ਜਾਵੀ ਹਰਨਾਂਡੇਜ਼ ਨੇ ਵੀ ਕੀਤਾ ਭਾਰਤੀ ਫੁੱਟਬਾਲ ਟੀਮ ਦੇ ਮੁੱਖ ਕੋਚ ਲਈ ਅਪਲਾਈ

Saturday, Jul 26, 2025 - 01:18 PM (IST)

ਜਾਵੀ ਹਰਨਾਂਡੇਜ਼ ਨੇ ਵੀ ਕੀਤਾ ਭਾਰਤੀ ਫੁੱਟਬਾਲ ਟੀਮ ਦੇ ਮੁੱਖ ਕੋਚ ਲਈ ਅਪਲਾਈ

ਨਵੀਂ ਦਿੱਲੀ– ਸਪੇਨ ਦਾ ਵਿਸ਼ਵ ਕੱਪ ਜੇਤੂ ਮਿਡਫੀਲਡਰ ਜਾਵੀ ਹਰਨਾਂਡੇਜ਼ ਉਨ੍ਹਾਂ ਲੋਕਾਂ ਵਿਚ ਸ਼ਾਮਲ ਹੈ, ਜਿਨ੍ਹਾਂ ਨੇ ਭਾਰਤੀ ਫੁੱਟਬਾਲ ਟੀਮ ਦੇ ਮੁੱਖ ਕੋਚ ਅਹੁਦੇ ਲਈ ਅਪਲਾਈ ਕੀਤਾ ਹੈ। ਅਖਿਲ ਭਾਰਤੀ ਫੁੱਟਬਾਲ ਸੰਘ (ਏ. ਆਈ. ਐੱਫ. ਐੱਫ.) ਲਈ ਇਹ ਸੁਖਦਾਇਕ ਹੈਰਾਨੀਜਨਕ ਗੱਲ ਹੈ ਪਰ ਉਹ ਉਸਦੇ ਅਪਲਾਈ ਕਰਨ ’ਤੇ ਵਿਚਾਰ ਨਹੀਂ ਕਰ ਪਾ ਰਿਹਾ ਹੈ ਕਿਉਂਕਿ ਉਹ ਇਸ ਸਟਾਰ ਫੁੱਟਬਾਲ ’ਤੇ ਖਰਚ ਹੋਣ ਵਾਲੀ ਲਾਗਤ ਸਹਿਣ ਕਰਨ ਵਿਚ ਸਮਰੱਥ ਨਹੀਂ ਹਨ। ਅਜਿਹਾ ਪਤਾ ਲੱਗਾ ਹੈ ਕਿ ਜਾਵੀ ਨੇ ਆਪਣੇ ਅਕਾਊਂਟ ਤੋਂ ਈ-ਮੇਲ ਭੇਜ ਕੇ ਇਸ ਅਹੁਦੇ ਲਈ ਅਪਲਾਈ ਕੀਤਾ ਹੈ।

ਜਾਵੀ ਸਪੇਨ ਦੀ ਉਸ ਟੀਮ ਦਾ ਮੈਂਬਰ ਸੀ, ਜਿਸ ਨੇ 2010 ਵਿਚ ਵਿਸ਼ਵ ਕੱਪ ਜਿੱਤਿਆ ਸੀ। ਉਸਦੀ ਮੌਜੂਦਗੀ ਵਿਚ ਸਪੇਨ ਦੇ ਟੀਮ 2008 ਤੇ 2012 ਵਿਚ ਯੂਰਪੀਅਨ ਚੈਂਪੀਅਨ ਬਣੀ ਸੀ। ਇਸ ਤੋਂ ਇਲਾਵਾ ਇਸ 45 ਸਾਲਾ ਖਿਡਾਰੀ ਨੇ ਬਾਰਸੀਲੋਨਾ ਦੇ ਨਾਲ 5 ਲਾ ਲਿਗਾ ਖਿਤਾਬ, 3 ਕੋਪਾ ਡੇਲ ਰੇ ਟਰਾਫੀਆਂ ਤੇ 3 ਯੂਏਫਾ ਚੈਂਪੀਅਨਜ਼ ਲੀਗ ਟਰਾਫੀਆਂ ਜਿੱਤੀਆਂ ਹਨ।


author

Tarsem Singh

Content Editor

Related News