ਜੈਵਿਕ ਸੁਰੱਖਿਅਤ ਮਾਹੌਲ ਵਿਚ ਰਹਿਣਾ ਚੁਣੌਤੀਪੂਰਨ : ਪੋਪ

07/25/2020 7:53:20 PM

ਮਾਨਚੈਸਟਰ– ਇੰਗਲੈਂਡ ਦੇ ਬੱਲੇਬਾਜ਼ ਓਲੀ ਪੋਪ ਨੇ ਮੰਨਿਆ ਕਿ ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ ਵਿਚ ਰਹਿਣਾ ਚੁਣੌਤੀਪੂਰਨ ਤਜਰਬਾ ਰਿਹਾ ਤੇ ਤੀਜੇ ਟੈਸਟ ਦੀ ਪਹਿਲੀ ਪਾਰੀ ਵਿਚ 91 ਦੌੜਾਂ ਬਣਾ ਕੇ ਅਜਿਹਾ ਲੱਗਾ ਕਿ ਉਸਦੇ ਮੋਢਿਆਂ ਤੋਂ ਭਾਰ ਉੱਤਰ ਗਿਆ ਹੋਵੇ। ਵੈਸਟਇੰਡੀਜ਼ ਵਿਰੁੱਧ ਪਹਿਲੇ ਦੋ ਟੈਸਟਾਂ ਵਿਚ 22 ਸਾਲਾ ਇਹ ਖਿਡਾਰੀ ਅਸਫਲ ਰਿਹਾ, ਜਿਸ ਵਿਚ ਉਸਦਾ ਚੋਟੀ ਦਾ ਸਕੋਰ ਅਜੇਤੂ 12 ਦੌੜਾਂ ਸੀ ਪਰ ਪੋਪ ਨੇ ਫੈਸਲਾਕੁੰਨ ਟੈਸਟ ਦੇ ਸ਼ੁਰੂਆਤੀ ਦਿਨ ਜੋਸ ਬਟਲਰ ਦੇ ਨਾਲ ਮਿਲ ਕੇ ਇੰਗਲੈਂਡ ਨੂੰ ਸੰਭਾਲਿਆ ਸੀ ਕਿਉਂਕਿ ਚਾਹ ਦੀ ਬ੍ਰੇਕ ਦੇ ਸਮੇਂ ਤਕ ਮੇਜ਼ਬਾਨ ਟੀਮ ਨੇ ਕੱਲ 122 ਦੌੜਾਂ ਬਣਾ ਕੇ ਜੂਝ ਰਹੀ ਸੀ ਤੇ ਇਨ੍ਹਾਂ ਨੇ ਸਟੰਪਸ ਤਕ ਉਸ ਨੂੰ ਚਾਰ ਵਿਕਟਾਂ 'ਤੇ 258 ਦੌੜਾਂ ਤਕ ਪਹੁੰਚਾਇਆ ਸੀ।

PunjabKesari
ਦੂਜੇ ਦਿਨ ਇਹ ਨੌਜਵਾਨ ਆਪਣੇ ਦੂਜੇ ਸੈਂਕੜੇ ਤੋਂ 9 ਦੌੜਾਂ ਦੂਰ ਰਹਿ ਗਿਆ ਤੇ ਦਿਨ ਦੀ ਖੇਡ ਸ਼ੁਰੂ ਹੁੰਦੇ ਹੀ ਸ਼ੈਨੋਨ ਗੈਬ੍ਰੀਏਲ ਦੀ ਗੇਂਦ 'ਤੇ ਬੋਲਡ ਹੋ ਗਿਆ। ਪੋਪ ਨੇ ਕਿਹਾ,''ਕੁਝ ਦੌੜਾਂ ਬਣਾ ਕੇ ਚੰਗਾ ਲੱਗਾ ਤੇ ਅਜਿਹਾ ਲੱਗਾ ਜਿਵੇਂ ਸਾਡੇ ਮੋਢਿਆਂ ਤੋਂ ਥੋੜ੍ਹਾ ਭਾਰ ਉਤਰ ਗਿਆ।'' ਉਸ ਨੇ ਕਿਹਾ,''ਪਿਛਲੇ ਮੈਚ ਵਿਚ ਅਸਫਲ ਰਹਿਣਾ ਤੇ ਅਜਿਹੇ ਵਾਤਾਵਰਣ ਵਿਚ ਰਹਿਣਾ, ਜਿਸ ਵਿਚ ਤੁਸੀਂ ਆਪਣੇ ਪਰਿਵਾਰ ਨੂੰ ਨਹੀਂ ਦੇਖ ਸਕਦੇ, ਥੋੜ੍ਹੀ ਚੁਣੌਤੀਪੂਰਨ ਹੈ। ਤੁਸੀਂ ਆਪਣੇ ਕਮਰੇ ਵਿਚ ਜਾਂਦੇ ਤੇ ਸਿਰਫ ਕ੍ਰਿਕਟ ਦੀ ਪਿੱਚ ਵੱਲ ਹੀ ਦੇਖਦੇ ਹੋ।'' ਇਸ ਲੜੀ ਨਾਲ ਕੌਮਾਂਤਰੀ ਕ੍ਰਿਕਟ ਬਹਾਲ ਹੋਈ ਤੇ ਇਸ ਨੂੰ ਕੋਰੋਨਾ ਵਾਇਰਸ ਮਹਾਮਾਰੀ ਵਿਚਾਲੇ ਜੈਵਿਕ ਤੌਰ 'ਤੇ ਸੁਰੱਖਿਅਤ ਮਾਹੌਲ ਵਿਚ ਦਰਸ਼ਕਾਂ ਦੇ ਬਿਨਾਂ ਖਾਲੀ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਪੋਪ ਨੇ ਕਿਹਾ ਕਿ ਆਪਣੇ ਪਰਿਵਾਰ ਨੂੰ ਨਾ ਦੇਖ ਸਕਣ ਦਾ ਅਸਰ ਉਸ 'ਤੇ ਪਿਆ ਪਰ ਇਸ ਪ੍ਰੀਖਿਆ ਦੀ ਘੜੀ ਹੈ ਤੇ ਇਸ ਦੌਰਾਨ ਟੀਮ ਵਿਚ ਸਾਰਿਆਂ ਨੇ ਇਕ-ਦੂਜੇ ਨੂੰ ਸਹਿਯੋਗ ਕੀਤਾ।


Gurdeep Singh

Content Editor

Related News