IPL 2026: ਪੰਜਾਬ ਲਈ ਪਲੇਅ-ਆਫ ਦਾ ਰਾਹ ਹੋਇਆ ਔਖਾ! ਬੈਂਗਲੁਰੂ ਨੇ 23 ਦੌੜਾਂ ਨਾਲ ਹਰਾਇਆ

Sunday, May 17, 2026 - 07:28 PM (IST)

IPL 2026: ਪੰਜਾਬ ਲਈ ਪਲੇਅ-ਆਫ ਦਾ ਰਾਹ ਹੋਇਆ ਔਖਾ! ਬੈਂਗਲੁਰੂ ਨੇ 23 ਦੌੜਾਂ ਨਾਲ ਹਰਾਇਆ

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) 2026 ਵਿੱਚ ਅੱਜ ਪੰਜਾਬ ਕਿੰਗਜ਼ ਤੇ ਆਰਸੀਬੀ ਵਿਚਾਲੇ ਮੈਚ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ (HPCA) ਸਟੇਡੀਅਮ ਵਿਚ ਖੇਡਿਆ ਗਿਆ। ਮੈਚ 'ਚ ਆਰਸੀਬੀ ਨੇ ਪੰਜਾਬ ਨੂੰ 23 ਦੌੜਾਂ ਨਾਲ ਹਰਾਇਆ।

ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੈਂਗਲੁਰੂ ਨੇ 20 ਓਵਰਾਂ 'ਚ 4 ਵਿਕਟਾਂ ਗੁਆ ਕੇ 222 ਦੌੜਾਂ ਬਣਾਈਆਂ ਤੇ ਪੰਜਾਬ ਨੂੰ ਜਿੱਤ ਲਈ 223 ਦੌੜਾਂ ਦਾ ਟੀਚਾ ਦਿੱਤਾ।

ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਟੀਮ 20 ਓਵਰਾਂ 'ਚ 8 ਵਿਕਟਾਂ ਗੁਆ ਕੇ 199 ਦੌੜਾਂ ਹੀ ਬਣਾ ਸਕੀ ਤੇ 23 ਦੌੜਾਂ ਨਾਲ ਮੈਚ ਹਾਰ ਗਈ। ਪੰਜਾਬ ਦੀ ਸ਼ੁਰੂਆਤ ਬੇਹੱਦ ਖਰਾਬ ਹੋਈ। ਸ਼ੁਰੂਆਤੀ ਓਵਰਾਂ 'ਚ ਪ੍ਰਿਆਂਸ਼ ਆਰੀਆ 0, ਪ੍ਰਭਸਿਮਰਨ ਸਿੰਘ 2 ਦੌੜਾਂ ਤੇ ਕਪਤਾਨ ਸ਼੍ਰੇਅਸ ਅਈਅਰ 1 ਦੌੜ ਬਣਾ ਆਊਟ ਹੋਏ। ਇਸ ਤੋਂ ਬਾਅਦ ਕੂਪਰ ਕੋਨੋਲੀ ਨੇ 37 ਦੌੜਾਂ ਤੇ ਸੂਰਿਆਂਸ਼ ਸ਼ੇਗਡੇ ਨੇ 35 ਦੌੜਾਂ ਬਣਾਈਆਂ ਪਰ ਇਸ ਤੋਂ ਬਾਅਦ ਉਹ ਵੀ ਆਊਟ ਹੋ ਗਏ। ਮਾਰਕਸ ਸਟੋਈਨਿਸ 37 ਦੌੜਾਂ ਬਣਾ ਆਊਟ ਹੋਇਆ। ਸ਼ਸ਼ਾਂਕ ਸਿੰਘ ਨੇ 56 ਦੌੜਾਂ ਤੇ ਅਜ਼ਮਤੁੱਲ੍ਹਾ ਓਮਰਜ਼ਈ ਨੇ 14 ਦੌੜਾਂ ਬਣਾ ਆਊਟ ਹੋਏ। ਬੈਂਗਲੁਰੂ ਲਈ ਭੁਵਨੇਸ਼ਵਰ ਕੁਮਾਰ ਨੇ 2, ਜੋਸ਼ ਹੇਜ਼ਲਵੁੱਡ ਨੇ 1, ਰਸਿਖ ਸਲਾਮ ਡਾਰ ਨੇ 2, ਸੁਯਸ਼ ਸ਼ਰਮਾ ਨੇ 1 ਤੇ ਰੋਮਾਰੀਓ ਸ਼ੇਫਰਡ ਨੇ 1 ਵਿਕਟਾਂ ਲਈਆਂ। ਇਸ ਹਾਰ ਨਾਲ ਪੰਜਾਬ ਲਈ ਪਲੇਆਫ ਦਾ ਰਾਹ ਔਖਾ ਹੋ ਗਿਆ ਹੈ ਜਦਕਿ ਬੈਂਗਲੁਰੂ ਨੇ ਪਲੇਆਫ ਲਈ ਕੁਆਲੀਫਾਈ ਕਰ ਲਿਆ ਹੈ।

ਟੀਮਾਂ

ਰਾਇਲ ਚੈਲੰਜਰਜ਼ ਬੈਂਗਲੁਰੂ (ਪਲੇਇੰਗ ਇਲੈਵਨ): ਜੈਕਬ ਬੈਥਲ, ਵਿਰਾਟ ਕੋਹਲੀ, ਦੇਵਦੱਤ ਪਡੀਕਲ, ਵੈਂਕਟੇਸ਼ ਅਈਅਰ, ਜਿਤੇਸ਼ ਸ਼ਰਮਾ (ਵਿਕਟਕੀਪਰ/ਕਪਤਾਨ), ਟਿਮ ਡੇਵਿਡ, ਰੋਮੀਓ ਸ਼ੈਫਰਡ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਜੋਸ਼ ਹੇਜ਼ਲਵੁੱਡ, ਸੁਯਸ਼ ਸ਼ਰਮਾ

ਪੰਜਾਬ ਕਿੰਗਜ਼ (ਪਲੇਇੰਗ ਇਲੈਵਨ): ਪ੍ਰਿਯਾਂਸ਼ ਆਰੀਆ, ਪ੍ਰਭਸਿਮਰਨ ਸਿੰਘ (ਵਿਕਟਕੀਪਰ), ਕੂਪਰ ਕੋਨੋਲੀ, ਸ਼੍ਰੇਅਸ ਅਈਅਰ (ਕਪਤਾਨ), ਸੂਰਯਾਂਸ਼ ਸ਼ੈਡਗੇ, ਸ਼ਸ਼ਾਂਕ ਸਿੰਘ, ਅਜ਼ਮਤੁੱਲਾ ਉਮਰਜ਼ਈ, ਹਰਪ੍ਰੀਤ ਬਰਾੜ, ਲਾਕੀ ਫਰਗੂਸਨ, ਅਰਸ਼ਦੀਪ ਸਿੰਘ, ਯੁਜਵੇਂਦਰ ਚਾਹਲ।


author

Tarsem Singh

Content Editor

Related News