IPL 2022 : ਸਤਵੀਂ ਜਿੱਤ ਨਾਲ ਲਖਨਊ ਨੇ ਪਲੇਅ ਆਫ਼ ਲਈ ਦਾਅਵਾ ਕੀਤਾ ਮਜ਼ਬੂਤ, ਦਿੱਲੀ ਨੂੰ 6 ਦੌੜਾਂ ਨਾਲ ਹਰਾਇਆ
Sunday, May 01, 2022 - 08:01 PM (IST)
ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ 45ਵਾਂ ਮੈਚ ਅੱਜ ਦਿੱਲੀ ਕੈਪੀਟਲਸ ਤੇ ਲਖਨਊ ਸੁਪਰ ਜਾਇੰਟਸ ਦੇ ਦਰਮਿਆਨ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਗਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਖਨਊ ਦੀ ਟੀਮ ਨੇ ਨਿਰਧਾਰਤ 20 ਓਵਰਾਂ 'ਚ ਕੇ. ਐੱਲ. ਰਾਹੁਲ (77 ਦੌੜਾਂ) ਤੇ ਦੀਪਕ ਹੁੱਡਾ (52 ਦੌੜਾਂ) ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ 3 ਵਿਕਟਾਂ ਦੇ ਨੁਕਸਾਨ 'ਤੇ 195 ਦੌੜਾਂ ਬਣਾਈਆਂ। ਇਸ ਤਰ੍ਹਾਂ ਲਖਨਊ ਨੇ ਦਿੱਲੀ ਨੂੰ ਜਿੱਤ ਲਈ 196 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਆਈ ਦਿੱਲੀ ਦੀ ਟੀਮ ਨਿਰਧਾਰਤ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 189 ਦੌੜਾਂ ਹੀ ਬਣਾ ਸਕੀ ਤੇ 6 ਦੌੜਾਂ ਨਾਲ ਮੈਚ ਗੁਆ ਬੈਠੀ। ਲਖਨਊ ਦੀ ਇਹ ਸਤਵੀਂ ਜਿੱਤ ਹੈ। ਇਸ ਨਾਲ ਉਸ ਨੇ ਪਲੇਅ ਆਫ ਲਈ ਆਪਣਾ ਦਾਅਵਾ ਹੋਰ ਮਜ਼ਬੂਤ ਕਰ ਲਿਆ ਹੈ।
ਟੀਚੇ ਦਾ ਪਿੱਛਾ ਕਰਨ ਆਈ ਦਿੱਲੀ ਦੀ ਟੀਮ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਉਸ ਦਾ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ 5 ਦੌੜਾਂ ਦੇ ਨਿੱਜੀ ਸਕੋਰ 'ਤੇ ਦੁਸ਼ਮੰਥਾ ਚਮੀਰਾ ਦੀ ਗੇਂਦ 'ਤੇ ਕ੍ਰਿਸ਼ਣੱਪਾ ਗੌਤਮ ਨੂੰ ਕੈਚ ਦੇ ਕੇ ਆਊਟ ਹੋ ਗਿਆ। ਦਿੱਲੀ ਦੀ ਦੂਜੀ ਵਿਕਟ ਡੇਵਿਡ ਵਾਰਨਰ ਦੇ ਤੌਰ 'ਤੇ ਡਿੱਗੀ। ਵਾਰਨਰ 3 ਦੌੜਾਂ ਦੇ ਨਿੱਜੀ ਸਕੋਰ 'ਤੇ ਮੋਹਸਿਨ ਖ਼ਾਨ ਦੀ ਗੇਂਦ 'ਤੇ ਆਯੂਸ਼ ਬਡੋਨੀ ਦਾ ਸ਼ਿਕਾਰ ਬਣੇ। ਦਿੱਲੀ ਦੀ ਤੀਜੀ ਵਿਕਟ ਮਿਸ਼ੇਲ ਮਾਰਸ਼ ਦੇ ਤੌਰ 'ਤੇ ਡਿੱਗੀ। ਮਿਸ਼ੇਲ 3 ਚੌਕੇ ਤੇ 3 ਛੱਕਿਆਂਦੀ ਮਦਦ ਨਾਲ 37 ਦੌੜਾਂ ਬਣਾ ਆਊਟ ਹੋਏ। ਮਿਸ਼ੇਲ ਕ੍ਰਿਸ਼ਣੱਪਾ ਗੌਤਮ ਦੀ ਗੇਂਦ 'ਤੇ ਡੀ ਕਾਕ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਦਿੱਲੀ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਲਲਿਤ ਯਾਦਵ 3 ਦੌੜਾਂ ਦੇ ਨਿੱਜੀ ਸਕੋਰ 'ਤੇ ਰਵੀ ਬਿਸ਼ਨੋਈ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਦਿੱਲੀ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਕਪਤਾਨ ਰਿਸ਼ਭ ਪੰਤ 44 ਦੌੜਾਂ ਬਣਾ ਆਊਟ ਹੋਏ। ਰਿਸ਼ਭ ਨੇ ਆਪਣੀ ਪਾਰੀ ਦੇ ਦੌਰਾਨ 7 ਚੌਕੇ ਤੇ 1 ਛੱਕਾ ਲਾਇਆ। ਪੰਤ ਮੋਹਸਿਨ ਖ਼ਾਨ ਵਲੋਂ ਬੋਲਡ ਹੋ ਕੇ ਆਊਟ ਹੋਏ। ਦਿੱਲੀ ਦੀ ਛੇਵੀਂ ਵਿਕਟ ਰੋਵਮੈਨ ਪਾਵੇਲ ਦੇ ਤੌਰ 'ਤੇ ਡਿੱਗੀ। ਰੋਵਮੈਨ 35 ਦੌੜਾਂ ਬਣਾ ਆਊਟ ਹੋਏ। ਰੋਵਮੈਨ ਮੋਹਸਿਨ ਖ਼ਾਨ ਦੀ ਗੇਂਦ 'ਤੇ ਕਰੁਣਾਲ ਪੰਡਯਾ ਨੂੰ ਕੈਚ ਦੇ ਕੇ ਆਊਟ ਹੋਏ। ਇਸ ਤੋਂ ਬਾਅਦ ਸ਼ਾਰਦੁਲ ਠਾਕੁਰ ਵੀ 1 ਦੌੜ ਦੇ ਨਿੱਜੀ ਸਕੋਰ 'ਤੇ ਮੋਹਸਿਨ ਦੀ ਗੇਂਦ 'ਤੇ ਕਰੁਣਾਲ ਪੰਡਯਾ ਦਾ ਸ਼ਿਕਾਰ ਬਣੇ। ਲਖਨਊ ਵਲੋਂ ਮੋਹਸਿਨ ਖ਼ਾਨ 4, ਦੁਸ਼ਮੰਥ ਚਮੀਰਾ ਨੇ 1, ਰਵੀ ਬਿਸ਼ਨੋਈ ਨੇ 1, ਕ੍ਰਿਸ਼ਣੱਪਾ ਗੌਤਮ ਨੇ 1 ਵਿਕਟ ਲਏ।
ਇਹ ਵੀ ਪੜ੍ਹੋ : IPL 2022 : ਰਾਹੁਲ-ਹੁੱਡਾ ਦੇ ਅਰਧ ਸੈਂਕੜੇ, ਲਖਨਊ ਨੇ ਦਿੱਲੀ ਨੂੰ ਦਿੱਤਾ 196 ਦੌੜਾਂ ਦਾ ਟੀਚਾ
ਪਲੇਇੰਗ ਇਲੈਵਨ :-
ਦਿੱਲੀ ਕੈਪੀਟਲਸ : ਪ੍ਰਿਥਵੀ ਸ਼ਾਹ, ਡੇਵਿਡ ਵਾਰਨਰ, ਮਿਸ਼ੇਲ ਮਾਰਸ਼, ਰਿਸ਼ਭ ਪੰਤ (ਕਪਤਾਨ, ਵਿਕਟਕੀਪਰ), ਲਲਿਤ ਯਾਦਵ, ਰੋਵਮੈਨ ਪਾਵੇਲ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਮੁਸਤਫਿਜ਼ੁਰ ਰਹਿਮਾਨ, ਚੇਤਨ ਸਾਕਾਰੀਆ
ਲਖਨਊ ਸੁਪਰ ਜਾਇੰਟਸ : ਕਵਿੰਟਨ ਡੀ ਕਾਕ (ਵਿਕਟਕੀਪਰ), ਕੇ. ਐਲ. ਰਾਹੁਲ (ਕਪਤਾਨ), ਦੀਪਕ ਹੁੱਡਾ, ਮਾਰਕਸ ਸਟੋਈਨਿਸ, ਆਯੂਸ਼ ਬਡੋਨੀ, ਕਰੁਣਾਲ ਪੰਡਯਾ, ਕ੍ਰਿਸ਼ਨੱਪਾ ਗੌਤਮ, ਜੇਸਨ ਹੋਲਡਰ, ਦੁਸ਼ਮੰਥਾ ਚਮੀਰਾ, ਮੋਹਸਿਨ ਖਾਨ, ਰਵੀ ਬਿਸ਼ਨੋਈ
ਇਹ ਵੀ ਪੜ੍ਹੋ : La Liga 2022 : ਰੀਅਲ ਮੈਡ੍ਰਿਡ ਨੇ ਜਿੱਤਿਆ ਰਿਕਾਰਡ 35ਵੀਂ ਵਾਰ ਖਿਤਾਬ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।