IPL ''ਚ ਚਮਕੀ ਕਿਸਮਤ, ਇਲੈਕਟ੍ਰੀਸ਼ੀਅਨ ਦਾ ਪੁੱਤਰ ਬਣਿਆ ਕਰੋੜਪਤੀ
Monday, Feb 14, 2022 - 02:10 AM (IST)
ਨਵੀਂ ਦਿੱਲੀ- ਜਦੋਂ ਇਕ ਇਲੈਕਟ੍ਰੀਸ਼ੀਅਨ ਪਿਤਾ ਆਪਣੇ ਬੇਟੇ ਦੀ ਕ੍ਰਿਕਟ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਅਸਫਲ ਰਿਹਾ ਤਾਂ ਉਸਦੇ ਸਾਰੇ ਖਰਚਿਆਂ ਦਾ ਧਿਆਨ ਰੱਖਣ ਅਤੇ ਉਸ ਨੂੰ ਅੱਗੇ ਵਧਾਉਣ ਦੇ ਲਈ ਇਕ ਕੋਚ ਅੱਗੇ ਆਇਆ। ਇਸ ਤਰ੍ਹਾਂ ਨਾਲ ਉਹ 9 ਸਾਲ ਦਾ ਲੜਕਾ ਜੋ ਕਦੇ ਹੈਦਰਾਬਾਦ ਦੇ ਚੰਦਰਯਾਨਗੁੱਟਾ ਇਲਾਕੇ ਦੀਆਂ ਗਲੀਆਂ ਵਿਚ ਖੇਡ ਰਿਹਾ ਸੀ ਅਤੇ ਜਿਸਦਾ ਸਟਾਂਸ, ਕੱਟ ਅਤੇ ਪੁਲ ਸ਼ਾਟ ਆਕਰਸ਼ਕ ਹੈ, ਜਦੋ 19 ਸਾਲ ਦੀ ਉਮਰ ਵਿਚ ਇੰਡੀਅਨ ਪ੍ਰੀਮੀਅਰ ਲੀਗ ਦੀ ਨਿਲਾਮੀ 'ਚ 1.7 ਕਰੋੜ ਰੁਪਏ ਵਿਚ ਖਰੀਦਿਆ ਜਾਂਦਾ ਹੈ।
ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਸ਼੍ਰੀਲੰਕਾ ਨੂੰ ਸੁਪਰ ਓਵਰ 'ਚ ਹਰਾਇਆ, ਹੇਜ਼ਲਵੁਡ ਬਣੇ ਮੈਨ ਆਫ ਦਿ ਮੈਚ
ਵਰਮਾ ਨੂੰ ਨਿਲਾਮੀ ਵਿਚ ਮੁੰਬਈ ਇੰਡੀਅਨਜ਼ ਨੇ ਖਰੀਦਿਆ। ਇਸ ਨੌਜਲਾਨ ਖਿਡਾਰੀ ਨੇ ਇਸ ਮੁਕਾਮ 'ਤੇ ਪਹੁੰਚਣ ਦਾ ਸਿਹਰਾ ਆਪਣੇ ਕੋਚ ਸਲਾਮ ਬਾਯਸ਼ ਨੂੰ ਦਿੱਤਾ, ਜਿਨ੍ਹਾਂ ਨੇ ਉਸ ਦਾ ਜ਼ਰੂਰੀ ਸਾਮਾਨ ਅਤੇ ਕੋਚਿੰਗ ਤੋਂ ਇਲਾਵਾ ਭੋਜਨ ਅਤੇ ਜ਼ਰੂਰਤ ਪੈਣ 'ਤੇ ਆਪਣੇ ਘਰ ਵਿਚ ਰਹਿਣ ਦੇ ਲਈ ਵੀ ਜਗ੍ਹਾ ਦਿੱਤੀ।
ਇਹ ਖ਼ਬਰ ਪੜ੍ਹੋ- 14 ਕਰੋੜ ਰੁਪਏ ਬੋਲੀ ਲੱਗਣ 'ਤੇ ਡਰ ਗਏ ਸਨ ਦੀਪਕ ਚਾਹਰ, ਦੱਸੀ ਵਜ੍ਹਾ
ਤਿਲਕ ਵਰਮਾ ਦੇ ਪਿਤਾ ਨਮਬੂਰੀ ਨਾਗਰਾਜੂ ਆਪਣੇ ਬੇਟੇ ਨੂੰ ਕ੍ਰਿਕਟ ਅਕਾਦਮੀ ਭੇਜਣ ਦੀ ਸਥਿਤੀ ਵਿਚ ਨਹੀਂ ਸੀ ਪਰ ਸਲਾਮ ਨੇ ਉਸ ਦੇ ਸਾਰੇ ਖਰਚਿਆਂ ਨੂੰ ਸੰਭਾਲਿਆ, ਜਿਸ ਦੇ ਦਮ 'ਤੇ ਅੱਜ ਉਹ ਇਸ ਮੁਕਾਮ 'ਤੇ ਪਹੁੰਚਿਆ। ਵਰਮਾ ਨੇ ਕਿਹਾ ਕਿ ਮੇਰੇ ਵਾਰੇ ਵਿਚ ਭਾਵੇਂ ਹੀ ਨਾ ਲਿਖੋ ਪਰ ਮੇਰੇ ਕੋਚ ਸਰ ਦਾ ਜ਼ਿਕਰ ਜ਼ਰੂਰ ਕਰਨਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।