ਆਸਟਰੇਲੀਅਨ ਓਪਨ ਤੋਂ ਪਹਿਲਾਂ ਮੈਡੀਸਨ ਕੀਜ ਕੋਰੋਨਾ ਪਾਜ਼ੇਟਿਵ

Saturday, Jan 16, 2021 - 12:20 AM (IST)

ਆਸਟਰੇਲੀਅਨ ਓਪਨ ਤੋਂ ਪਹਿਲਾਂ ਮੈਡੀਸਨ ਕੀਜ ਕੋਰੋਨਾ ਪਾਜ਼ੇਟਿਵ

ਵਾਸ਼ਿੰਗਟਨ– ਅਮਰੀਕਾ ਦੀ ਬੀਬੀ ਟੈਨਿਸ ਸਟਾਰ ਆਸਟਰੇਲੀਅਨ ਓਪਨ ਤੋਂ ਪਹਿਲਾਂ ਕੋਰੋਨਾ ਵਾਇਰਸ ਤੋਂ ਇਨਫੈਕਟਿਡ ਹੋ ਗਈ ਹੈ। ਬੀਬੀਆਂ ਦੀ ਰੈਂਕਿੰਗ ਵਿਚ 16ਵੇਂ ਸਥਾਨ ’ਤੇ ਮੌਜੂਦ ਮੈਡੀਸਨ ਨੇ ਬਿਆਨ ਵਿਚ ਇਸ ਗੱਲ ਦਾ ਸੰਕੇਤ ਦਿੱਤਾ ਕਿ ਉਹ ਸ਼ਾਇਦ 8 ਫਰਵਰੀ ਤੋਂ ਹੋਣ ਵਾਲੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਟੂਰਨਾਮੈਂਟ ਵਿਚ ਹਿੱਸਾ ਨਹੀਂ ਲੈ ਸਕੇਗੀ। ਮੈਡੀਸਨ ਤੋਂ ਪਹਿਲਾਂ ਨੰਬਰ ਇਕ ਪੁਰਸ਼ ਟੈਨਿਸ ਖਿਡਾਰੀ ਬ੍ਰਿਟੇਨ ਦਾ ਐਂਡੀ ਮਰੇ ਵੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ ਤੇ ਉਸਦਾ ਵੀ ਆਸਟਰੇਲੀਅਨ ਓਪਨ ਵਿਚ ਖੇਡਣਾ ਮੁਸ਼ਕਿਲ ਮੰਨਿਆ ਜਾ ਰਿਹਾ ਹੈ।
ਉਸ ਨੇ ਟਵਿਟਰ ’ਤੇ ਬਿਆਨ ਜਾਰੀ ਕਰਕੇ ਕਿਹਾ,‘‘ਮੈਂ ਬਹੁਤ ਦੁਖੀ ਹਾਂ ਕਿਉਂਕਿ ਇੰਨੀ ਮਿਹਨਤ ਨਾਲ ਟ੍ਰੇਨਿੰਗ ਕਰਨ ਦੇ ਬਾਵਜੂਦ ਮੈਂ ਆਉਣ ਵਾਲੇ ਕੁਝ ਹਫਤਿਆਂ ਤਕ ਟੈਨਿਸ ਨਹੀਂ ਖੇਡ ਸਕਾਂਗੀ। ਮੈਂ ਫਿਲਹਾਲ ਘਰ ਵਿਚ ਆਈਸੋਲੇਸ਼ਨ ਵਿਚ ਹਾਂ ਤੇ ਸਾਰੀਆਂ ਜ਼ਰੂਰੀ ਸਿਹਤ ਸਬੰਧੀ ਚੌਕਸੀਆਂ ਵਰਤ ਰਹੀ ਹਾਂ। ਅਗਲੇ ਕੁਝ ਮਹੀਨਿਆਂ ਵਿਚ ਕੋਰਟ ਵਿਚ ਵਾਪਸੀ ਕਰਨ ਲਈ ਉਤਸ਼ਾਹਿਤ ਹਾਂ।’’

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News