ਫੀਫਾ ਨੇ ਖਿਡਾਰੀਆਂ ਦੇ ਆਰਾਮ ਦੇ ਮਿਆਰ ’ਤੇ ਸਹਿਮਤੀ ਬਣਨ ਦਾ ਕੀਤਾ ਐਲਾਨ

Monday, Jul 14, 2025 - 12:26 PM (IST)

ਫੀਫਾ ਨੇ ਖਿਡਾਰੀਆਂ ਦੇ ਆਰਾਮ ਦੇ ਮਿਆਰ ’ਤੇ ਸਹਿਮਤੀ ਬਣਨ ਦਾ ਕੀਤਾ ਐਲਾਨ

ਜਿਊਰਿਖ- ਫੀਫਾ ਨੇ ਖਿਡਾਰੀਆਂ ਦੇ ਪ੍ਰਤੀਨਿਧੀਆਂ ਅਤੇ ਖੇਡ ਦੀ ਪ੍ਰਬੰਧਕ ਸੰਸਥਾ ਵਿਚਾਲੇ ਖਿਡਾਰੀਆਂ ਲਈ ਮੈਚਾਂ ਦੌਰਾਨ 72 ਘੰਟੇ ਦੇ ਆਰਾਮ ਦੀ ਲੋੜ ਨਾਲ ਹਰੇਕ ਸੈਸ਼ਨ ਦੇ ਅਖੀਰ ’ਚ ਘੱਟੋ-ਘੱਟ 21 ਦਿਨਾਂ ਦੀ ਛੁੱਟੀ ਮਿਲਣ ’ਤੇ ਸਹਿਮਤੀ ਬਣ ਗਈ ਹੈ।

ਫੀਫਾ ਅਤੇ ਖਿਡਾਰੀਆਂ ਦੇ ਪ੍ਰਤੀਨਿਧੀਆਂ ਵਿਚਾਲੇ ਇਹ ਗੱਲਬਾਤ ਪੈਰਿਸ ਸੇਂਟ-ਜਰਮਨ ਅਤੇ ਚੇਲਸੀ ਵਿਚਾਲੇ ਕਲੱਬ ਵਿਸ਼ਵ ਕੱਪ ਦੇ ਫਾਈਨਲ ਦੀ ਪੂਰਵਲੀ ਸ਼ਾਮ ਹੋਈ। ਇਹ ਟੂਰਨਾਮੈਂਟ ਯੂਰਪ ਦੇ ਸੈਸ਼ਨ ਦੇ ਖਤਮ ਹੋਣ ਦੇ ਤੁਰੰਤ ਬਾਅਦ ਆਯੋਜਿਤ ਕੀਤਾ ਜਾ ਰਿਹਾ ਹੈ।

ਖਿਡਾਰੀਆਂ ਦੇ ਸੰਘ ਨੇ ਕਿਹਾ ਸੀ ਕਿ ਇਕ ਮਹੀਨੇ ਤੱਕ ਚੱਲਣ ਵਾਲੇ ਵਿਸ਼ਵ ਕੱਪ ਨਾਲ ਖਿਡਾਰੀਆਂ ਦੇ ਜ਼ਖਮੀ ਹੋਣ ਅਤੇ ਥਕਾਵਟ ਦਾ ਖਤਰਾ ਵਧ ਗਿਆ ਹੈ। ਫੀਫਾ ਪ੍ਰਧਾਨ ਜਿਯਾਨੀ ਇਨਫੈਂਟਿਨੋ ਅਤੇ ਫੁੱਟਬਾਲ ਦੀਆਂ ਪ੍ਰਬੰਧਕ ਸੰਸਥਾਵਾਂ ਦੇ ਹੋਰ ਅਧਿਕਾਰੀਆਂ ਨੇ ਨਿਊਯਾਰਕ ’ਚ ਦੁਨੀਆ ਭਰ ਦੇ ਖਿਡਾਰੀਆਂ ਦੇ ਸੰਘਾਂ ਦੇ ਪ੍ਰਤੀਨਿਧਾਂ ਨਾਲ ਮੁਲਾਕਾਤ ਕੀਤੀ। ਫੀਫਾ ਨੇ ਇਨ੍ਹਾਂ ਚਰਚਾਵਾਂ ਨੂੰ ‘ਪ੍ਰਗਤੀਸ਼ੀਲ’ ਕਰਾਰ ਦਿੰਦਿਆਂ ਕਿਹਾ ਕਿ ਖਿਡਾਰੀਆਂ ਦੀ ਸਿਹਤ ‘ਮੁੱਢਲੀ ਪਹਿਲ’ ਹੈ।

ਫੀਫਾ ਨੇ ਕਿਹਾ ਕਿ ਇਸ ਗੱਲ ’ਤੇ ਸਹਿਮਤੀ ਬਣੀ ਹੈ ਕਿ ਮੈਚਾਂ ਵਿਚਾਲੇ ਘੱਟੋ-ਘੱਟ 72 ਘੰਟੇ ਦਾ ਆਰਾਮ ਹੋਣਾ ਚਾਹੀਦਾ ਹੈ। ਖਿਡਾਰੀਆਂ ਨੂੰ ਹਰੇਕ ਸੈਸ਼ਨ ਦੇ ਅਖੀਰ ’ਚ ਘੱਟੋ-ਘੱਟ 21 ਦਿਨਾਂ ਦੇ ਆਰਾਮ ਦੀ ਮਿਆਦ ਜਾਂ ਛੁੱਟੀ ਮਿਲਣੀ ਚਾਹੀਦੀ ਹੈ। ਇਸ ਮਿਆਦ ਨੂੰ ਹਰੇਕ ਕਲੱਬ ਵੱਲੋਂ ਨਿੱਜੀ ਤੌਰ ’ਤੇ ਪਾਬੰਧੀਸ਼ੁੱਦਾ ਕੀਤਾ ਜਾਣਾ ਚਾਹੀਦਾ ਹੈ ਅਤੇ ਸਬੰਧਤ ਖਿਡਾਰੀਆਂ ਨੂੰ ਵੀ ਉਨ੍ਹਾਂ ਦੇ ਮੈਚ ਕੈਲੰਡਰ ਦੇ ਆਧਾਰ ’ਤੇ ਅਤੇ ਲਾਗੂ ਸਮੂਹਕ ਸਮਝੌਤਿਆਂ ਨੂੰ ਧਿਆਨ ’ਚ ਰੱਖਦੇ ਹੋਏ ਇਸ ਦਾ ਪ੍ਰਬੰਧ ਕਰਨਾ ਚਾਹੀਦਾ ਹੈ।


author

Tarsem Singh

Content Editor

Related News