ਏਸ਼ੇਜ਼ ਹਾਰਨਾ ਮੇਰੇ ਕਰੀਅਰ ਦਾ ਸਭ ਤੋਂ ਖਰਾਬ ਪਲ : ਪੋਂਟਿੰਗ
Tuesday, Mar 17, 2020 - 10:34 PM (IST)

ਨਵੀਂ ਦਿੱਲੀ— ਆਸਟਰੇਲੀਆ ਦੇ ਦਿੱਗਜ ਕਪਤਾਨ ਤੇ ਬੱਲੇਬਾਜ਼ ਰਿਕੀ ਪੋਂਟਿੰਗ ਨੇ ਕ੍ਰਿਕਟ 'ਚ ਕਈ ਰਿਕਾਰਡ ਆਪਣੇ ਨਾਂ ਕੀਤੇ। ਉਨ੍ਹਾਂ ਨੇ ਆਪਣੀ ਕਪਤਾਨੀ 'ਚ ਆਸਟਰੇਲੀਆਈ ਟੀਮ ਨੂੰ ਦੋ ਵਾਰ ਦਾ ਵਿਸ਼ਵ ਕੱਪ ਦਾ ਚੈਂਪੀਅਨ ਬਣਾਇਆ ਪਰ ਪੋਂਟਿੰਗ ਦੇ ਕਰੀਅਰ 'ਚ ਸਿਰਫ ਸਫਲਤਾ ਹੀ ਨਹੀਂ ਅਸਫਲਤਾ ਦਾ ਵੀ ਸਾਹਮਣਾ ਕਰਨਾ ਪਿਆ ਹੈ। ਪੋਂਟਿੰਗ ਨੇ ਆਪਣੇ ਕਰੀਅਰ 'ਚ ਸਭ ਤੋਂ ਮੁਸ਼ਕਿਲ ਸਮੇਂ ਦੇ ਵਾਰੇ 'ਚ ਦੱਸਿਆ। ਪੋਂਟਿੰਗ ਨੇ ਕਿਹਾ ਕਿ ਏਸ਼ੇਜ਼ ਸੀਰੀਜ਼ ਹਾਰਨਾ ਮੇਰੇ ਕਰੀਅਰ ਦਾ ਸਭ ਤੋਂ ਖਰਾਬ ਪਲ ਸੀ।
ਪੋਂਟਿੰਗ ਨੇ ਕਿਹਾ ਕਿ 2005 ਤੇ 2009 'ਚ ਮੈਨੂੰ ਬਹੁਤ ਧੱਕਾ ਲੱਗਾ ਕਿਉਂਕਿ ਅਸੀਂ 2005 'ਚ ਨਿਸ਼ਚਿਤ ਰੂਪ ਨਾਲ ਏਸ਼ੇਜ਼ ਸੀਰੀਜ਼ ਜਿੱਤਣ ਦੀ ਉਮੀਦ ਕਰ ਰਹੇ ਸੀ। ਸਾਨੂੰ ਸਰਿਆਂ ਨੂੰ ਉਮੀਦ ਸੀ ਕਿ ਅਸੀਂ ਇੰਗਲੈਂਡ ਤੇ ਉਸਦੀ ਟੀਮ ਦਾ ਸਫਾਇਆ ਕਰ ਏਸ਼ੇਜ਼ ਦੇ ਨਾਲ ਵਾਪਸ ਆਸਟਰੇਲੀਆ ਆਵਾਂਗੇ ਪਰ ਅਜਿਹਾ ਕੁਝ ਨਹੀਂ ਹੋਇਆ। ਸਾਲ 2009 'ਚ ਵੀ ਪੋਂਟਿੰਗ ਦੀ ਹੀ ਕਪਤਾਨੀ 'ਚ ਆਸਟਰੇਲੀਆ ਨੂੰ ਫਿਰ ਤੋਂ ਏਸ਼ੇਜ਼ ਸੀਰੀਜ਼ ਗੁਆਣੀ ਪਈ।
ਪੋਂਟਿੰਗ ਨੇ ਕਿਹਾ ਨਿਸ਼ਚਿਤ ਰੂਪ ਨਾਲ ਮੇਰੇ ਲਈ 2005 ਏਸ਼ੇਜ਼ ਹੀ ਹਾਰ ਦਾ ਸਾਹਮਣਾ ਕਰਨਾ ਸਭ ਤੋਂ ਕਠਿਨ ਸੀ। 2010-11 ਦੀ ਏਸ਼ੇਜ਼ ਸੀਰੀਜ਼ 'ਚ ਐਡਰਿਊ ਸਟਾਰਸ ਦੀ ਕਪਤਾਨੀ 'ਚ ਇੰਗਲੈਂਡ ਦੀ ਟੀਮ ਨੇ ਸ਼ਾਨਦਾਰ ਖੇਡ ਦਿਖਾਇਆ ਤੇ ਸਾਡੀ ਟੀਮ ਨੂੰ ਚਾਰੋਂ ਖਾਨੇ ਚਿਤ ਕਰ ਦਿੱਤਾ। ਪੋਂਟਿੰਗ ਨੂੰ ਆਸਟਰੇਲੀਆਈ ਧਰਤੀ 'ਤੇ ਏਸ਼ੇਜ਼ ਸੀਰੀਜ਼ ਹਾਰਨ ਦਾ ਵੀ ਬਹੁਤ ਗਮ ਹੈ।
ਜ਼ਿਕਰਯੋਗ ਹੈ ਕਿ ਉਸ ਦੌਰੇ ਤੋਂ ਇੰਗਲੈਂਡ ਨੇ ਆਸਟਰੇਲੀਆ ਵਿਰੁੱਧ ਆਪਣੇ ਪਿਛਲੇ 10 ਟੈਸਟਾਂ 'ਚ 9 ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਿਸ 'ਚ 2013-14 'ਚ 5-0 ਨਾਲ ਏਸ਼ੇਜ਼ ਸੀਰੀਜ਼ 'ਚ ਮਿਲੀ ਕਰਾਰੀ ਹਾਰ ਵੀ ਸ਼ਾਮਲ ਹੈ।