ਲੂਨਾ ਦੇ ਗੋਲ ਨੇ ਅਮਰੀਕਾ ਨੂੰ ਗੋਲਡ ਕੱਪ ਦੇ ਫਾਈਨਲ ਵਿੱਚ ਪਹੁੰਚਾਇਆ
Thursday, Jul 03, 2025 - 05:23 PM (IST)

ਸੇਂਟ ਲੁਈਸ- ਪਹਿਲੇ ਹਾਫ ਵਿੱਚ ਡਿਏਗੋ ਲੂਨਾ ਦੇ ਦੋ ਗੋਲਾਂ ਦੀ ਬਦੌਲਤ ਅਮਰੀਕਾ ਨੇ ਗੋਲਡ ਕੱਪ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਅਮਰੀਕਾ ਨੇ ਬੁੱਧਵਾਰ ਨੂੰ ਖੇਡੇ ਗਏ ਪਹਿਲੇ ਸੈਮੀਫਾਈਨਲ ਮੈਚ ਵਿੱਚ ਗੁਆਟੇਮਾਲਾ ਨੂੰ 2-1 ਨਾਲ ਹਰਾ ਕੇ ਕੋਨਕੋਕਾਫ ਗੋਲਡ ਕੱਪ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਰੀਅਲ ਸਾਲਟ ਲੇਕ ਦੇ ਮਿਡਫੀਲਡਰ ਲੂਨਾ ਨੇ ਚੌਥੇ ਮਿੰਟ ਵਿੱਚ ਮੇਜ਼ਬਾਨ ਟੀਮ ਨੂੰ ਲੀਡ ਦਿਵਾਈ। ਨੌਂ ਮਿੰਟ ਬਾਅਦ ਲੂਨਾ ਨੇ ਫਿਰ ਗੋਲ ਕੀਤਾ। ਗੁਆਟੇਮਾਲਾ ਨੇ ਸਮੇਂ ਤੋਂ 10 ਮਿੰਟ ਪਹਿਲਾਂ ਓਲਗਾਰ ਐਸਕੋਬਾਰ ਦੇ ਗੋਲ ਨਾਲ ਹਾਰ ਦਾ ਫਰਕ ਘਟਾ ਦਿੱਤਾ। ਅਮਰੀਕਾ ਦਾ ਸਾਹਮਣਾ ਮੈਕਸੀਕੋ ਅਤੇ ਹੋਂਡੁਰਾਸ ਵਿਚਕਾਰ ਖੇਡੇ ਗਏ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ।