ਲਿਵਿੰਗਸਟੋਨ ਦੇ ਲੱਗੀ ਗੇਂਦ, ਮਹਿਲਾ ਐਂਕਰ ਏਰਿਨ ਹਾਲੈਂਡ ਨੇ ਪੁੱਛਿਆ ਮਜ਼ੇਦਾਰ ਸਵਾਲ

01/09/2020 12:20:04 AM

ਨਵੀਂ ਦਿੱਲੀ- ਬਿੱਗ ਬੈਸ਼ ਲੀਗ ਖੇਡ ਰਹੇ ਲਿਯਾਮ ਲਿਵਿੰਗਸਟੋਨ ਨੂੰ ਬੀਤੇ ਦਿਨ ਪਰਥ ਸਕਾਰਚਰਸ ਖਿਲਾਫ ਮੈਚ ਵਿਚ 2 ਵਾਰ ਸਰੀਰ 'ਤੇ ਤੇਜ਼ ਗੇਂਦ ਝੱਲਣੀ ਪਈ। ਪਹਿਲੀ ਵਾਰ ਜਦੋਂ ਲਿਵਿੰਗਸਟੋਨ 6 ਦੌੜਾਂ ਬਣਾ ਕੇ ਖੇਡ ਰਿਹਾ ਸੀ ਤਾਂ ਤੇਜ਼ ਗੇਂਦਬਾਜ਼ ਗਲੈਸਨ ਦੀ ਗੇਂਦ ਨੂੰ ਉੱਚਾ ਚੁੱਕਣ ਦੇ ਚੱਕਰ ਵਿਚ ਬਾਲ ਨੂੰ ਮਿਸ  ਕਰ ਗਿਆ। ਨਤੀਜਾ ਇਹ ਹੋਇਆ ਕਿ ਗੇਂਦ ਉਸ ਦੇ ਗੁਪਤ ਅੰਗ 'ਤੇ ਜਾ ਲੱਗੀ। ਇਸ ਤੋਂ ਬਾਅਦ ਉਹ ਜਦੋਂ 26 ਦੌੜਾਂ 'ਤੇ ਸੀ ਤਾਂ ਉਦੋਂ ਗੇਂਦਬਾਜ਼ ਸੁੰਦਰਲੈਂਡ ਦੀ ਇਕ ਬਾਊਂਸਰ ਉਸ ਦੇ ਚਿਹਰੇ 'ਤੇ ਜਾ ਲੱਗੀ। ਇਕ ਮੈਚ ਵਿਚ 2 ਵਾਰ ਗੇਂਦ ਹਿੱਟ ਹੋਣ ਕਾਰਣ ਲਿਵਿੰਗਸਟੋਨ ਜਿੱਥੇ ਸੋਸ਼ਲ ਮੀਡੀਆ 'ਤੇ ਚਰਚਿਤ ਰਿਹਾ, ਮਹਿਲਾ ਐਂਕਰ ਏਰਿਨ ਹਾਲੈਂਡ ਵੀ ਇਸ 'ਤੇ ਮਜ਼ਾ ਲੈਣ ਤੋਂ ਪਿੱਛੇ ਨਹੀਂ ਹਟ ਸਕੀ। ਮੈਚ ਖਤਮ ਹੋਣ ਤੋਂ ਬਾਅਦ ਏਰਿਨ ਹਾਲੈਂਡ ਨੇ ਲਿਵਿੰਗਸਟੋਨ ਕੋਲੋਂ ਪੁੱਛਿਆ 'ਤਾਜ' ਹੁਣ ਕਿਵੇਂ ਹੈ?

PunjabKesariPunjabKesari
ਇਸ ਤੋਂ ਪਹਿਲਾਂ ਤਾਂ ਲਿਵਿੰਗਸਟੋਨ ਹੈਰਾਨ ਰਹਿ ਗਿਆ ਪਰ ਬਾਅਦ ਵਿਚ ਮੁਸਕਰਾਉਂਦੇ ਹੋਏ ਉਸ ਨੇ ਜਵਾਬ ਦਿੱਤਾ, ਉਹ ਹੁਣ ਠੀਕ ਹੈ। ਮੈਨੂੰ ਇਕ ਹੀ ਜਗ੍ਹਾ 'ਤੇ 2 ਵਾਰ ਹਿੱਟ ਹੋਣ ਦੀ ਸਲਾਹ ਦਿੱਤੀ ਸੀ। ਲਿਵਿੰਗਸਟੋਨ ਇਸ ਹਾਜ਼ਰ ਜਵਾਬੀ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਚਰਚਾ ਦਾ ਕਾਰਣ ਵੀ ਬਣਿਆ।

PunjabKesari
ਦੱਸ ਦੇਈਏ ਕਿ ਬਿੱਗ ਬੈਸ਼ ਲੀਗ ਦੌਰਾਨ ਮੈਲਬੋਰਨ ਰੇਨੇਗੇਡਸ ਅਤੇ ਪਰਥ ਸਕਾਰਚਰਸ ਵਿਚਾਲੇ ਮੈਚ ਖੇਡਿਆ ਗਿਆ ਸੀ। ਪਹਿਲਾਂ ਖੇਡਦੇ ਹੋਏ ਮੈਲਬੋਰਨ ਰੇਨੇਗੇਡਸ ਨੇ 175 ਦੌੜਾਂ ਬਣਾਈਆਂ ਸਨ। ਸੈਮ ਹਾਰਪਰ ਦੀਆਂ 46 ਗੇਂਦਾਂ 'ਤੇ 73 ਤਾਂ ਵੈਬਸਟਰ ਨੇ 40 ਗੇਂਦਾਂ 'ਤੇ 59 ਦੌੜਾਂ ਬਣਾਈਆਂ ਸਨ। ਟੀਚੇ ਦਾ ਪਿੱਛਾ ਕਰਨ ਉਤਰੀ ਪਰਥ ਸਕਾਰਚਰਸ ਦੀ ਟੀਮ ਨੇ 19 ਓਵਰਾਂ ਵਿਚ ਹੀ ਟੀਚਾ ਹਾਸਲ ਕਰ ਲਿਆ। ਪਰਥ ਵਲੋਂ ਜੋਸ਼ ਇੰਗਲਿਸ਼ ਨੇ 51, ਲਿਵਿੰਗਸਟੋਨ ਨੇ 39 ਗੇਂਦਾਂ 'ਤੇ 59 ਅਤੇ ਬੇਨਕ੍ਰਾਫਟ ਨੇ 24 ਦੌੜਾਂ ਬਣਾਈਆਂ।

ਵੀਡੀਓ-


Gurdeep Singh

Content Editor

Related News