ਅਸ਼ਵਿਨ ਵਰਗੇ ਵੱਡੇ ਪੱਧਰ ਦੇ ਖਿਡਾਰੀ ਨੂੰ ਮਾਂਕਡਿੰਗ ਨਹੀਂ ਕਰਨੀ ਚਾਹੀਦੀ ਹੈ : ਮਦਨ ਲਾਲ
Thursday, Mar 28, 2019 - 05:23 PM (IST)

ਨਵੀਂ ਦਿੱਲੀ— ਸਾਬਕਾ ਭਾਰਤੀ ਕ੍ਰਿਕਟਰ ਮਦਨ ਲਾਲ ਨੇ ਵੀਰਵਾਰ ਨੂੰ ਕਿਹਾ ਕਿ ਰਵੀਚੰਦਰਨ ਅਸ਼ਵਿਨ ਜਿਹੇ ਵੱਡੇ ਖਿਡਾਰੀ ਨੂੰ ਜੋਸ ਬਟਲਰ ਨੂੰ 'ਮਾਂਕਡਿੰਗ' ਨਹੀਂ ਕਰਨੀ ਚਾਹੀਦੀ ਸੀ। ਇਸ ਘਟਨਾ 'ਤੇ ਕ੍ਰਿਕਟ ਜਗਤ ਵੱਲੋਂ ਰਲੀ-ਮਿਲੀ ਪ੍ਰਤੀਕਿਰਿਆ ਰਹੀ ਹੈ।
ਮਦਨ ਲਾਲ ਨੇ ਪੱਤਰਕਾਰਾਂ ਨੂੰ ਕਿਹਾ, ''ਅਸ਼ਵਿਨ ਦੇ ਪੱਧਰ ਅਤੇ ਕੌਮਾਂਤਰੀ ਕਰੀਅਰ ਨੂੰ ਦੇਖਦੇ ਹੋਏ ਮੈਨੂੰ ਨਹੀਂ ਲਗਦਾ ਕਿ ਉਨ੍ਹਾਂ ਨੇ ਸਹੀ ਕੀਤਾ ਹੈ। ਉਹ ਬਹੁਤ ਵੱਡੇ ਖਿਡਾਰੀ ਹਨ ਅਤੇ ਇਸ ਤਰ੍ਹਾਂ ਦੀ ਹਰਕਤ ਕਾਫੀ ਛੋਟੀ ਚੀਜ਼ ਹੈ।'' ਉਨ੍ਹਾਂ ਕਿਹਾ, ''ਬਟਲਰ ਦੀ ਜਗ੍ਹਾ ਜੇਕਰ ਵਿਰਾਟ ਕੋਹਲੀ ਜਾਂ ਹੋਰ ਭਾਰਤੀ ਖਿਡਾਰੀ ਹੁੰਦਾ ਤਾਂ ਉਸ ਦੀ ਕਾਫੀ ਆਲੋਚਨਾ ਹੁੰਦੀ। ਅਜਿਹੀਆਂ ਹਰਕਤਾਂ ਖੇਡ ਦਾ ਹਿੱਸਾ ਨਹੀਂ ਹਨ। ਅਸ਼ਵਿਨ ਆਪਣੀ ਜਗ੍ਹਾ ਸਹੀ ਹਨ ਪਰ ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ।''