ਜਾਣੋ ਕਿੰਨ੍ਹਾਂ ਖਿਡਾਰੀਆਂ ਨੇ ਸਿਆਸੀ ਮੈਦਾਨ ''ਤੇ ਮਾਰੀ ਬਾਜ਼ੀ ਅਤੇ ਕਿਸ ਨੂੰ ਮਿਲੀ ਹਾਰ

05/24/2019 2:54:16 PM

ਸਪੋਰਟਸ ਡੈਸਕ— ਲੋਕ ਸਭਾ ਚੋਣਾਂ 2019 ਦੇ ਨਤੀਜੇ ਆ ਚੁੱਕੇ ਹਨ, ਜਿਸ 'ਚ ਭਾਜਪਾ, ਕਾਂਗਰਸ ਆਦਿ ਸਿਆਸੀ ਦਲਾਂ ਨੇ ਕਈ ਖੇਡ ਸਿਤਾਰਿਆਂ ਨੂੰ ਚੋਣਾਂ ਦੇ ਮੈਦਾਨ 'ਤੇ ਉਤਾਰਿਆ। ਕੁਝ ਇਕ ਖਿਡਾਰੀ ਪਹਿਲਾਂ ਤੋਂ ਰਾਜਨੀਤੀ 'ਚ ਸਨ ਤੇ ਕੁਝ ਪਹਿਲੀ ਵਾਰ ਇਸ ਖੇਤਰ 'ਚ ਕਿਸਮਤ ਆਜ਼ਮਾ ਰਹੇ ਸਨ। ਜਿਸ 'ਚ ਕੁਝ ਨੂੰ ਸ਼ਾਨਦਾਰ ਜਿੱਤ ਮਿਲੀ ਅਤੇ ਕੁਝ ਬੁਰੀ ਤਰ੍ਹਾਂ ਹਾਰ ਗਏ। ਆਓ ਜਾਣਦੇ ਹਾਂ ਖੇਡ ਦੇ ਇਨ੍ਹਾਂ ਦਿੱਗਜਾਂ ਦੀ ਸਿਆਸੀ ਕਿਸਮਤ ਦੇ ਫੈਸਲੇ ਬਾਰੇ :-

ਗੌਤਮ ਗੰਭੀਰ
PunjabKesari
ਪੂਰਬੀ ਦਿੱਲੀ ਸੀਟ ਤੋਂ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ ਵੱਡੀ ਜਿੱਤ ਦਰਜ ਕੀਤੀ ਹੈ। 'ਆਪ' ਦੀ ਆਤਿਸ਼ੀ ਅਤੇ ਕਾਂਗਰਸ ਦੇ ਨੇਤਾ ਅਰਵਿੰਦਰ ਸਿੰਘ ਲਵਲੀ 'ਤੇ ਭਾਰੀ ਪੈਂਦੇ ਹੋਏ ਗੌਤਮ ਗੰਭੀਰ 3 ਲੱਖ 90 ਹਜ਼ਾਰ ਵੋਟਾਂ ਦੇ ਵੱਡੇ ਫਰਕ ਨਾਲ ਇਹ ਚੋਣ ਜਿੱਤ ਗਏ ਹਨ। 

ਕ੍ਰਿਸ਼ਣ ਪੂਨੀਆ ਅਤੇ ਰਾਜਵਰਧਨ ਸਿੰਘ ਰਾਠੌੜ
PunjabKesari
ਕਾਂਗਰਸ ਨੇ ਡਿਸਕਸ ਥ੍ਰੋ ਦੀ ਖਿਡਾਰਨ ਕ੍ਰਿਸ਼ਣਾ ਪੂਨੀਆ ਨੂੰ ਜੈਪੁਰ ਪੇਂਡੂ ਸੀਟ ਤੋਂ ਕੇਂਦਰੀ ਮੰਤਰੀ ਅਤੇ ਸਾਬਕਾ ਸ਼ੂਟਰ ਰਾਜਵਰਧਨ ਸਿੰਘ ਰਾਠੌੜ ਦੇ ਖਿਲਾਫ ਮੈਦਾਨ 'ਤੇ ਉਤਾਰਿਆ। ਰਾਜਵਰਧਨ ਸਿੰਘ ਰਾਠੌੜ ਨੇ ਇਸ ਸੀਟ 'ਤੇ 1.26 ਲੱਖ ਤੋਂ ਜ਼ਿਆਦਾ ਵੱਡੇ ਫਰਕ ਨਾਲ ਲੀਡ ਲੈ ਲਈ ਹੈ।

ਵਿਜੇਂਦਰ ਸਿੰਘ
PunjabKesari
ਕਾਂਗਰਸ ਪਾਰਟੀ ਨੇ ਦੱਖਣੀ ਦਿੱਲੀ ਲੋਕਸਭਾ ਸੀਟ ਤੋਂ ਬਾਕਸਰ ਵਿਜੇਂਦਰ ਸਿੰਘ ਨੂੰ ਆਪਣਾ ਉਮੀਦਵਾਰ ਬਣਾਇਆ। ਵਿਜੇਂਦਰ ਨੂੰ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਰਮੇਸ਼ ਬਿਧੂੜੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਰਾਘਵ ਚੱਡਾ ਦੇ ਖਿਲਾਫ ਖੜ੍ਹਾ ਕੀਤਾ, ਪਰ ਉਹ ਹਾਰ ਗਏ। ਇਸ ਸੀਟ 'ਤੇ ਭਾਜਪਾ ਦੇ ਰਮੇਸ਼ ਬਿਧੂੜੀ ਨੇ 52 ਹਜ਼ਾਰ ਵੋਟਾਂ ਨਾਲ ਜਿੱਤ ਹਾਸਲ ਕੀਤੀ।


Tarsem Singh

Content Editor

Related News