ਲੌਂਗ ਜੰਪ ਦੀ ਦੌੜਾਕ ਕਿਰਣਜੀਤ ਕੌਰ ਡੋਪ ਟੈਸਟ ਵਿਚ ਪਾਜ਼ੀਟਿਵ

Wednesday, Mar 04, 2020 - 04:54 PM (IST)

ਲੌਂਗ ਜੰਪ ਦੀ ਦੌੜਾਕ ਕਿਰਣਜੀਤ ਕੌਰ ਡੋਪ ਟੈਸਟ ਵਿਚ ਪਾਜ਼ੀਟਿਵ

ਨਵੀਂ ਦਿੱਲੀ : ਲੌਂਗ ਜੰਪ ਦੀ ਦੌੜਾਕ ਕਿਰਣਜੀਤ ਕੌਰ ਨੂੰ ਪਾਬੰਦੀਸ਼ੁਦਾ ਪਦਾਰਥ ਦੀ ਵਰਤੋਂ ਕਰਨ ਲਈ ਪਾਜ਼ੀਟਿਵ ਪਾਇਆ ਗਿਆ ਹੈ ਅਤੇ ਵਰਲਡ ਐਥਲੈਟਿਕਸ ਸੰਸਥਾ ਨੇ ਉਸ ਨੂੰ ਅਸਥਾਈ ਤੌਰ ’ਤੇ ਬੈਨ ਕਰ ਕਰ ਦਿੱਤਾ ਹੈ। ਭਾਰਤੀਆਂ ਵਿਚ ਟਾਟਾ ਸਟੀਲ ਕੋਲਕਾਤਾ 25 ਦੇ ਵਿਚ ਜਿੱਤ ਹਾਸਲ ਕਰਨ ਵਾਲੀ 31 ਸਾਲਾ ਕਿਰਣਜੀਤ ਕੌਰ ਨੇ ਪਿਛਲੇ ਸਾਲ ਦਸੰਬਰ ਵਿਚ 1:35.56 ਦਾ ਸਮਾਂ ਕੱਢਿਆ ਸੀ ਅਤੇ 11ਵੇਂ ਸਥਾਨ ’ਤੇ ਰਹੀ ਸੀ।

ਐਥਲੈਟਿਕਸ ਇੰਟੀਗਿ੍ਰਟੀ ਇਕਾਈ ਨੇ ਕਿਹਾ, ‘‘ਪਾਬੰਦੀਸ਼ੁਦਾ ਪਦਾਰਥ ਐੱਸ. ਏ. ਆਰ. ਐੱਮ. ਐੱਸ. 22 ਮੌਜੂਦ ਸੀ। ਕਰਾਰ 2-1 ਦੇ ਮੁਤਾਬਕ ਨੋਟਿਸ ਜਾਰੀ।’’ ਉਸ ਨੇ ਪਿਛਲੇ ਸਾਲ ਮਾਰਚ ਵਿਚ ਪਟਿਆਲਾ ਵਿਚ ਆਯੋਜਿਤ ਫੈਡਰੇਸ਼ਨ ਕੱਪ ਰਾਸ਼ਟਰੀ ਚੈਂਪੀਅਨਸ਼ਿਪ ਵਿਚ 10,000 ਮੀਟਰ ਮੁਕਾਬਲੇਬਾਜ਼ੀ ਕਾਂਸੀ ਤਮਗਾ ਜਿੱਤਿਆ ਸੀ। ਹਰਿਆਣਾ ਦੀ ਨੁਮਾਈਂਦਗੀ ਕਰਨ ਵਾਲੀ ਇਹ ਐਥਲੀਟ 35:49.96 ਦੇ ਸਮੇਂ ਨਾਲ ਚੌਥੇ ਸਥਾਨ ’ਤੇ ਰਹੀ ਸੀ ਪਰ ਡੋਪਿੰਗ ਕਾਰਨ ਸੰਜੀਵਨੀ ਜਾਧਵ ਦਾ ਸੋਨ ਤਮਗਾ ਖੋਹ ਲਿਆ ਗਿਆ ਸੀ, ਜਿਸ ਤੋਂ ਬਾਅਦ ਅਪਗ੍ਰੇਡ ਤੋਂ ਬਾਅਦ ਕਾਂਸੀ ਤਮਗਾ ਮਿਲਿਆ ਸੀ। ਐੱਸ. ਏ. ਆਰ. ਐੱਮ. (ਸਲੈਕਟਿਵ ਐਂਡਰੋਜਨ ਮੋਡਿਊਲੇਟਰਸ) ਐਨਾਬੋਲਿਕ ਏਜੈਂਟ ਹੈ ਜੋ ਮਾਂਸਪੇਸ਼ੀਆਂ ਅਤੇ ਹੱਡੀਆਂ ਨੂੰ ਪ੍ਰਭਾਵਿਤ ਕਰਦਾ ਹੈ। ਓਸਟਾਰਿਨ ਦੀ ਵਿਕਰੀ ’ਤੇ ਪਾਬੰਦੀ ਹੈ।


Related News