ਰਾਸ਼ਟਰੀ ਕਬੱਡੀ ''ਚ ਦਿੱਲੀ ਟੀਮ ਦੀ ਕਪਤਾਨੀ ਕਰੇਗੀ ਮਧੂ

7/9/2019 11:02:04 PM

ਨਵੀਂ ਦਿੱਲੀ— ਬਿਹਾਰ ਦੇ ਪਟਨਾ 'ਚ 11 ਤੋਂ 14 ਜੁਲਾਈ ਤਕ ਆਯੋਜਿਤ ਹੋਣ ਵਾਲੀ 66ਵੀਂ ਸੀਨੀਅਰ ਰਾਸ਼ਟਰੀ ਕਬੱਡੀ ਪ੍ਰਤੀਯੋਗਿਤਾ 'ਚ ਦਿੱਲੀ ਦੀ ਮਹਿਲਾ ਟੀਮ ਦੀ ਕਪਤਾਨੀ ਮਧੂ ਸੰਭਾਲੇਗੀ।
ਦਿੱਲੀ ਸੂਬਾ ਕਬੱਡੀ ਸੰਘ ਦੇ ਸਕੱਤਰ ਨਿਰੰਜਨ ਸਿੰਘ ਨੇ ਇਹ ਜਾਣਕਾਰੀ ਦਿੰਦੇ ਹੋਏ ਮੰਗਲਵਾਰ ਦੱਸਿਆ ਕਿ ਪ੍ਰਤੀਯੋਗਿਤਾ 'ਚ 12 ਮੈਂਬਰੀ ਟੀਮ ਹਿੱਸਾ ਲਵੇਗੀ। ਸਰਿਤਾ ਦੇਵੀ ਨੂੰ ਇਸ ਟੀਮ ਦੀ ਕੋਚ ਅਤੇ ਸੁਖਰਾਮ  ਨੂੰ ਮੈਨੇਜਰ ਬਣਾਇਆ ਗਿਆ ਹੈ। ਪ੍ਰਤੀਯੋਗਿਤਾ ਪਾਟਲੀਪੁੱਤਰ  ਸਪੋਰਟਸ ਕੰਪਲੈਕਸ 'ਚ ਹੋਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

Edited By Gurdeep Singh