉਨ੍ਹਾਂ ਕਿਹਾ ਇੰਗਲੈਂਡ ਦੇ ਚਾਰ ਚੋਟੀ ਦੇ ਖਿਡਾਰੀਆਂ ਦੇ ਵਿਕਟ ਝਟਕੇ ਸਨ। ਉਨ੍ਹਾਂ ਕਿਹਾ ਕਿ ਲਸ਼ਿਥ ਮਲਿੰਗਾ ਦਾ ਪ੍ਰਦਰਸ਼ਨ ਸ਼ਲਾਘਾਯੋਗ ਹੈ। ਜੈਵਰਧਨੇ ਨੇ ਕਿਹਾ, ''ਉਸ ਨੇ ਇੰਨੇ ਸਾਲਾਂ 'ਚ ਸ਼੍ਰੀਲੰਕਾ ਲਈ ਇਹ ਕਈ ਵਾਰ ਕੀਤਾ ਹੈ ਪਰ ਉਸ ਨੂੰ ਆਪਣਾ ਸਰਵਸ੍ਰੇਸ਼ਠ ਕਰਦੇ ਹੋਏ ਦੇਖਣਾ ਸ਼ਾਨਦਾਰ ਹੈ।''