ਮਦਰਾਸ ਹਾਈ ਕੋਰਟ ਨੇ ਵਿਰਾਟ ਕੋਹਲੀ, ਸੌਰਵ ਗਾਂਗੁਲੀ ਨੂੰ ਕੀਤਾ ਨੋਟਿਸ ਜਾਰੀ
Tuesday, Nov 03, 2020 - 10:43 PM (IST)

ਨਵੀਂ ਦਿੱਲੀ : ਮਦਰਾਸ ਹਾਈ ਕੋਰਟ ਨੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅਤੇ ਬੀ.ਸੀ.ਸੀ.ਆਈ. ਪ੍ਰਧਾਨ ਸੌਰਵ ਗਾਂਗੁਲੀ ਨੂੰ ਆਨਲਾਈਨ ਫੰਤਾਸੀ ਲੀਗ ਐਪਸ ਨੂੰ ਬੜਾਵਾ ਦੇਣ ਲਈ ਨੋਟਿਸ ਜਾਰੀ ਕੀਤਾ ਹੈ। ਮਦਰਾਸ ਐੱਚ.ਸੀ. ਦੀ ਮਦੁਰੈ ਬੇਂਚ ਨੇ ਮੁਹੰਮਦ ਰਿਜਵੀ ਵੱਲੋਂ ਦਰਜ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਨਾਮਵਰ ਅਦਾਕਾਰ ਪ੍ਰਕਾਸ਼ ਰਾਜ, ਰਾਣਾ ਦੱਗੁਬਾਤੀ ਅਤੇ ਤੰਮਨਾ ਭਾਟੀਆ ਨੂੰ ਵੀ ਨੋਟਿਸ ਜਾਰੀ ਕੀਤਾ।
ਪਟੀਸ਼ਨਕਰਤਾ ਨੇ ਦੋਸ਼ ਲਗਾਇਆ ਹੈ ਕਿ ਆਨਲਾਈਨ ਗੇਮਿੰਗ ਦਾ ਬੱਚਿਆਂ 'ਤੇ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਇਸ ਦੀ ਭੈੜੀ ਆਦਤ ਦਿਮਾਗ ਦੇ ਵਿਕਾਸ ਨੂੰ ਵੀ ਮੱਧਮ ਕਰ ਸਕਦੀ ਹੈ। ਇਸ ਤੋਂ ਇਲਾਵਾ, ਦਲੀਲ 'ਚ ਇਹ ਵੀ ਇਲਜ਼ਾਮ ਲਗਾਇਆ ਗਿਆ ਹੈ ਕਿ ਆਨਲਾਈਨ ਜੁਆ ਭਾਰਤੀਆਂ ਨੂੰ ਆਤਮ ਹੱਤਿਆ ਲਈ ਮਜ਼ਬੂਰ ਕਰ ਰਿਹਾ ਹੈ।
ਪਟੀਸ਼ਨਕਰਤਾ ਨੇ ਅੰਤਰਿਮ ਨਿਰਦੇਸ਼ ਦੇਣ ਦਾ ਆਦੇਸ਼ ਦਿੱਤਾ ਹੈ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਆਨਲਾਈਨ ਗੇਮ ਭਾਰਤੀ ਨੌਜਵਾਨਾਂ ਨੂੰ ਅਣਚਾਹੇ ਸਾਈਬਰ ਕ੍ਰਾਈਮ, ਸਾਈਬਰ ਬੁਲਿੰਗ ਅਤੇ ਸੋਸ਼ਲ ਮੀਡੀਆ ਨੈੱਟਵਰਕ ਤੋਂ ਸੁਰੱਖਿਅਤ ਰੱਖੇ। ਰਿਜਵੀ ਨੇ ਅਦਾਲਤ ਵਲੋਂ ਇਸ ਮਾਮਲੇ 'ਚ ਵਿਸਥਾਰਤ ਜਾਂਚ ਦੇ ਆਦੇਸ਼ ਦਿੱਤੇ ਹਨ ਅਤੇ ਨਾਲ ਹੀ ‘ਆਨਲਾਈਨ ਗੇਮਜ਼, ਇਰੇਡ ਗਰੁੱਪ, ਵੈੱਬਸਾਈਟ ਅਤੇ ਸੋਸ਼ਲ ਨੈੱਟਵਰਕ’ 'ਤੇ ਰੋਕ ਲਗਾਉਣ ਦੀ ਵੀ ਮੰਗ ਕੀਤੀ।
ਰਿਜਵੀ ਨੇ ਆਪਣੀ ਪਟੀਸ਼ਨ 'ਚ ਮਦਨ ਐੱਚ.ਸੀ. ਨੂੰ ਅਪੀਲ ਕੀਤੀ- ਇਹ ਅਰਦਾਸ ਕੀਤੀ ਜਾਂਦੀ ਹੈ ਕਿ ਇਹ ਮਾਣਯੋਗ ਅਦਾਲਤ ਮੰਡਸ ਦੀ ਰਿੱਟ ਜਾਰੀ ਕਰਨ ਜਾਂ ਰਿੱਟ ਦੀ ਕੁਦਰਤ 'ਚ ਕਿਸੇ ਹੋਰ ਉਪਯੁਕਤ ਰਿੱਟ ਜਾਂ ਆਦੇਸ਼ ਜਾਂ ਨਿਰਦੇਸ਼ ਨੂੰ ਜਾਰੀ ਕਰਨ ਦੀ ਕਿਰਪਾ ਕਰਨ। ਸਮੂਹ ਅਤੇ ਪਾਰਟੀਆਂ ਜੋ ਸਾਈਬਰ ਅਪਰਾਧ, ਘੁਟਾਲੇ, ਸਾਈਬਰ ਧੱਕੇਸ਼ਾਹੀ, ਹਿੰਸਾ ਅਤੇ ਜ਼ੈਨੋਫੋਬੀਆ ਨੂੰ ਬੜਾਵਾ ਦੇ ਰਹੇ ਹਨ, ਦੇ ਖ਼ਿਲਾਫ਼ ਕਾਰਵਾਈ ਕਰਨ ਦਾ ਨਿਰਦੇਸ਼ ਦੇਣ ਜਿਸ ਨਾਲ ਭਾਰਤ ਦੀ ਸੁਰੱਖਿਆ, ਰੱਖਿਆ, ਪ੍ਰਭੂਸੱਤਾ ਅਤੇ ਅਖੰਡਤਾ, ਸਭਿਆਚਾਰ ਯਕੀੀਨ ਰਹੇ।