ਲਖਨਊ ਸੁਪਰ ਜਾਇੰਟਸ ਐਨਾਲਿਸਿਸ, ਜਾਣੋ ਕੌਣ ਹੋਵੇਗਾ ਟੀਮ ਦਾ x ਫੈਕਟਰ ਤੇ ਕੌਣ ਆਰੇਂਜ-ਪਰਪਲ ਕੈਪ ਦਾ ਹੱਕਦਾਰ
Wednesday, Mar 23, 2022 - 07:22 PM (IST)
ਖੇਡ ਡੈਸਕ- ਆਈ. ਪੀ. ਐੱਲ. ਦੀ ਸਭ ਤੋਂ ਮਹਿੰਗੀ ਫ੍ਰੈਂਚਾਈਜ਼ੀ ਲਖਨਊ ਸੁਪਰ ਜਾਇੰਟਸ ਦੀ ਕਮਾਨ ਕੇ. ਐੱਲ. ਰਾਹੁਲ ਦੇ ਹੱਥ 'ਚ ਹੈ। ਫ੍ਰੈਂਚਾਈਜ਼ੀ ਨੇ ਨਿਲਾਮੀ ਤੋਂ ਪਹਿਲਾਂ ਹੀ ਰਾਹੁਲ ਤੋਂ ਇਲਾਵਾ ਮਾਰਕਸ ਸਟੋਈਨਿਸ ਤੇ ਰਵੀ ਬਿਸ਼ਨੋਈ ਨੂੰ ਆਪਣੇ ਨਾਲ ਜੋੜ ਲਿਆ ਸੀ। ਆਓ ਜਾਣਦੇ ਹਾਂ ਟੀਮ ਦੇ ਕੁਝ ਫੈਕਟਸ ਦੇ ਬਾਰੇ 'ਚ-
ਇਹ ਵੀ ਪੜ੍ਹੋ : ICC ਮਹਿਲਾ ਵਨ-ਡੇ ਰੈਂਕਿੰਗ : ਸਮ੍ਰਿਤੀ ਮੰਧਾਨਾ ਤੇ ਭਾਟੀਆ ਅੱਗੇ ਵਧੀਆਂ, ਮਿਤਾਲੀ ਖ਼ਿਸਕੀ
ਟੀਮ ਦਾ ਐੱਕਸ ਫੈਕਟਰ
ਦੀਪਕ ਹੁੱਡਾ : ਆਈ. ਪੀ. ਐੱਲ. 2021 'ਚ ਦੀਪਕ ਨੇ ਨਾ ਸਿਰਫ਼ ਆਪਣੇ ਬੱਲੇ ਨਾਲ ਸਗੋਂ ਗੇਂਦ ਨਾਲ ਵੀ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਸੀ। ਉਹ ਟੀਮ ਇੰਡੀਆ 'ਚ ਵੀ ਜਗ੍ਹਾ ਬਣਾਉਣ 'ਚ ਸਫਲ ਰਹੇ। ਹਾਲਾਤ ਦੇ ਮੁਤਾਬਕ ਖੇਡਣਾ, ਵੱਡੇ ਸ਼ਾਟਸ ਲਗਾਉਣਾ ਤੇ ਗੇਂਦਬਾਜ਼ੀ ਕਰਦੇ ਹੋਏ ਮੁਸ਼ਕਲ ਸਮੇਂ 'ਚ ਵਿਕਟ ਕੱਢਣਾ ਦੀਪਕ ਦੀ ਖ਼ੂਬੀ ਹੈ। ਉਹ ਉਨ੍ਹਾਂ ਕ੍ਰਿਕਟਰਾਂ 'ਚੋਂ ਇਕ ਹਨ ਜਿਨ੍ਹਾਂ 'ਤੇ ਆਈ. ਪੀ. ਐੱਲ. 2022 'ਚ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ।
ਇਨ੍ਹਾਂ ਖਿਡਾਰੀਆਂ 'ਤੇ ਵੀ ਰਹਿਣਗੀਆਂ ਨਜ਼ਰਾਂ
ਜੇਸਨ ਹੋਲਡਰ : ਹੋਲਡਰ ਨੂੰ ਦੁਨੀਆ ਦੇ ਸਰਵਸ੍ਰੇਸ਼ਠ ਆਲਰਾਊਂਡਰਾਂ 'ਚੋਂ ਇਕ ਮੰਨਿਆ ਜਾਂਦਾ ਹੈ। ਪਹਿਲੀ ਵਾਰ ਜੇਸਨ ਨੂੰ ਆਈ. ਪੀ. ਐੱਲ. 'ਚ ਆਪਣਾ ਹੁਨਰ ਦਿਖਾਉਣ ਦਾ ਮੌਕਾ ਮਿਲੇਗਾ ਕਿਉਂਕਿ ਉਨ੍ਹਾਂ ਦੀ ਪਲੇਇੰਗ ਇਲੈਵਨ 'ਚ ਜਗ੍ਹਾ ਲਗਭਗ ਪੱਕੀ ਹੈ। ਬੱਲੇ ਹੀ ਨਹੀਂ ਗੇਂਦ ਤੋਂ ਵੀ ਧਮਾਲਾਂ ਪਾਉਣ ਵਲੇ ਹੋਲਡਰ ਲਖਨਊ ਦੇ ਐਕਸ ਫੈਕਟਰ ਹੋ ਸਕਦੇ ਹਨ।
ਪਰਪਲ ਕੈਪ ਦੇ ਦਾਅਵੇਦਾਰ
ਰਵੀ ਬਿਸ਼ਨੋਈ ਤੇ ਆਵੇਸ਼ ਖ਼ਾਨ : ਟੀਮ 'ਚ ਇਹ ਦੋਵੇਂ ਗੇਂਦਬਾਜ਼ੀ ਦੀ ਪਰਪਲ ਕੈਪ ਦੇ ਦਾਅਵੇਦਾਰ ਹੋ ਸਕਦੇ ਹਨ। ਬਿਸ਼ਨੋਈ ਨੂੰ 4 ਕਰੋੜ 'ਚ ਲਖਨਊ ਨੇ ਆਪਣੇ ਨਾਲ ਜੋੜਿਆ ਹੈ ਤੇ ਆਵੇਸ਼ ਪਿਛਲੇ ਸੀਜ਼ਨ 'ਚ ਧਾਰਦਾਰ ਗੇਂਦਬਾਜ਼ੀ ਦੇ ਕਾਰਨ ਪਹਿਲਾਂ ਹੀ ਚਰਚਾ 'ਚ ਬਣੇ ਹੋਏ ਹਨ। ਦੋਵਾਂ ਦੀ ਜੋੜੀ ਤੋਂ ਇਕ ਵਾਰ ਫਿਰ ਤੋਂ ਵਿਕਟਂ ਦੀ ਝੜੀ ਲਗਾਉਣ ਦੀ ਉਮੀਦ ਲਖਨਊ ਪ੍ਰਬੰਧਨ ਕਰੇਗਾ।
ਇਹ ਵੀ ਪੜ੍ਹੋ : IPL 2022 : ਦਿੱਲੀ ਕੈਪੀਟਲਸ ਦੇ ਸ਼ਡਿਊਲ, ਮੈਚ, ਵੈਨਿਊ ਤੇ ਪੂਰੀ ਟੀਮ ਦੇ ਇਕ ਝਾਤ
ਆਰੇਂਜ ਕੈਪ ਦੇ ਦਾਅਵੇਦਾਰ
ਕੇ. ਐੱਲ. ਰਾਹੁਲ : ਲਖਨਊ ਨੂੰ ਸਭ ਤੋਂ ਜ਼ਿਆਦਾ ਭਰੋਸਾ ਆਪਣੇ ਕਪਤਾਨ ਕੇ. ਐੱਲ. ਰਾਹੁਲ 'ਤੇ ਹੈ । ਰਾਹੁਲ ਨੇ ਆਈ. ਪੀ. ਐੱਲ. ਦੇ ਪਿਛਲੇ ਦੋ ਸੀਜ਼ਨ 'ਚ ਲਗਾਤਾਰ 600+ ਦੌੜਾਂ ਬਣਾਈਆਂ ਹਨ। ਇਸ ਸਾਲ ਵੀ ਉਹ ਆਰੇਂਜ ਕੈਪ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਹਨ। ਦੌੜਾਂ ਬਣਾਉਣ ਦੇ ਮਾਮਲੇ 'ਚ ਉਹ ਪਿਛਲੇ ਤਿੰਨ ਸੀਜ਼ਨ ਤੋਂ ਟਾਪ-3 ਦੀ ਲਿਸਟ ਤੋਂ ਬਾਹਰ ਨਹੀਂ ਹੋਏ ਹਨ।
ਤਾਕਤ-ਕਮਜ਼ੋਰੀ ਤੇ ਬੈਕ ਸਟ੍ਰੈਂਥ
- ਲਖਨਊ ਦੀ ਪਲੇਇੰਗ-11 ਸਭ ਤੋਂ ਮਜ਼ਬੂਤ ਨਜ਼ਰ ਆਉਂਦੀ ਹੈ। ਓਪਨਿੰਗ 'ਤੇ ਰਾਹੁਲ ਦੇ ਨਾਲ ਡਿਕਾਕ ਤੇ ਮਿਡਲ ਕ੍ਰਮ 'ਚ ਮਨੀਸ਼, ਦੀਪਕ, ਸਟੋਈਨਿਸ, ਹੋਲਡਰ, ਪੰਡਯਾ ਦੌੜਾਂ ਬਣਾਉਣਗੇ। ਤੇਜ਼ ਗੇਂਦਬਾਜ਼ੀ ਵੀ ਸੰਤੁਲਿਤ ਹੈ।
- ਟੀਮ ਦੇ ਕੋਲ ਕਲਾਈ ਦੇ ਸਪਿਨਰਾਂ ਦੀ ਕਮੀ ਹੈ। ਇਕੱਲੇ ਰਵੀ ਬਿਸ਼ਨੋਈ 'ਤੇ ਬੋਝ ਪਾਉਣਾ ਠੀਕ ਨਹੀਂ ਹੋਵੇਗਾ। ਬਾਕੀ ਸਪਿਨਰਸ ਨੂੰ ਆਈ. ਪੀ. ਐੱਲ. ਖੇਡਣ ਦਾ ਕੋਈ ਤਜਰਬਾ ਨਹੀਂ ਹੈ।
ਲਖਨਊ ਸੁਪਰ ਜਾਇੰਟਸ ਦੀ ਪੂਰੀ ਟੀਮ
ਆਕਸ਼ਨ ਤੋਂ ਪਹਿਲਾਂ ਚੁਣੇ ਗਏ ਖਿਡਾਰੀ : ਕੇ. ਐੱਲ. ਰਾਹੁਲ (17 ਕਰੋੜ), ਮਾਰਕਸ ਸਟੋਈਨਿਸ (9.2 ਕਰੋੜ), ਰਵੀ ਬਿਸ਼ਨੋਈ (4 ਕਰੋੜ)
ਬੱਲੇਬਾਜ਼ : ਕਵਿੰਟਨ ਡੀ ਕਾਕ (6.75 ਕਰੋੜ), ਮਨੀਸ਼ ਪਾਂਡੇ (4.60 ਕਰੋੜ), ਮਨਨ ਵੋਹਰਾ (20 ਲੱਖ), ਐਵਿਨ ਲੁਈਸ (2 ਕਰੋੜ)।
ਗੇਂਦਬਾਜ਼ : ਮਾਰਕ ਵੁੱਡ (7.5 ਕਰੋੜ), ਆਵੇਸ਼ ਖ਼ਾਨ (10 ਕਰੋੜ), ਅੰਕਿਤ ਰਾਜਪੂਤ (50 ਲੱਖ), ਦੁਸ਼ਮੰਥ ਚਮੀਰਾ (2 ਕਰੋੜ), ਸ਼ਾਹਬਾਜ਼ ਨਦੀਮ (50 ਲੱਖ), ਮੋਹਸਿਨ ਖ਼ਾਨ (20 ਲੱਖ), ਮਯੰਕ ਯਾਦਵ (20 ਲੱਖ) ।
ਆਲਰਾਊਂਡਰ : ਜੇਸਨ ਹੋਲਡਰ (8.75 ਕਰੋੜ), ਦੀਪਕ ਹੁੱਡਾ (5.75 ਕਰੋੜ), ਕਰੁਣਾਲ ਪੰਡਯਾ (8.25 ਕਰੋੜ), ਕੇ. ਗੌਤਮ (0.90 ਕਰੋੜ), ਆਯੁਸ਼ ਬਡੋਨੀ (20 ਲੱਖ), ਕਾਈਲ ਮੇਅਰਸ (50 ਲੱਖ), ਕਰਨ ਸ਼ਰਮਾ (20 ਲੱਖ)।
ਬਾਕੀ ਪਰਸ : 0, ਸਕੁਐਡ : 21(14- ਭਾਰਤੀ, 7 ਵਿਦੇਸ਼ੀ)
ਇਹ ਵੀ ਪੜ੍ਹੋ : IPL 2022 'ਚ ਕਮੈਂਟਰੀ ਕਰਦੇ ਨਜ਼ਰ ਆਉਣਗੇ ਸੁਰੇਸ਼ ਰੈਨਾ ਅਤੇ ਰਵੀ ਸ਼ਾਸਤਰੀ
ਲਖਨਊ ਸੁਪਰ ਜਾਇੰਟਸ ਦੀ ਪਲੇਇੰਗ-11
ਕੇ. ਐੱਲ. ਰਾਹੁਲ
ਕਵਿੰਟਨ ਡਿ ਕਾਕ
ਮਨੀਸ਼ ਪਾਂਡੇ
ਦੀਪਕ ਹੁੱਡਾ
ਮਾਰਕਸ ਸਟੋਈਨਿਸ
ਜੇਸਨ ਹੋਲਡਰ
ਕਰੁਣਾਲ ਪੰਡਯਾ
ਕ੍ਰਿਸ਼ਣੱਪਾ ਗੌਥਮ
ਰਵੀ ਬਿਸ਼ਨੋਈ
ਆਵੇਸ਼ ਖ਼ਾਨ
ਦੁਸ਼ਮੰਥ ਚਮੀਰਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।