ਲੁਕਾਕੂ ਦਾ ਗੋਲ, ਇੰਟਰ ਮਿਲਾਨ ਸੂਚੀ ''ਚ ਚੋਟੀ ''ਤੇ
Sunday, Sep 22, 2019 - 03:25 PM (IST)

ਮਿਲਾਨ : ਰੋਮੇਲ ਲੁਕਾਕੂ ਦੇ ਗੋਲ ਦੀ ਮਦਦ ਨਾਲ ਇੰਟਰ ਮਿਲਾਨ ਨੇ ਸੀਰੀ ਏ ਫੁੱਟਬਾਲ ਟੂਰਨਾਮੈਂਟ ਵਿਚ ਵਿਰੋਧੀ ਏ. ਸੀ. ਮਿਲਾਨ 'ਤੇ 2-0 ਨਾਲ ਜਿੱਤ ਹਾਸਲ ਕੀਤੀ ਅਤੇ ਸੂਚੀ ਵਿਚ ਚੋਟੀ 'ਤੇ ਪਹੁੰਚ ਗਿਆ। ਬੈਲਜੀਅਮ ਦੇ ਸਟ੍ਰਾਈਕਰ ਲੁਕਾਕੂ (78ਵੇਂ ਮਿੰਟ) ਅਤੇ ਮਾਰਸੇਲੋ ਬ੍ਰੋਜੋਵਿਚ (49ਵੇਂ ਮਿੰਟ) ਦੇ ਗੋਲ ਨਾਲ ਇੰਟਰ ਮਿਲਾਨ ਨੇ ਚੌਥੀ ਜਿੱਤ ਹਾਸਲ ਕੀਤੀ। ਇਸ ਨਾਲ ਉਹ ਸੂਚੀ ਵਿਚ ਯੂਵੇਂਟਸ ਤੋਂ 2 ਅੰਕ ਅੱਗੇ ਚੋਟੀ 'ਤੇ ਹਨ। ਯੂਵੇਂਟਸ ਨੇ ਆਰੋਨ ਰਾਮਸੇ ਦੇ ਸੀਰੀ ਏ ਵਿਚ ਪਹਿਲੇ ਗੋਲ ਅਤੇ ਕ੍ਰਿਸਟਿਆਨੋ ਰੋਨਾਲਡੋ ਦੇ ਪੈਨਲਟੀ ਗੀਲ ਦੀ ਮਦਦ ਨਾਲ ਵੇਰੋਨਾ ਨੂੰ 2-1 ਹਰਾਇਆ।