ਲਿਓਨ ਨੇ ਲਗਾਤਾਰ 5ਵੀਂ ਵਾਰ ਬੀਬੀਆਂ ਦੀ ਚੈਂਪੀਅਨਜ਼ ਲੀਗ ਫਾਈਨਲ 'ਚ ਬਣਾਈ ਜਗ੍ਹਾ

Thursday, Aug 27, 2020 - 06:05 PM (IST)

ਲਿਓਨ ਨੇ ਲਗਾਤਾਰ 5ਵੀਂ ਵਾਰ ਬੀਬੀਆਂ ਦੀ ਚੈਂਪੀਅਨਜ਼ ਲੀਗ ਫਾਈਨਲ 'ਚ ਬਣਾਈ ਜਗ੍ਹਾ

ਸੈਨ ਸੇਬੀਸਟਿਅਨ/ਸਪੇਨ (ਭਾਸ਼ਾ) : ਲਿਓਨ ਨੇ ਵੇਂਡੀ ਰੇਨਾਰਡ ਦੇ 67ਵੇਂ ਮਿੰਟ ਵਿਚ ਹੇਡਰ ਤੋਂ ਕੀਤੇ ਗਏ ਗੋਲ ਦੀ ਮਦਦ ਨਾਲ ਪੈਰਿਸ ਸੈਂਟ ਜਰਮੇਨ (ਪੀ.ਐੱਸ.ਜੀ.) ਨੂੰ 1-0 ਨਾਲ ਹਰਾ ਕੇ ਲਗਾਤਾਰ 5ਵੀਂ ਵਾਰ ਬੀਬੀਆ ਦੀ ਚੈਂਪੀਅਨਜ਼ ਲੀਗ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ਵਿਚ ਜਗ੍ਹਾ ਬਣਾਈ।

ਲਿਓਨ ਐਤਵਾਰ ਨੂੰ ਵੋਲਫਸਬਰਗ ਖ਼ਿਲਾਫ ਲਗਾਤਾਰ 5ਵਾਂ ਖ਼ਿਤਾਬ ਜਿੱਤਣ ਦੀ ਕਵਾਇਦ ਵਿਚ ਮੈਦਾਨ 'ਤੇ ਉਤਰੇਗੀ। ਵੋਲਫਸਗਰਬ ਨੇ ਮੰਗਲਵਾਰ ਨੂੰ ਇਕ ਹੋਰ ਸੈਮੀਫਾਈਨਲ ਵਿਚ ਬਾਰਸੀਲੋਨਾ ਨੂੰ ਹਰਾਇਆ ਸੀ। ਦੋਵਾਂ ਟੀਮਾਂ ਨੂੰ ਆਖ਼ੀਰ ਵਿਚ 10 ਖਿਡਾਰੀਆਂ ਨਾਲ ਖੇਡਣਾ ਪਿਆ। ਪੀ.ਐੱਸ.ਜੀ. ਦੀ ਗਰੇਸ ਗੇਯੋਰੋ ਨੂੰ 66ਵੇਂ ਜਦੋਂ ਕਿ ਲਿਓਨ ਦੀ ਨਿਕਿਤਾ ਪੈਰਿਸ ਨੂੰ 75ਵੇਂ ਮਿੰਟ ਵਿਚ ਦੂਜਾ ਪੀਲਾ ਕਾਰਡ ਮਿਲਣ ਦੇ ਬਾਅਦ ਮੈਦਾਨ ਛੱਡਣਾ ਪਿਆ ਸੀ।


author

cherry

Content Editor

Related News