ਕਲੱਬ ਵਿਸ਼ਵ ਕੱਪ ਖੇਡੇਗਾ ਲਿਓਨਿਲ ਮੇਸੀ
Monday, Oct 21, 2024 - 01:47 PM (IST)
ਫੋਰਟ ਲਾਡਰਡੇਲ (ਅਮਰੀਕਾ)– ਅਰਜਨਟੀਨਾ ਦਾ ਮਹਾਨ ਫੁੱਟਬਾਲਰ ਲਿਓਨਿਲ ਮੇਸੀ ਅਗਲੇ ਸਾਲ ਕਲੱਬ ਵਿਸ਼ਵ ਕੱਪ ਖੇਡੇਗਾ। ਫੀਫਾ ਮੁਖੀ ਜਿਆਨ ਇਨਫੈਂਟਿਨੋ ਨੇ ਐਲਾਨ ਕੀਤਾ ਕਿ ਉਹ ਇੰਟਰ ਮਿਆਮੀ ਵਿਚ ਹੋਣ ਵਾਲੇ ਇਸ ਟੂਰਨਾਮੈਂਟ ਵਿਚ ਖੇਡੇਗਾ।
ਮੈਸੀ ਦੀ ਪ੍ਰਸਿੱਧੀ ਨੂੰ ਦੇਖਦੇ ਹੋਏ ਇਸ ਐਲਾਨ ਦੀ ਉਮੀਦ ਪਹਿਲਾਂ ਤੋਂ ਹੀ ਕੀਤੀ ਜਾ ਰਹੀ ਸੀ। ਹਰ ਚਾਰ ਸਾਲ ਵਿਚ ਖੇਡੇ ਜਾਣ ਵਾਲੇ ਇਸ ਟੂਰਨਾਮੈਂਟ ਵਿਚ ਫੀਫਾ ਦੇ ਛੇ ਫੁੱਟਬਾਲ ਸੰਘਾਂ ਦੀਆਂ 32 ਟੀਮਾਂ ਹਿੱਸਾ ਲੈਣਗੀਆਂ। ਇੰਟਰ ਮਿਆਮੀ 15 ਜੂਨ 2025 ਨੂੰ ਮਿਆਮੀ ਗਾਰਡਰਜ਼ ਨਾਲ ਪਹਿਲਾ ਮੈਚ ਖੇਡੇਗੀ। ਟੂਰਨਾਮੈਂਟ ਦਾ ਫਾਈਨਲ 13 ਜੁਲਾਈ ਨੂੰ ਨਿਊਜਰਸੀ ਵਿਚ ਹੋਵੇਗਾ। ਕਲੱਬ ਵਿਸ਼ਵ ਕੱਪ ਵਿਚ ਯੂਰਪ ਦੀਆਂ ਵੀ 12 ਟੀਮਾਂ ਹੋਣਗੀਆਂ।