ਕੋਰੋਨਾ ਖਿਲਾਫ ਲੜਾਈ ’ਚ ਅੱਗੇ ਆਇਆ ਕ੍ਰਿਕਟ ਦਾ ‘ਮੱਕਾ’, NHS ਸਟਾਫ ਨੂੰ ਦਿੱਤੀ ਇਹ ਸਹੂਲਤ

04/01/2020 1:23:00 PM

ਸਪੋਰਟਸ ਡੈਸਕ : ਕ੍ਰਿਕਟ ਦੇ ਨਿਯਮਾਂ ਦੇ ਸਰਪ੍ਰਸਤ ਮੈਰਿਲਬੋਨ ਕ੍ਰਿਕਟ ਕਲੱਬ (ਐੱਮ. ਸੀ. ਸੀ.) ਨੇ ਕੋਵਿਡ-19 ਮਹਾਮਾਰੀ ਨਾਲ ਲੜ ਰਹੇ ਰਾਸ਼ਟਰੀ ਸਿਹਤ ਸੇਵਾ (ਐੱਨ. ਐੱਚ. ਐੱਸ.) ਦੇ ਸਟਾਫ ਨੂੰ ਲਾਡਸ ਕ੍ਰਿਕਟ ਮੈਦਾਨ ’ਤੇ ਉਪਲੱਬਧ ਜਗ੍ਹਾ ਪਾਰਕਿੰਗ ਅਤੇ ਸਟੋਰੇਜ ਦੇ ਲਈ ਦੇਣ ਦਾ ਫੈਸਲਾ ਕੀਤਾ ਹੈ। ਕੋਰੋਨਾ ਵਾਇਰਸ ਮਹਾਮਾਰੀ ਹੁਣ ਤਕ ਦੁਨੀਆ ਭਰ ਵਿਚ 8 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਇਨਫੈਕਟਡ ਕਰ ਚੁੱਕੀ ਹੈ, ਜਦਿਕ 41 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬ੍ਰਿਟੇਨ ਵਿਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਪ੍ਰਿੰਸ ਚਾਰਲਸ ਸਣੇ ਕਰੀਬ 23 ਹਜ਼ਾਰ ਲੋਕ ਇਸ ਦੀ ਲਪੇਟ ’ਚ ਹਨ, ਜਦਿਕ 1400 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। 

PunjabKesari

ਐੱਮ. ਸੀ. ਸੀ. ਨੇ ਆਪਣੇ ਬਿਆਨ ’ਚ ਕਿਹਾ, ‘‘ਕਾਫੀ ਹਸਪਤਾਲ ਲਾਡਸ ਦੇ ਕਰੀਬ ਹਨ, ਇਸ ਨੂੰ ਦੇਖਦਿਆਂ ਕਲੱਬ ਮੈਡੀਕਲ ਸਟਾਫ ਦੀ ਮਦਦ ਕਰਨ ਚਾਹੁੰਦਾ ਹੈ, ਤਾਂ ਜੋ ਉਹ ਇਸ ਵਾਇਰਸ ਖਿਲਾਫ ਲੜਾਈ ’ਤੇ ਧਿਆਨ ਦੇ ਸਕਣ।’’ ਕਲੱਬ ਨੇ ਐੱਨ. ਐੱਚ. ਐੱਫ. ਸਟਾਫ ਨੂੰ 75 ਕਾਰ ਪਾਰਕਿੰਗ ਦੀ ਜਗ੍ਹਾ ਦਿੱਤੀ ਹੈ, ਨਾਲ ਹੀ ਕਲੱਬ ਸ਼ਹਿਰ ਦੀ ਚੈਰਿਟੀ ਸੰਸਥਾ ਨੂੰ ਭੋਜਨ ਮਹੱਈਆ ਕਰਾ ਰਿਹਾ ਹੈ।


Ranjit

Content Editor

Related News