ਲੰਬੀ ਛਾਲ ਐਥਲੀਟ ਸ਼ੈਲੀ ਸਿੰਘ, ਤੈਰਾਕ ਰਿਦਿਮਾ ਕੁਮਾਰ ਟਾਪਸ ਯੋਜਨਾ ’ਚ ਸ਼ਾਮਲ

Saturday, Dec 25, 2021 - 02:21 AM (IST)

ਨਵੀਂ ਦਿੱਲੀ- ਅੰਡਰ-20 ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਮਗਾ ਜੇਤੂ ਲੰਮੀ ਛਾਲ ਖਿਡਾਰਨ ਸ਼ੈਲੀ ਸਿੰਘ 8 ਖੇਡਾਂ ਦੇ ਉਨ੍ਹਾਂ 50 ਖਿਡਾਰੀਆਂ ’ਚ ਸ਼ਾਮਲ ਹੈ, ਜਿਨ੍ਹਾਂ ਨੂੰ ‘ਟਾਰਗੈਟ ਓਲੰਪੀਆਡ ਪੋਡੀਅਮ ਯੋਜਨਾ (ਟਾਪਸ)’ ਦੇ ਕੋਰ ਗਰੁੱਪ ’ਚ ਜੋੜਿਆ ਗਿਆ ਹੈ। ਇਹ ਐਲਾਨ ਖੇਡ ਮੰਤਰਾਲੇ ਨੇ ਕੀਤਾ। ‘ਮਿਸ਼ਨ ਓਲੰਪਿਕ ਇਕਾਈ (ਐੱਮ. ਓ. ਸੀ.)’ ਦੀ ਬੈਠਕ ’ਚ ਇਹ ਫੈਸਲਾ ਕੀਤਾ ਗਿਆ। ਇਸ ’ਚ 143 ਖਿਡਾਰੀਆਂ ਨੂੰ ਵਿਕਾਸ ਸਮੂਹ ’ਚ ਸ਼ਾਮਿਲ ਕੀਤਾ ਗਿਆ ਸੀ। ਯੋਜਨਾ ਦੇ ਤਹਿਤ ਸਮਰਥਣ ਲਈ ਚੁਣੇ ਜਾਣ ਵਾਲਿਆਂ ’ਚ ਸਭ ਤੋਂ ਘੱਟ ਉਮਰ ਦੀ ਤੈਰਾਕ ਰਿੱਧੀਮਾ ਵਰਿੰਦਰ ਕੁਮਾਰ ਹੈ। ਇਸ 14 ਸਾਲਾ ਤੈਰਾਕ ਨੇ ਅਕਤੂਬਰ ’ਚ ਰਾਸ਼ਟਰੀ ਜੂਨੀਅਰ ਚੈਂਪੀਅਨਸ਼ਿਪ ’ਚ ਕਈ ਤਮਗੇ ਜਿੱਤੇ ਅਤੇ ਇਕ ਹਫਤੇ ਬਾਅਦ ਰਾਸ਼ਟਰੀ ਚੈਂਪੀਅਨਸ਼ਿਪ ’ਚ ਵੀ ਜਗ੍ਹਾ ਬਣਾਈ। 

ਇਹ ਖ਼ਬਰ ਪੜ੍ਹੋ- ਵਿਜੇ ਹਜ਼ਾਰੇ ਟਰਾਫੀ : ਤਾਮਿਲਨਾਡੂ ਤੇ ਹਿਮਾਚਲ ’ਚ ਹੋਵੇਗਾ ਮੁਕਾਬਲਾ

PunjabKesari


ਕੋਰ ਗਰੁੱਪ ਲਈ ਪਹਿਲਾਂ ਤੋਂ ਚੁਣੇ ਗਏ 2 ਤੈਰਾਕਾਂ ਤੋਂ ਇਲਾਵਾ ਉਸ ਨੂੰ ਵਿਕਾਸ ਸਮੂਹ ’ਚ 17 ਤੈਰਾਕਾਂ ’ਚ ਨਾਮਜ਼ਦ ਕੀਤਾ ਗਿਆ ਸੀ। ਮੰਤਰਾਲੇ ਤੋਂ ਜਾਰੀ ਬਿਆਨ ਮੁਤਾਬਕ ਐੱਮ. ਓ. ਸੀ. ਨੇ ਉਪ-ਕਮੇਟੀ ਦੀ ਸਿਫਾਰਿਸ਼ ਨੂੰ ਸਵੀਕਾਰ ਕਰ ਲਿਆ ਕਿ ਅਗਲੇ ਸਾਲ ਜੂਨ ’ਚ ਵਿਸ਼ਵ ਚੈਂਪੀਅਨਸ਼ਿਪ ਤੋਂ ਬਾਅਦ ਤੈਰਾਕੀ ਸੂਚੀ ਦੀ ਸਮੀਖਿਆ ਕੀਤੀ ਜਾਵੇ ਅਤੇ ਅਗਲੇ ਮਹੀਨੇ ਰਾਸ਼ਟਰੀ ਰੈਂਕਿੰਗ ਟੂਰਨਾਮੈਂਟ ਦੇ ਬਾਅਦ ਤੀਰਅੰਦਾਜ਼ੀ, ਗੋਲਫ, ਜਿਮਨਾਸਟਿਕ, ਜੂਡੋ ਅਤੇ ਟੈਨਿਸ ਨੂੰ ਇਸ ’ਚ ਬਾਅਦ ਵਿਚ ਸ਼ਾਮਿਲ ਕੀਤਾ ਜਾਵੇਗਾ। ਹੋਰ ਖੇਡਾਂ ਦੇ ਨਾਲ-ਨਾਲ ਟੋਕੀਓ ਓਲੰਪਿਕ ’ਚ ਹਿੱਸਾ ਲੈਣ ਵਾਲੀ ਪੀ. ਵੀ. ਸਿੰਧੂ, ਦੀਪਿਕਾ ਕੁਮਾਰੀ, ਐੱਮ. ਸੀ. ਮੈਰੀਕਾਮ ਅਤੇ ਮੁਹੰਮਦ ਅਨਸ ਯਾਹੀਆ ਵਰਗੇ ਖਿਡਾਰੀਆਂ ਨੇ ਕੋਰ ਗਰੁੱਪ ’ਚ ਆਪਣੀ ਜਗ੍ਹਾ ਬਣਾ ਕੇ ਰੱਖੀ ਹੈ। ਤਜਰਬੇਕਾਰ ਬੈਡਮਿੰਟਨ ਖਿਡਾਰੀ ਸਾਈਨਾ ਨੇਹਵਾਲ ਵੀ ਟੋਕੀਓ ਖੇਡਾਂ ਲਈ ਕੁਆਲੀਫਾਈ ਕਰਨ ’ਚ ਨਾਕਾਮ ਰਹਿਣ ਦੇ ਬਾਵਜੂਦ ਆਪਣੇ ਕੋਰ ਗਰੁੱਪ ’ਚ ਜਗ੍ਹਾ ਬਣਾਉਣ ’ਚ ਸਫਲ ਰਹੀ ਹੈ।

ਇਹ ਖ਼ਬਰ ਪੜ੍ਹੋ-  ਲਾਰਾ ਤੇ ਸਟੇਨ ਸਨਰਾਈਜ਼ਰਜ਼ ਦੇ ਸਹਿਯੋਗੀ ਸਟਾਫ 'ਚ ਸ਼ਾਮਲ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News