IPL 2022 : ਲਖਨਊ ਦਾ ਸਾਹਮਣਾ ਅੱਜ ਗੁਜਰਾਤ ਨਾਲ, ਮੈਚ ਤੋਂ ਪਹਿਲਾਂ ਇਕ ਝਾਤ ਇਨ੍ਹਾਂ ਕੁਝ ਖ਼ਾਸ ਗੱਲਾਂ ''ਤੇ

05/10/2022 11:43:15 AM

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ 57ਵਾਂ ਮੈਚ ਅੱਜ ਲਖਨਊ ਸੁਪਰ ਜਾਇੰਟਸ (ਐੱਲ. ਐੱਸ. ਜੀ.) ਤੇ ਗੁਜਰਾਤ ਟਾਈਟਨਜ਼ (ਜੀ. ਟੀ.) ਦੇ ਦਰਮਿਆਨ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਖੇਡਿਆ ਜਾਵੇਗਾ। ਦੋਵੇਂ ਨਵੀਆਂ ਟੀਮਾਂ ਨੇ ਸੀਜ਼ਨ 'ਚ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਲਖਨਊ ਨੇ 11 ਮੈਚ ਖੇਡ ਕੇ 8 'ਚ ਜਿੱਤ ਹਾਸਲ ਕੀਤੀ। ਜਦਕਿ ਗੁਜਰਾਤ ਟਾਈਟਨਸ ਨੇ ਵੀ 11 ਮੁਕਾਬਲਿਆਂ 'ਚੋਂ 8 'ਚ ਜਿੱਤ ਦਰਜ ਕੀਤੀ ਹੈ। ਲਖਨਊ ਸੁਪਰ ਜਾਇੰਟਸ ਕੇ. ਐੱਲ. ਰਾਹੁਲ ਦੀ ਕਪਤਾਨੀ 'ਚ ਜਦਕਿ ਗੁਜਰਾਤ ਟਾਈਟਨਸ ਨੇ ਹਾਰਦਿਕ ਪੰਡਯਾ ਦੀ ਅਗਵਾਈ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅੱਜ ਜਦੋਂ ਦੋਵੇਂ ਟਾਪ ਦੀਆਂ ਟੀਮਾਂ ਦਰਮਿਆਨ ਮੁਕਾਬਲਾ ਹੋਵੇਗਾ ਤਾਂ ਮੈਚ 'ਚ ਰੋਮਾਂਚ ਆਪਣੇ ਸਿਖਰ 'ਤੇ ਹੋਵੇਗਾ।

ਇਹ ਵੀ ਪੜ੍ਹੋ : IPL 2022 : ਮੁੰਬਈ ਨੂੰ ਲੱਗਾ ਵੱਡਾ ਝਟਕਾ, ਸੂਰਯਕੁਮਾਰ ਟੂਰਨਾਮੈਂਟ ਤੋਂ ਹੋਏ ਬਾਹਰ

ਦੋਵੇਂ ਟੀਮਾਂ ਦੀਆਂ ਪਲੇਇੰਗ ਇਲੈਵਨ 

ਗੁਜਰਾਤ ਟਾਈਟਨਜ਼
ਸ਼ੁਭਮਨ ਗਿੱਲ, ਰਿਧੀਮਾਨ ਸਾਹਾ (ਵਿਕਟਕੀਪਰ), ਹਾਰਦਿਕ ਪੰਡਯਾ (ਕਪਤਾਨ), ਸਾਈ ਸੁਦਰਸਨ, ਡੇਵਿਡ ਮਿਲਰ, ਰਾਹੁਲ ਤਿਵੇਤੀਆ, ਰਾਸ਼ਿਦ ਖਾਨ, ਪ੍ਰਦੀਪ ਸਾਂਗਵਾਨ/ਯਸ਼ ਦਿਆਲ, ਅਲਜ਼ਾਰੀ ਜੋਸੇਫ, ਲਾਕੀ ਫਰਗਿਊਸਨ, ਮੁਹੰਮਦ ਸ਼ੰਮੀ।

ਲਖਨਊ ਸੁਪਰ ਜਾਇੰਟਸ
ਕਵਿੰਟਨ ਡੀ ਕਾਕ (ਵਿਕਟਕੀਪਰ), ਕੇ. ਐਲ. ਰਾਹੁਲ (ਕਪਤਾਨ), ਦੀਪਕ ਹੁੱਡਾ, ਮਾਰਕਸ ਸਟੋਈਨਿਸ, ਕਰੁਣਾਲ ਪੰਡਯਾ, ਆਯੂਸ਼ ਬਡੋਨੀ, ਜੇਸਨ ਹੋਲਡਰ, ਦੁਸ਼ਮੰਥਾ ਚਮੀਰਾ, ਰਵੀ ਬਿਸ਼ਨੋਈ, ਅਵੇਸ਼ ਖਾਨ, ਮੋਹਸਿਨ ਖਾਨ।

ਇਹ ਵੀ ਪੜ੍ਹੋ : ਕਨੇਰੀਆ ਦਾ ਵੱਡਾ ਇਲਜ਼ਾਮ, ਅਫ਼ਰੀਦੀ ਕਹਿੰਦੇ ਸਨ ਇਸਲਾਮ ਕਬੂਲੋ ਵਰਨਾ ਟੀਮ 'ਚ ਖੇਡਣ ਨਹੀਂ ਦੇਵਾਂਗਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News