ਲੀਵਰਪੂਲ ਜਰਮਨ ਕੱਪ ਦੇ ਫਾਈਨਲ ''ਚ
Wednesday, Jun 10, 2020 - 03:46 PM (IST)

ਵੋਲਕਲਿੰਗੇਨ : ਬਾਇਰ ਲੀਵਰਸੁਕੇਨ ਨੇ ਮੰਗਲਵਾਰ ਨੂੰ ਇੱਥੇ ਖਾਲੀ ਸਟੇਡੀਅਮ ਵਿਚ ਖੇਡੇ ਗਏ ਸੈਮੀਫਾਈਨਲ ਵਿਚ ਚੋਥੀ ਡਿਵੀਜ਼ਨ ਦੇ ਕਲੱਬ ਸਾਰਬੁਕ੍ਰੇਨ ਦੇ ਰਿਕਾਰਡ ਮੁਹਿੰਮ 'ਤੇ ਰੋਕ ਲਗਾ ਕੇ 3-0 ਦੀ ਜਿੱਤ ਦੇ ਨਾਲ ਜਰਮਨ ਕੱਪ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸਾਰਬੁਕ੍ਰੇਨ ਨੇ ਆਪਣੇ ਘਰੇਲੂ ਮੈਦਾਨ 'ਤੇ ਸਮਰਥਕਾਂ ਦੇ ਬਿਨਾ ਇਹ ਮੈਚ ਖੇਡਿਆ। ਉਸ ਨੇ ਚੋਟੀ ਡਿਵੀਜ਼ਨ ਦੇ ਚਾਰ ਕਲੱਬਾਂ ਨੂੰ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ ਸੀ। ਲੀਵਰਸੁਕੇਨ ਦੀ ਟੀਮ 2009 ਤੋਂ ਬਾਅਦ ਪਹਿਲੀ ਵਾਰ ਜਰਮਨ ਕੱਪ ਦੇ ਫਾਈਨਲ ਵਿਚ ਪਹੁੰਚੀ ਹੈ, ਜਿੱਥੇ ਉਸ ਦਾ ਮੁਕਾਬਲਾ ਬਾਇਰਨ ਮਿਊਨਿਖ ਅਤੇ ਆਈਨਟੈਚ ਫ੍ਰੈਂਕਫਰਟ ਵਿਚਾਲੇ ਹੋਮ ਵਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ। ਫਾਈਨਲ ਚਾਰ ਜੁਲਾਈ ਨੂੰ ਬਰਲਿਨ ਵਿਚ ਖੇਡਿਆ ਜਾਵੇਗਾ ਅਤੇ ਲੀਵਰਸੁਕੇਨ ਦੇ ਕੋਲ 1993 ਤੋਂ ਬਾਅਦ ਪਹਿਲੀ ਵਾਰ ਖਿਤਾਬ ਜਿੱਤਣ ਦਾ ਮੌਕਾ ਹੋਵੇਗਾ। ਸੈਮੀਫਾਈਨਲ ਵਿਚ ਲੀਵਰਸੁਕੇਨ ਵੱਲੋਂ ਕੇਰੇਮ ਡੇਮਿਰਬੇ, ਲੁਕਾਸ ਅਲਾਰਿਓ ਅਤੇ ਕਰੀਮ ਬੇਲਰਬੀ ਨੇ ਗੋਲ ਕੀਤੇ।