LSG vs CSK : ਲਖਨਊ ਨੇ ਟਾਸ ਜਿੱਤੇ ਕੇ ਚੇਨਈ ਨੂੰ ਬੱਲੇਬਾਜ਼ੀ ਦਾ ਦਿੱਤਾ ਸੱਦਾ

Friday, May 15, 2026 - 07:07 PM (IST)

LSG vs CSK : ਲਖਨਊ ਨੇ ਟਾਸ ਜਿੱਤੇ ਕੇ ਚੇਨਈ ਨੂੰ ਬੱਲੇਬਾਜ਼ੀ ਦਾ ਦਿੱਤਾ ਸੱਦਾ

ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ 19ਵੇਂ ਸੀਜ਼ਨ ਦਾ 59ਵਾਂ ਲੀਗ ਮੁਕਾਬਲਾ ਅੱਜ ਲਖਨਊ ਦੇ ਇਕਾਨਾ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇਹ ਮੈਚ ਮੇਜ਼ਬਾਨ ਲਖਨਊ ਸੁਪਰ ਜਾਇੰਟਸ (LSG) ਅਤੇ ਚੇਨਈ ਸੁਪਰ ਕਿੰਗਜ਼ (CSK) ਵਿਚਕਾਰ ਹੋਵੇਗਾ। ਲਖਨਊ ਸੁਪਰ ਜਾਇੰਟਸ ਦੇ ਕਪਤਾਨ ਰਿਸ਼ਭ ਪੰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਹੈ। ਇਸਦੇ ਨਾਲ ਹੀ ਟੀਮ 'ਚ 2 ਬਦਲਾਅ ਵੀ ਕੀਤੇ ਹਨ। ਚੇਨਈ ਲਈ ਇਹ ਮੈਚ ਪਲੇਆਫ ਦੀ ਦੌੜ ਵਿੱਚ ਬਣੇ ਰਹਿਣ ਲਈ ਬੇਹੱਦ ਅਹਿਮ ਹੈ, ਉੱਥੇ ਹੀ ਲਖਨਊ ਦੀ ਟੀਮ ਪਹਿਲਾਂ ਹੀ ਇਸ ਰੇਸ ਤੋਂ ਬਾਹਰ ਹੋ ਚੁੱਕੀ ਹੈ।

ਚੇਨਈ ਸੁਪਰ ਕਿੰਗਜ਼ (ਪਲੇਇੰਗ ਇਲੈਵਨ): ਸੰਜੂ ਸੈਮਸਨ (ਵਿਕਟਕੀਪਰ), ਰੁਤੁਰਾਜ ਗਾਇਕਵਾੜ (ਕਪਤਾਨ), ਉਰਵਿਲ ਪਟੇਲ, ਕਾਰਤਿਕ ਸ਼ਰਮਾ, ਡਿਵਾਲਡ ਬਰੇਵਿਸ, ਸ਼ਿਵਮ ਦੂਬੇ, ਪ੍ਰਸ਼ਾਂਤ ਵੀਰ, ਅੰਸ਼ੁਲ ਕੰਬੋਜ, ਨੂਰ ਅਹਿਮਦ, ਸਪੈਂਸਰ ਜਾਨਸਨ, ਮੁਕੇਸ਼ ਚੌਧਰੀ।

ਲਖਨਊ ਸੁਪਰ ਜਾਇੰਟਸ (ਪਲੇਇੰਗ ਇਲੈਵਨ): ਮਿਸ਼ੇਲ ਮਾਰਸ਼, ਨਿਕੋਲਸ ਪੂਰਨ, ਏਡਨ ਮਾਰਕਰਮ, ਰਿਸ਼ਭ ਪੰਤ (ਵਿਕਟਕੀਪਰ/ਕਪਤਾਨ), ਮੁਕੁਲ ਚੌਧਰੀ, ਅਬਦੁਲ ਸਮਦ, ਸ਼ਾਹਬਾਜ਼ ਅਹਿਮਦ, ਮੁਹੰਮਦ ਸ਼ਮੀ, ਮਯੰਕ ਯਾਦਵ, ਆਕਾਸ਼ ਮਹਾਰਾਜ ਸਿੰਘ, ਪ੍ਰਿੰਸ ਯਾਦਵ।

CSK ਲਈ ਟੌਪ-4 'ਚ ਪਹੁੰਚਣ ਦਾ ਸੁਨਹਿਰੀ ਮੌਕਾ
 ਰਿਤੂਰਾਜ ਗਾਇਕਵਾੜ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ ਨੇ ਹੁਣ ਤੱਕ ਇਸ ਸੀਜ਼ਨ ਵਿੱਚ 11 ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ 6 ਜਿੱਤੇ ਅਤੇ 5 ਹਾਰੇ ਹਨ। ਇਸ ਵੇਲੇ ਟੀਮ 12 ਅੰਕਾਂ ਨਾਲ ਅੰਕ ਸੂਚੀ ਵਿੱਚ ਪੰਜਵੇਂ ਸਥਾਨ 'ਤੇ ਹੈ। ਜੇਕਰ ਚੇਨਈ ਅੱਜ ਦਾ ਮੈਚ ਜਿੱਤਣ ਵਿੱਚ ਕਾਮਯਾਬ ਰਹਿੰਦੀ ਹੈ, ਤਾਂ ਉਹ ਟੌਪ-4 ਵਿੱਚ ਆਪਣੀ ਜਗ੍ਹਾ ਪੱਕੀ ਕਰ ਲਵੇਗੀ ਅਤੇ ਪਲੇਆਫ ਵੱਲ ਇੱਕ ਮਜ਼ਬੂਤ ਕਦਮ ਵਧਾਏਗੀ।

ਲਖਨਊ ਦੀਆਂ ਉਮੀਦਾਂ ਖਤਮ
 ਦੂਜੇ ਪਾਸੇ, ਰਿਸ਼ਭ ਪੰਤ ਦੀ ਕਪਤਾਨੀ ਵਾਲੀ ਲਖਨਊ ਸੁਪਰ ਜਾਇੰਟਸ ਲਈ ਇਹ ਸੀਜ਼ਨ ਕਾਫ਼ੀ ਨਿਰਾਸ਼ਾਜਨਕ ਰਿਹਾ ਹੈ। ਟੀਮ 11 ਮੈਚਾਂ ਵਿੱਚੋਂ ਸਿਰਫ਼ 3 ਜਿੱਤਾਂ ਅਤੇ 8 ਹਾਰਾਂ ਨਾਲ ਅੰਕ ਸੂਚੀ ਵਿੱਚ ਸਭ ਤੋਂ ਹੇਠਲੇ ਸਥਾਨ 'ਤੇ ਮੌਜੂਦ ਹੈ। ਪਲੇਆਫ ਦੀ ਦੌੜ ਵਿੱਚੋਂ ਬਾਹਰ ਹੋਣ ਤੋਂ ਬਾਅਦ ਹੁਣ ਲਖਨਊ ਦੀ ਟੀਮ ਸਿਰਫ਼ ਆਪਣੇ ਸਨਮਾਨ ਲਈ ਖੇਡੇਗੀ ਅਤੇ ਚੇਨਈ ਦਾ ਖੇਡ ਵਿਗਾੜਨ ਦੀ ਕੋਸ਼ਿਸ਼ ਕਰੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shubam Kumar

Content Editor

Related News