ਚੌਟੀ ਕ੍ਰਮ ਦੀਆਂ ਵਿਕਟਾਂ ਲੈ ਕੇ ਭਾਰਤ ''ਤੇ ਦਬਾਅ ਬਣਾਵਾਂਗੇ : ਫਗਰਯੁਸਨ
Wednesday, Jun 12, 2019 - 07:06 PM (IST)
ਨਾਘਿੰਟਮ— ਭਾਰਤ ਖਿਲਾਖ ਵਿਸ਼ਵ ਕੱਪ ਮੁਕਾਬਲੇ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਲਾਕੀ ਫਗਰਯੁਸਨ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਟੀਮ ਭਾਰਤੀ ਟੀਮ ਦੇ ਚੌਟੀ ਕ੍ਰਮ ਦੀਆਂ ਵਿਕਟਾਂ ਜਲਦੀ ਸੁੱਟਣ ਅਤੇ ਭਾਰਤ 'ਤੇ ਦਬਾਅ ਬਣਾਉਣ ਵਿਚ ਸਫਲ ਰਹਿੰਦੀ ਹੈ ਤਾਂ ਨਿਊਜ਼ੀਲੈਂਡ ਭਾਰਤ ਨੂੰ ਆਸਾਨੀ ਨਾਲ ਹਰਾ ਸਕਦਾ ਹੈ।ਆਈ. ਸੀ. ਸੀ. ਵਿਸ਼ਵ ਕੱਪ ਵਿਚ ਹੁਣ ਤੱਕ ਸਭ ਤੋਂ ਵਧ 8 ਵਿਕਟਾਂ ਲੈਣ ਵਾਲੇ ਗੇਂਦਬਾਜ਼ ਫਗਰਯੁਸਨ ਨੇ ਕਿਹਾ ਕਿ ਭਾਰਤ ਦੇ ਚੌਟੀ ਕ੍ਰਮ ਦੀਆਂ ਵਿਕਟਾਂ ਡਿੱਗਣ 'ਤੇ ਉਸ 'ਤੇ ਦਬਾਅ ਬਣੇਗਾ। ਇਹ ਨਿਊਜ਼ੀਲੈਂਡ ਨੂੰ ਮੈਚ ਜਿਤਾਉਣ ਵਿਚ ਅਹਿਮ ਸਾਬਤ ਹੋ ਸਕਦਾ ਹੈ।