RR vs LSG, IPL 2026 : ਰਾਜਸਥਾਨ ਨੇ ਟਾਸ ਜਿੱਤ ਕੇ ਲਖਨਊ ਨੂੰ ਬੱਲੇਬਾਜ਼ੀ ਦਾ ਦਿੱਤਾ ਸੱਦਾ

Tuesday, May 19, 2026 - 07:09 PM (IST)

RR vs LSG, IPL 2026 : ਰਾਜਸਥਾਨ ਨੇ ਟਾਸ ਜਿੱਤ ਕੇ ਲਖਨਊ ਨੂੰ ਬੱਲੇਬਾਜ਼ੀ ਦਾ ਦਿੱਤਾ ਸੱਦਾ

ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ 64ਵਾਂ ਮੁਕਾਬਲਾ ਅੱਜ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ 'ਚ ਰਾਜਸਥਾਨ ਰਾਇਲਜ਼ (RR) ਤੇ ਲਖਨਊ ਸੁਪਰ ਜਾਇੰਟਸ (LSG) ਵਿਚਾਲੇ ਖੇਡਿਆ ਜਾ ਰਿਹਾ ਹੈ। ਰਿਆਨ ਪਰਾਗ ਹੁਣ ਟੀਮ ਦੀ ਕਪਤਾਨੀ ਨਹੀਂ ਕਰ ਰਿਹਾ ਹੈ, ਉਸਦੀ ਜਗ੍ਹਾ ਯਸ਼ਸਵੀ ਜਾਇਸਵਾਲ ਨੇ ਕਮਾਨ ਸੰਭਾਲੀ ਹੈ। ਰਾਜਸਥਾਨ ਰਾਇਲਜ਼ ਦੇ ਕਪਤਾਨ ਯਸ਼ਸਵੀ ਜਾਇਸਵਾਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦੀ ਫੈਸਲਾ ਲਿਆ ਹੈ। ਇਸਦੇ ਨਾਲ ਹੀ ਲਖਨਊ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰੇਗੀ ਤੇ ਟੀਮ 'ਚ ਤਿੰਨ ਬਦਲਾਅ ਕੀਤੇ ਗਏ ਹਨ। ਲਖਨਊ ਸੁਪਰ ਜਾਇੰਟਸ ਦੀ ਟੀਮ 'ਚ 2 ਬਦਲਾਅ ਕੀਤੇ ਗਏ ਹਨ। 

ਰਾਜਸਥਾਨ ਰਾਇਲਜ਼ (ਪਲੇਇੰਗ ਇਲੈਵਨ): ਯਸ਼ਸਵੀ ਜਾਇਸਵਾਲ (ਕੈਪਟਨ), ਲੁਆਨ-ਡ੍ਰੇ ਪ੍ਰੀਟੋਰੀਅਸ, ਧਰੁਵ ਜੁਰੇਲ (ਵਿਕਟਕੀਪਰ), ਡੋਨੋਵਨ ਫਰੇਰਾ, ਸ਼ੁਭਮ ਦੂਬੇ, ਦਾਸੁਨ ਸ਼ਨਾਕਾ, ਜੋਫਰਾ ਆਰਚਰ, ਸੁਸ਼ਾਂਤ ਮਿਸ਼ਰਾ, ਸੰਦੀਪ ਸ਼ਰਮਾ, ਬ੍ਰਿਜੇਸ਼ ਸ਼ਰਮਾ, ਯਸ਼ ਰਾਜ ਪੁੰਜਾ।

ਲਖਨਊ ਸੁਪਰ ਜਾਇੰਟਸ (ਪਲੇਇੰਗ ਇਲੈਵਨ): ਮਿਸ਼ੇਲ ਮਾਰਸ਼, ਜੋਸ਼ ਇੰਗਲਿਸ, ਨਿਕੋਲਸ ਪੂਰਨ, ਰਿਸ਼ਭ ਪੰਤ (ਕੈਪਟਨ/ਵਿਕਟਕੀਪਰ), ਆਯੂਸ਼ ਬਡੋਨੀ, ਅਬਦੁਲ ਸਮਦ, ਸ਼ਾਹਬਾਜ਼ ਅਹਿਮਦ, ਮੋਹਸਿਨ ਖਾਨ, ਮਯੰਕ ਯਾਦਵ, ਆਕਾਸ਼ ਮਹਾਰਾਜ ਸਿੰਘ, ਪ੍ਰਿੰਸ ਯਾਦਵ।

ਰਾਜਸਥਾਨ ਲਈ 'ਕਰੋ ਜਾਂ ਮਰੋ' ਦੀ ਸਥਿਤੀ 
ਰਾਜਸਥਾਨ ਰਾਇਲਜ਼ ਲਈ ਇਹ ਮੁਕਾਬਲਾ ਬੇਹੱਦ ਨਾਜ਼ੁਕ ਮੋੜ 'ਤੇ ਹੈ। ਟੀਮ ਨੇ ਪਿਛਲੇ ਲਗਾਤਾਰ ਤਿੰਨ ਮੈਚਾਂ ਵਿੱਚ ਹਾਰ ਦਾ ਸਾਹਮਣਾ ਕੀਤਾ ਹੈ, ਜਿਸ ਕਾਰਨ ਖਿਡਾਰੀਆਂ ਦੇ ਆਤਮਵਿਸ਼ਵਾਸ ਨੂੰ ਕੁਝ ਸੱਟ ਵੱਜੀ ਹੈ। ਵਰਤਮਾਨ ਵਿੱਚ ਰਾਜਸਥਾਨ ਦੀ ਟੀਮ 12 ਮੈਚਾਂ ਵਿੱਚ 6 ਜਿੱਤਾਂ ਅਤੇ 12 ਅੰਕਾਂ ਨਾਲ ਅੰਕ ਸੂਚੀ ਵਿੱਚ ਪੰਜਵੇਂ ਸਥਾਨ 'ਤੇ ਹੈ। ਪਲੇਆਫ (Playoffs) ਦੀ ਰੇਸ ਵਿੱਚ ਬਣੇ ਰਹਿਣ ਲਈ ਰਾਜਸਥਾਨ ਨੂੰ ਆਪਣੇ ਬਾਕੀ ਬਚੇ ਦੋਵੇਂ ਮੈਚ ਵੱਡੇ ਅੰਤਰ ਨਾਲ ਜਿੱਤਣੇ ਹੋਣਗੇ।

ਲਖਨਊ ਬਣ ਸਕਦੀ ਹੈ 'ਖੇਡ ਵਿਗਾੜੂ' 
ਦੂਜੇ ਪਾਸੇ, ਰਿਸ਼ਭ ਪੰਤ ਦੀ ਕਪਤਾਨੀ ਵਾਲੀ ਲਖਨਊ ਸੁਪਰ ਜਾਇੰਟਸ ਦੀ ਟੀਮ ਪਹਿਲਾਂ ਹੀ ਪਲੇਆਫ ਦੀ ਦੌੜ ਤੋਂ ਬਾਹਰ ਹੋ ਚੁੱਕੀ ਹੈ। ਹਾਲਾਂਕਿ, ਲਖਨਊ ਦੀ ਟੀਮ ਰਾਜਸਥਾਨ ਦੇ ਘਰੇਲੂ ਮੈਦਾਨ 'ਤੇ ਜਿੱਤ ਦਰਜ ਕਰਕੇ ਉਨ੍ਹਾਂ ਦੀਆਂ ਉਮੀਦਾਂ ਨੂੰ ਹੋਰ ਢਾਹ ਲਾ ਸਕਦੀ ਹੈ। ਰਾਜਸਥਾਨ ਦੇ ਘਰੇਲੂ ਮੈਦਾਨ 'ਤੇ ਵਾਪਸੀ ਕਰਨ ਕਾਰਨ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਟੀਮ ਮੁੜ ਜਿੱਤ ਦੀ ਰਾਹ 'ਤੇ ਪਰਤੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News