ਇਲਾਜ ਦੌਰਾਨ ਹੋਇਆ ਮਿਸਟੀ-ਮੈਟ ਵਿਚਾਲੇ ਪਿਆਰ

01/21/2018 1:45:48 AM

ਜਲੰਧਰ — ਓਲੰਪਿਕ ਵਿਚ ਬੀਚ ਵਾਲੀਬਾਲ 'ਚ 3 ਵਾਰ ਸੋਨ ਤਮਗਾ ਜਿੱਤ ਚੁੱਕੀ ਮਿਸਟੀ ਮਈ- ਟਰੇਨੋਰ ਨੇ ਅਮਰੀਕਾ ਦੇ ਬੇਸਬਾਲ ਖਿਡਾਰੀ ਮੈਟ ਟਰੇਨੋਰ ਨਾਲ 2004 'ਚ ਵਿਆਹ ਕੀਤਾ ਸੀ। ਮਿਸਟੀ ਮੈਟ ਨੂੰ ਪਹਿਲੀ ਵਾਰ ਕਾਲਿਕ ਦੇ ਸਪੋਰਟਸ ਮੈਡੀਸਨ ਇੰਸਟੀਚਿਊਟ 'ਚ ਮਿਲੀ ਸੀ, ਜਿਥੇ ਮੈਟ ਆਪਣੇ ਗੋਡੇ ਦਾ ਇਲਾਜ ਕਰਾਉਣ ਆਇਆ ਸੀ। ਮਿਸਟੀ ਵੀ ਇਥੇ ਰਿਲੈਕਸੇਸ਼ਨ ਥੈਰੇਪੀ ਲਈ ਆਈ ਸੀ। ਦੋਵਾਂ ਵਿਚਾਲੇ ਗੱਲਬਾਤ ਵਧੀ ਤੇ ਪਿਆਰ ਵੀ ਹੋ ਗਿਆ। 
ਮਿਸਟੀ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਮੈਂ ਹਮੇਸ਼ਾ ਚਾਹੁੰਦੀ ਸੀ ਕਿ ਇਕ ਅਜਿਹੇ ਵਿਅਕਤੀ ਨੂੰ ਮਿਲਾਂ, ਜਿਹੜਾ ਰਿਸ਼ਤਿਆਂ ਦੀ ਮਰਿਆਦਾ ਨੂੰ ਬਣਾਈ ਰੱਖੇ। ਅਸੀਂ ਰਿਲੇਸ਼ਨਸ਼ਿਪ ਤੇ ਕਰੀਅਰ ਵਿਚ ਗਜ਼ਬ ਦਾ ਕੰਟਰੋਲ ਬਣਾਇਆ, ਜਿਸ ਕਾਰਨ ਸਾਡੇ ਸਬੰਧ ਹੋਰ ਵੀ ਬਿਹਤਰ ਹੁੰਦੇ ਗਏ। 
38 ਸਾਲ ਦੀ ਉਮਰ 'ਚ ਮਿਸਟੀ ਨੇ ਬੀਚ ਵਾਲੀਵਾਲ ਨੂੰ ਅਲਵਿਦਾ ਕਿਹਾ। ਇਸ ਦੌਰਾਨ ਉਸ ਨੇ ਆਪਣੀ ਪਾਰਟਨਰ ਕੇਰੀ ਵਾਲਸ਼ ਜੇਨਿੰਗਸ ਨਾਲ 2004, 2008 ਤੇ 2012 ਸਮਰ ਓਲੰਪਿਕ 'ਚ ਸੋਨ ਤਮਗੇ ਜਿੱਤੇ। ਮਿਸਟੀ ਤੇ ਕੇਰੀ ਦੀ ਜੋੜੀ ਨੂੰ ਬੀਚ ਵਾਲੀਬਾਲ ਦੀਆਂ ਸਭ ਤੋਂ ਮਹਾਨ ਜੋੜੀਆਂ 'ਚੋਂ ਇਕ ਮੰਨਿਆ ਜਾਂਦਾ ਹੈ


Related News