ਵਿਚਾਲੇ ਦੇ ਓਵਰਾਂ ''ਚ ਘੱਟ ਦੌੜਾਂ ਬਣਾਉਣ ਨਾਲ ਮੈਚ ਗੁਆਇਆ : ਵਿਰਾਟ

12/08/2020 8:52:55 PM

ਸਿਡਨੀ- ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਸਟਰੇਲੀਆ ਵਿਰੁੱਧ ਤੀਜੇ ਟੀ-20 ਮੈਚ 'ਚ ਮਿਲੀ 12 ਦੌੜਾਂ ਦੀ ਹਾਰ ਤੋਂ ਬਾਅਦ ਮੰਗਲਵਾਰ ਨੂੰ ਕਿਹਾ ਕਿ ਵਿਚਾਲੇ ਦੇ ਓਵਰਾਂ 'ਚ ਘੱਟ ਦੌੜਾਂ ਬਣਾਉਣ ਕਾਰਨ ਅਸੀਂ ਮੈਚ ਹਾਰ ਗਏ। ਆਸਟਰੇਲੀਆ ਨੇ 5 ਵਿਕਟਾਂ 'ਤੇ 186 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਜਦਕਿ ਭਾਰਤ ਵਿਰਾਟ ਦੀਆਂ 85 ਦੌੜਾਂ ਦੀ ਸ਼ਾਨਦਾਰ ਪਾਰੀ ਦੇ ਬਾਵਜੂਦ 174 ਦੌੜਾਂ ਬਣਾ ਸਕਿਆ ਤੇ ਮੈਚ 12 ਦੌੜਾਂ ਨਾਲ ਹਾਰ ਗਿਆ। 

PunjabKesari
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਮੈਚ ਤੋਂ ਬਾਅਦ ਕਿਹਾ, ''ਇਕ ਸਮੇਂ ਜਦੋਂ ਹਾਰਦਿਕ ਬੱਲੇਬਾਜ਼ੀ ਕਰ ਰਿਹਾ ਸੀ ਤਾਂ ਲੱਗਾ ਕਿ ਮੈਚ ਸਾਡੇ ਕਬਜ਼ੇ ਵਿਚ ਹੈ ਪਰ ਵਿਚਾਲੇ ਦੇ ਓਵਰਾਂ ਵਿਚ ਅਸੀਂ ਮਹੱਤਵਪੂਰਣ ਸਾਂਝੇਦਾਰੀ ਨਹੀਂ ਨਿਭਾਈ, ਜਿਸ ਕਾਰਣ ਸਾਨੂੰ ਮੈਚ ਗੁਆਉਣਾ ਪਿਆ। ਉਸ ਦੌਰਾਨ 30 ਜਾਂ ਇਸ ਤੋਂ ਵੱਧ ਦੌੜਾਂ ਦੀ ਇਕ ਸਾਂਝੇਦਾਰੀ ਹਾਰਦਿਕ ਦਾ ਕੰਮ ਆਸਾਨ ਕਰ ਦਿੰਦੀ। ਟੀਮ ਦਾ ਸੀਰੀਜ਼ ਜਿੱਤਣਾ ਸੁਖਦਾਇਕ ਹੈ, ਜਿਸ ਨਾਲ ਅਸੀਂ 2020 ਦਾ ਸੈਸ਼ਨ ਬਿਹਤਰ ਢੰਗ ਨਾਲ ਪੂਰਾ ਕੀਤਾ।''

PunjabKesari
ਵਿਰਾਟ ਕੋਹਲੀ ਨੇ ਕਿਹਾ ਕਿ ਸਾਨੂੰ ਟੈਸਟ 'ਚ ਵੀ ਇਹ ਲੈਅ ਬਣਾਏ ਰੱਖਣ ਦੀ ਜ਼ਰੂਰਤ ਹੈ ਤੇ ਇੱਥੇ ਕੁਝ ਸਮਾਂ ਖੇਡਣ ਤੋਂ ਬਾਅਦ ਹੁਣ ਅਸੀਂ ਦੌੜਾਂ ਬਣਾ ਸਕਦੇ ਹਾਂ। ਇਕ ਬਾਰ ਲੈਅ 'ਚ ਆਉਣ ਤੋਂ ਬਾਅਦ ਸਾਨੂੰ ਉਸ ਸੈਸ਼ਨ ਦਰ ਸੈਸ਼ਨ ਨਿਖਾਰਨ ਦੀ ਜ਼ਰੂਰਤ ਹੁੰਦੀ ਹੈ। ਭਾਰਤ ਨੇ ਟੀ-20 ਸੀਰੀਜ਼ 2-1 ਨਾਲ ਆਪਣੇ ਕਰ ਲਈ ਹੈ ਤੇ ਦੋਵੇਂ ਟੀਮਾਂ ਹੁਣ 17 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਚਾਰ ਟੈਸਟਾਂ ਦੀ ਸੀਰੀਜ਼ ਦੇ ਲਈ ਉਤਰਨਗੀਆਂ।


ਨੋਟ- ਵਿਚਾਲੇ ਦੇ ਓਵਰਾਂ 'ਚ ਘੱਟ ਦੌੜਾਂ ਬਣਾਉਣ ਨਾਲ ਮੈਚ ਗੁਆਇਆ : ਵਿਰਾਟ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


Gurdeep Singh

Content Editor

Related News