IPL 2022 : ਲਖਨਊ ਨੇ ਦਿੱਲੀ ਨੂੰ 6 ਵਿਕਟਾਂ ਨਾਲ ਹਰਾਇਆ
Thursday, Apr 07, 2022 - 11:32 PM (IST)
ਮੁੰਬਈ- ਸਲਾਮੀ ਬੱਲੇਬਾਜ਼ ਕਵਿੰਟਨ ਡੀ ਕਾਕ (80) ਦੀ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਅਤੇ ਆਖਰੀ ਓਵਰਾਂ ਵਿਚ ਕਰੁਣਾਲ ਪੰਡਯਾ ਅਤੇ ਆਯੁਸ਼ ਬਡੋਨੀ ਦੇ ਛੱਕਿਆਂ ਦੀ ਬਦੌਲਤ ਲਖਨਊ ਸੁਪਰ ਜਾਇੰਟਸ ਨੇ ਦਿੱਲੀ ਕੈਪੀਟਲਸ ਨੂੰ ਆਖਰੀ ਓਵਰ ਤੱਕ ਚੱਲੇ ਰੋਮਾਂਚਕ ਆਈ. ਪੀ. ਐੱਲ. ਮੁਕਾਬਲੇ ਵਿਚ ਵੀਰਵਾਰ ਨੂੰ 2 ਗੇਂਦਾਂ ਰਹਿੰਦੇ ਹੋਏ 6 ਵਿਕਟਾਂ ਨਾਲ ਹਰਾ ਦਿੱਤਾ। ਦਿੱਲੀ ਦੇ ਨੌਜਵਾਨ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ (61) ਦੇ ਧਮਾਕੇਦਾਰ ਅਰਧ ਸੈਂਕੜੇ ਦੇ ਬਾਵਜੂਦ 2022 ਆਈ. ਪੀ. ਐੱਲ. ਦੇ 15ਵੇਂ ਮੈਚ ਵਿਚ ਆਖਰੀ ਓਵਰਾਂ 'ਚ ਹੌਲੀ ਰਨ ਗਤੀ ਦੇ ਕਾਰਨ 20 ਓਵਰਾਂ ਵਿਚ ਤਿੰਨ ਵਿਕਟਾਂ 'ਤੇ 149 ਦੌੜਾਂ ਹੀ ਬਣਾ ਸਕੀ ਜਦਕਿ ਲਖਨਊ ਨੇ 19.4 ਓਵਰਾਂ ਵਿਚ ਚਾਰ ਵਿਕਟਾਂ 'ਤੇ 155 ਦੌੜਾਂ ਬਣਾ ਕੇ ਜਿੱਤ ਆਪਣੇ ਨਾਂ ਕੀਤੀ। ਲਖਨਊ ਦੀ ਚਾਰ ਮੈਚਾਂ ਵਿਚ ਇਹ ਤੀਜੀ ਜਿੱਤ ਹੈ, ਜਦਕਿ ਦਿੱਲੀ ਦੀ ਤਿੰਨ ਮੈਚਾਂ ਵਿਚ ਦੂਜੀ ਹਾਰ ਹੈ।
ਇਹ ਖ਼ਬਰ ਪੜ੍ਹੋ-ਪੈਟ ਕਮਿੰਸ ਨੇ ਲਗਾਇਆ IPL ਦਾ ਸਭ ਤੋਂ ਤੇਜ਼ ਅਰਧ ਸੈਂਕੜਾ, ਰਾਹੁਲ ਦਾ ਰਿਕਾਰਡ ਕੀਤਾ ਬਰਾਬਰ
ਟੀਚੇ ਦਾ ਪਿੱਛਾ ਕਰਦੇ ਹੋਏ ਲਖਨਊ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਲੋਕੇਸ਼ ਰਾਹੁਲ ਅਤੇ ਕਵਿੰਟਨ ਡੀ ਕਾਕ ਨੇ ਦਿੱਲੀ ਦੇ ਸਪਿਨ ਅਤੇ ਤੇਜ਼ ਗੇਂਦਬਾਜ਼ਾਂ ਨੇ ਆਸਾਨੀ ਦੇ ਨਾਲ ਖੇਡਿਆ। ਦਿੱਲੀ ਨੇ ਤੇਜ਼ ਅਤੇ ਸਪਿਨ ਹਮਲਾਵਰ ਦੇ ਨਾਲ ਸ਼ੁਰੂਆਤ ਕੀਤੀ ਪਰ ਦਿੱਲੀ ਨੂੰ ਪਹਿਲੀ ਸਫਲਤਾ 73 ਦੇ ਸਕੋਰ 'ਤੇ ਸਕੋਰ 'ਤੇ ਗੇਂਦਬਾਜ਼ ਕੁਲਦੀਪ ਯਾਦਵ ਨੇ ਦਿਵਾਈ। ਰਾਹਲੁ ਨੇ 25 ਗੇਂਦਾਂ ਵਿਚ 24 ਦੌੜਾਂ ਬਣਾਈਆਂ, ਜਿਸ 'ਚ ਇਕ ਚੌਕਾ ਅਤੇ ਇਕ ਸ਼ਾਮਿਲ ਸੀ। ਡੀ ਕਾਕ ਨੇ 52 ਗੇਂਦਾਂ ਵਿਚ 80 ਦੌੜਾਂ ਵਿਚ 9 ਚੌਕੇ ਅਤੇ 2 ਛੱਕੇ ਲਗਾਏ। ਲਖਨਊ ਦਾ ਤੀਜਾ ਵਿਕਟ 122 ਦੇ ਸਕੋਰ 'ਤੇ ਡਿੱਗਿਆ।
ਇਹ ਖ਼ਬਰ ਪੜ੍ਹੋ-ਦੱਖਣੀ ਅਫਰੀਕਾ ਦੀ ਸਾਬਕਾ ਕਪਤਾਨ ਨੇ ਵਨ ਡੇ ਤੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ
ਕਰੁਣਾਲ ਨੇ 19ਵੇਂ ਓਵਰ ਵਿਚ ਮੁਸਤਫਿਜ਼ੁਰ ਦੀ ਤੀਜੀ ਗੇਂਦ 'ਤੇ ਛੱਕਾ ਮਾਇਆ ਅਤੇ ਅਗਲੀ 2 ਗੇਂਦਾਂ ਵਿਚ 2-2 ਦੌੜਾਂ ਹਾਸਲ ਕਰਕੇ ਫਾਸਲਾ 7 ਗੇਂਦਾਂ ਵਿਚ 7 ਦੌੜਾਂ ਕਰ ਦਿੱਤਾ। ਸ਼ਾਰਦੁਲ ਠਾਕੁਰ ਨੇ 20ਵੇਂ ਓਵਰ ਦੀ ਪਹਿਲੀ ਗੇਂਦ 'ਤੇ ਦੀਪਕ ਹੁੱਡਾ ਨੂੰ ਅਕਸ਼ਰ ਪਟੇਲ ਦੇ ਹੱਥੋਂ ਕੈਚ ਕਰਾ ਦਿੱਤਾ। ਬਡੋਨੀ ਨੇ ਤੀਜੀ ਗੇਂਦ 'ਤੇ ਚੌਕਾ ਲਗਾ ਕੇ ਸਕੋਰ ਬਰਾਬਰ ਕਰ ਦਿੱਤਾ ਤੇ ਚੌਥੀ ਗੇਂਦ 'ਤੇ ਛੱਕਾ ਮਾਰ ਕੇ ਜਿੱਤ ਲਖਨਊ ਦੀ ਝੋਲੀ ਪਾ ਦਿੱਤੀ।
ਇਸ ਤੋਂ ਪਹਿਲਾਂ ਦਿੱਲੀ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕੀਤੀ। ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਦੇ ਤੂਫਾਨੀ ਅਰਧ ਸੈਂਕੜੇ ਤੋਂ ਬਾਅਦ ਲਖਨਊ ਸੁਪਰ ਜਾਇੰਟਸ ਦੇ ਗੇਂਦਬਾਜ਼ਾਂ ਨੇ ਵਧੀਆ ਵਾਪਸੀ ਕਰਕੇ ਦਿੱਲੀ ਕੈਪੀਟਲਸ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ਵਿਚ ਵੀਰਵਾਰ ਨੂੰ ਇੱਥੇ ਤਿੰਨ ਵਿਕਟਾਂ 'ਤੇ 149 ਦੌੜਾਂ ਬਣਾਈਆਂ। ਸਾਹ ਨੇ 34 ਗੇਂਦਾਂ 'ਤੇ 61 ਦੌੜਾਂ ਬਣਾਈਆਂ, ਜਿਸ ਵਿਚ 9 ਚੌਕੇ ਅਤੇ 2 ਛੱਕੇ ਸ਼ਾਮਿਲ ਹਨ। ਕਪਤਾਨ ਰਿਸ਼ਭ ਪੰਤ (36 ਗੇਂਦਾਂ ਵਿਤ ਅਜੇਤੂ 39 ਦੌੜਾਂ, ਤਿੰਨ ਚੌਕੇ, 2 ਛੱਕੇ) ਅਤੇ ਸਰਫਰਾਜ ਖਾਨ (28 ਗੇਂਦਾਂ 'ਤੇ ਅਜੇਤੂ 36, ਤਿੰਨ ਚੌਕੇ) ਨੇ ਚੌਥੇ ਵਿਕਟ ਦੇ ਲਈ 75 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ। ਲਖਨਊ ਵਲੋਂ ਲੈੱਗ ਸਪਿਨਰ ਰਵੀ ਬਿਸ਼ਨੋਈ ਨੇ 22 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। ਜੇਸਨ ਹੋਲਡਰ (4 ਓਵਰਾਂ ਵਿਚ 30 ਦੌੜਾਂ) ਅਤੇ ਆਵੇਸ਼ ਖਾਨ (ਤਿੰਨ ਓਵਰਾਂ ਵਿਚ 32 ਦੌੜਾਂ) ਨੇ ਆਖਰੀ ਤਿੰਨ ਓਵਰਾਂ ਵਿਚ ਕੇਵਲ 19 ਦੌੜਾਂ ਦਿੱਤੀਆਂ।
ਪਲੇਇੰਗ ਇਲੈਵਨ-
ਲਖਨਊ ਸੁਪਰ ਜਾਇੰਟਸ :- ਕੇ.ਐੱਲ. ਰਾਹੁਲ (ਕਪਤਾਨ), ਕਵਿੰਟਨ ਡੀ ਕਾਕ (ਵਿਕਟਕੀਪਰ), ਮਨੀਸ਼ ਪਾਂਡੇ, ਏਵਿਨ ਲੁਈਸ, ਦੀਪਕ ਹੁੱਡਾ, ਆਯੁਸ਼ ਬਡੋਨੀ, ਕਰੁਣਾਲ ਪੰਡਯਾ, ਜੇਸਨ ਹੋਲਡਰ, ਐਂਡਰਿਊ ਟਾਈ, ਰਵੀ ਬਿਸ਼ਨੋਈ, ਅਵੇਸ਼ ਖਾਨ।
ਦਿੱਲੀ ਕੈਪੀਟਲਸ :- ਪ੍ਰਿਥਵੀ ਸ਼ਾਹ, ਡੇਵਿਡ ਵਾਰਨਰ, ਮਨਦੀਪ ਸਿੰਘ, ਰਿਸ਼ਭ ਪੰਤ (ਕਪਤਾਨ, ਵਿਕਟਕੀਪਰ), ਲਲਿਤ ਯਾਦਵ, ਰੋਵਮੈਨ ਪਾਵੇਲ, ਸ਼ਾਰਦੁਲ ਠਾਕੁਰ, ਅਕਸ਼ਰ ਪਟੇਲ, ਕੁਲਦੀਪ ਯਾਦਵ, ਐਨਰਿਕ ਨੌਰਟਜੇ, ਮੁਸਤਾਫਿਜ਼ੁਰ ਰਹਿਮਾਨ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।