ਲੋਪੇਜ ਨੇ ਗ੍ਰੈਂਡਸਲੈਮ ''ਚ ਫੈਡਰਰ ਦੇ ਸਭ ਤੋਂ ਜ਼ਿਆਦਾ ਖੇਡਣ ਦੇ ਰਿਕਾਰਡ ਦੀ ਕੀਤੀ ਬਰਾਬਰੀ
Tuesday, Jul 03, 2018 - 06:49 PM (IST)

ਲੰਡਨ : ਸਪੇਨ ਦੇ ਫੇਲਿਸਿਆਨੋ ਲੋਪੇਜ ਨੇ ਅੱਜ ਵਿੰਬਲਡਨ ਲਈ ਕੋਰਟ 'ਤੇ ਉਤਰਦੇ ਹੀ ਲਗਾਤਾਰ ਸਭ ਤੋਂ ਜ਼ਿਆਦਾ ਗ੍ਰੈਂਡਸਲੈਮ ਟੂਰਨਾਮੈਂਟ 'ਚ ਖੇਡਣਦਾ ਰਿਕਾਰਡ ਬਣਾਇਆ। ਲੋਪੇਜ ਦਾ ਇਹ ਲਗਾਤਾਰ 66ਵਾਂ ਮੇਜਰ ਟੂਰਨਾਮੈਂਟ ਹੈ। ਸਪੇਨ ਦੇ ਖੱਬੇ ਹੱਥ ਦੇ ਇਸ 36 ਸਾਲਾਂ ਖਿਡਾਰੀ ਨੇ ਰੋਲਾਂ ਗੈਰੋ 'ਚ ਰੋਜਰ ਫੈਡਰਰ ਦੇ ਲਗਾਤਾਰ 65 ਗ੍ਰੈਂਡਸਲੈਮ 'ਚ ਖੇਡਣ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ।
ਫ੍ਰੈਂਚ ਓਪਨ 2002 'ਚ ਡੈਬਿਊ ਕਰਦ ਤੋਂ ਬਾਅਦ ਲੋਪੇਜ ਕਿਸੇ ਗ੍ਰੈਂਡਸਲੈਮ ਤੋਂ ਬਾਹਰ ਨਹੀਂ ਰਹੇ। ਗ੍ਰੈਂਡਸਲੈਮ ਟੂਰਨਾਮੈਂਟ 'ਚ ਉਨ੍ਹਾਂ ਨੇ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਵਿੰਬਲਡਨ 'ਚ ਹੀ ਕੀਤਾ ਜਦੋਂ 2005, 2008 ਅਤੇ 2011 'ਚ ਕੁਆਰਟਰ ਫਾਈਨਲ 'ਚ ਪਹੁੰਚੇ। ਉਹ 2015 'ਚ ਅਮਰੀਕੀ ਓਪਨ ਦੇ ਕੁਆਰਟਰ ਫਾਈਨਲ 'ਚ ਵੀ ਪਹੁੰਚੇ।