ਸੁਆਰੇਜ ਦੋ ਦੋ ਗੋਲ, ਬਾਰਸੀਲੋਨਾ ਨੇ ਇੰਟਰ ਮਿਲਾਨ ਨੂੰ ਹਰਾਇਆ
Thursday, Oct 03, 2019 - 12:02 PM (IST)

ਬਾਰਸੀਲੋਨਾ— ਲੁਈਸ ਸੁਆਰੇਜ ਦੇ ਦੋ ਗੋਲ ਦੀ ਮਦਦ ਨਾਲ ਬਾਰਸੀਲਨਾ ਫੁੱਟਬਾਲ ਕਲੱਬ ਨੇ ਚੈਂਪੀਅਨਸ ਲੀਗ ਦੇ ਗਰੁੱਪ ਐੱਫ ਮੁਕਾਬਲੇ 'ਚ ਇੰਟਰ ਮਿਲਾਨ 'ਤੇ 2-1 ਨਾਲ ਜਿੱਤ ਹਾਸਲ ਕੀਤੀ। ਇਸ ਮੈਚ 'ਚ ਲਿਓਨਿਲ ਮੇਸੀ ਨੇ ਸੁਆਰੇਜ ਨੂੰ ਇਕ ਗੋਲ ਕਰਨ 'ਚ ਵੀ ਮਦਦ ਕੀਤੀ। ਸੁਆਰੇਜ ਨੇ 58ਵੇਂ ਅਤੇ 84ਵੇਂ ਮਿੰਟ 'ਚ ਗੋਲ ਕੀਤੇ। ਵਾਲੇਂਸ਼ੀਆ 'ਚ ਖੇਡੇ ਗਏ ਗਰੁੱਪ ਐੱਚ ਮੈਚ 'ਚ ਹਾਕਿਮ ਜਿਯੇਚ ਦੇ ਸ਼ਾਨਦਾਰ ਗੋਲ ਦੀ ਮਦਦ ਨਾਲ ਅਜਾਕਸ ਦੀ ਟੀਮ ਨੇ ਵਾਲੇਂਸ਼ੀਆ ਫੁੱਟਬਾਲ ਕਲੱਬ ਨੂੰ 3-0 ਨਾਲ ਹਰਾਇਆ। ਇਸੇ ਗਰੁੱਪ 'ਚ ਫਰਾਂਸ ਦੇ ਲਿਲੀ 'ਚ ਹੋਏ ਮੁਕਾਬਲੇ 'ਚ ਚੇਲਸੀ ਵੀ ਬ੍ਰਾਜ਼ੀਲ ਦੇ ਵਿਲੀਅਨ ਦੇ ਗੋਲ ਨਾਲ ਜਿੱਤ ਹਾਸਲ ਕਰਨ 'ਚ ਸਫਲ ਰਹੇ। ਉਸ ਨ ਲਿਲੀ ਨੂੰ 2-1 ਨਾਲ ਹਰਾਇਆ। ਗਰੁੱਪ ਈ. 'ਚ ਮੁਹੰਮਦ ਸਲਾਹ ਦੇ ਦੋ ਗੋਲ ਨੇ ਲਿਵਰਪੂਲ ਨੂੰ ਡਰਾਅ ਨਾਲ ਬਚਾਇਆ ਜਿਸ ਨਾਲ ਟੀਮ ਸਾਲਜਬਰਗ ਨੂੰ 4-3 ਨਾਲ ਹਰਾਉਣ 'ਚ ਕਾਮਯਾਬ ਰਹੀ।