ਨਡਾਲ ਨੂੰ ਰੋਲਾਂ ਗੈਰੋ ''ਤੇ ਖੇਡਣ ਦੀ ਬੇਤਾਬੀ ਨਾਲ ਉਡੀਕ

Monday, May 20, 2019 - 11:54 AM (IST)

ਨਡਾਲ ਨੂੰ ਰੋਲਾਂ ਗੈਰੋ ''ਤੇ ਖੇਡਣ ਦੀ ਬੇਤਾਬੀ ਨਾਲ ਉਡੀਕ

ਰੋਮ : ਇਸ ਸੈਸ਼ਨ ਵਿਚ ਪਹਿਲਾਂ ਅਤੇ ਕਰੀਅਰ ਦਾ 9ਵਾਂ ਇਟੈਲੀਅਨ ਓਪਨ ਖਿਤਾਬ ਜਿੱਤਣ ਵਾਲੇ ਸਾਬਕਾ ਚੈਂਪੀਅਨ ਰਾਫੇਲ ਨਡਾਲ ਨੇ ਕਿਹਾ ਕਿ ਉਸ ਨੂੰ ਫ੍ਰੈਂਚ ਓਪਨ ਦੀ ਬੇਤਾਬੀ ਨਾਲ ਉਡੀਕ ਹੈ। ਨਡਾਲ ਨੇ ਦੁਨੀਆ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਨੂੰ 6-0, 4-6, 6-1 ਨਾਲ ਹਰਾ ਕੇ ਰਿਕਾਰਡ 34ਵਾਂ ਖਿਤਾਬ ਜਿੱਤਿਆ। ਰੋਲਾਂ ਗੈਰੋ 'ਤੇ 12ਵਾਂ ਖਿਤਾਬ ਜਿੱਤਣ 'ਤੇ ਨਜ਼ਰਾਂ ਟਿਕਾਏ ਨਡਾਲ ਨੇ ਕਿਹਾ, ''ਮੈਂ ਫ੍ਰੈਂਚ ਓਪਨ ਜਿੱਤਣ ਦੀ ਬੇਤਾਬੀ ਨਾਲ ਉਡੀਕ ਕਰ ਰਿਹਾ ਹਾਂ। ਇਸ ਸਟੇਡੀਅਮ ਵਿਚ ਖੇਡਣ ਦਾ ਵੱਖ ਹੀ ਮਜ਼ਾ ਹੈ। ਟੂਰਨਾਮੈਂਟ ਤੋਂ ਪਹਿਲਾਂ ਦੀਆਂ ਆਪਣੀਆਂ ਤਿਆਰੀਆਂ ਨਾਲ ਮੈਂ ਖੁਸ਼ ਹਾਂ।''

PunjabKesari


Related News