ਨਵੇਂ ਚੋਣਕਾਰ ਦੀ ਚੋਣ ''ਤੇ ਮਦਨ ਲਾਲ ਨੇ ਦਿੱਤਾ ਬਿਆਨ, ਇਹ ਵੱਡੇ ਨਾਂ ਹਨ ਦੌੜ ''ਚ

02/17/2020 4:51:45 PM

ਨਵੀਂ ਦਿੱਲੀ : ਬੀ. ਸੀ. ਸੀ. ਆਈ. ਦੀ ਕ੍ਰਿਕਟ ਸਲਾਹਕਾਰ ਕਮੇਟੀ (ਸੀ. ਏ. ਸੀ.) ਦੇ ਮੈਂਬਰ ਮਦਨ ਲਾਲ ਨੇ ਕਿਹਾ ਕਿ ਅਗਲੇ ਮਹੀਨੇ ਦੀ ਸ਼ੁਰੂਆਤ ਵਿਚ ਭਾਰਤ ਦੇ ਨਿਊਜ਼ੀਲੈਂਡ ਦੌਰੇ ਦੇ ਆਖਰ ਤਕ ਚੁਣ ਲਏ ਜਾਣਗੇ। ਭਾਰਤ ਦੇ ਸਾਬਕਾ ਕ੍ਰਿਕਟਰ ਰੁੱਦ੍ਰ ਪ੍ਰਤਾਪ ਸਿੰਘ ਅਤੇ ਸੁਲਕਸ਼ਣਾ ਨਾਈਕ ਸੀ. ਏ. ਸੀ. ਦੇ ਹੋਰ ਮੈਂਬਰ ਹਨ। ਇਸ ਕਮੇਟੀ ਨੂੰ ਸੀਨੀਅਰ ਚੋਣ ਕਮੇਟੀ ਦੇ ਪ੍ਰਧਾਨ ਐੱਮ. ਐੱਸ. ਕੇ ਪ੍ਰਧਆਨ ਅਤੇ ਉਸ ਦੇ ਸਾਥੀ ਮੈਂਬਰ ਗਗਨ ਖੋੜਾ ਦੇ ਬਦਲ ਲੱਭਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।  ਪ੍ਰਸ਼ਾਦ ਅਤੇ ਖੋੜਾ ਦਾ ਕਾਰਜਕਾਲ ਖਤਮ ਹੋ ਗਿਆ ਹੈ।

ਮਦਨ ਲਾਲ ਨੇ ਮੀਡੀਆ ਨੂੰ ਕਿਹਾ, ''ਸਾਨੂੰ ਬਿਨੈਕਾਰਾਂ ਦੀ ਸੂਚੀ ਮਿਲੀ ਹੈ ਅਤੇ ਨਿਊਜ਼ੀਲੈਂਡ ਦੌਰੇ ਦੇ ਆਖਰ ਤਕ 2 ਚੋਣਕਾਰਾਂ ਦੀ ਨਿਯੁਕਤੀ ਹੋ ਜਾਣੀ ਚਾਹੀਦੀ ਹੈ।'' ਭਾਰਤ ਦੇ ਨਿਊਜ਼ੀਲੈਂਡ ਦਾ ਆਖਰੀ ਗੇੜ ਸ਼ੁੱਕਰਵਾਰ (21 ਫਰਵਰੀ) ਤੋਂ 2 ਟੈਸਟਾਂ ਦੀ ਲੜੀ ਦੇ ਨਾਲ ਸ਼ੁਰੂ ਕਰੇਗਾ। ਇਹ ਦੌਰਾ 5 ਮਾਰਚ ਨੂੰ ਖਤਮ ਹੋਵੇਗਾ। ਰਾਸ਼ਟਰੀ ਚੋਣ ਕਮੇਟੀ ਵਿਚ ਦੇਵਾਂਗ ਗਾਂਧੀ, ਜਤਿਨ ਪਰਾਂਜਪੇ ਅਤੇ ਸਰਨਦੀਪ ਸਿੰਘ ਸ਼ਾਮਲ ਹਨ। ਇਨ੍ਹਾਂ ਸਾਰਿਆਂ ਦਾ ਇਕ-ਇਕ ਸਾਲ ਦਾ ਕਾਰਜਕਾਲ ਬਚਿਆ ਹੈ। ਮਦਨ ਲਾਲ ਨੇ ਕਿਹਾ ਕਿ ਇਸ ਸੂਚੀ ਵਿਚ ਵੱਡੇ ਨਾਂ ਸ਼ਾਮਲ ਹਨ ਪਰ ਇਹੀ ਸਭ ਕੁਝ ਨਹੀਂ ਹੈ। ਸਾਨੂੰ ਕੰਮ ਲਈ ਸਰਵਸ੍ਰੇਸ਼ਠ ਵਿਅਕਤੀ ਦੀ ਚੋਣ ਕਰਨੀ ਹੈ ਅਤੇ ਸਾਡਾ ਧਿਆਨ ਇਸ 'ਤੇ ਹੈ। ਨਾਲ ਹੀ ਬੀ. ਸੀ. ਸੀ. ਆਈ. ਵੱਲੋਂ ਕੋਈ ਜਵਾਬ ਨਹੀਂ ਮਿਲਿਆ ਹੈ ਕਿ ਖੇਤਰੀ ਨੀਤੀ ਨੂੰ ਕਾਇਮ ਰੱਖਣਾ ਹੈ ਜਾਂ ਨਹੀਂ। ਲਕਸ਼ਮਣ, ਸ਼ਿਵਰਾਮਕ੍ਰਿਸ਼ਣ, ਅਮਯ ਖੁਰਸਿਆ ਅਤੇ ਨੈਨ ਮੋਂਗੀਆ ਨੇ ਵੀ ਚੋਣ ਕਮੇਟੀ ਵਿਚ 2 ਅਹੁਦਿਆਂ ਲਈ ਅਪਲਾਈ ਕੀਤਾ ਹੈ।


Related News