ਮੇਸੀ ਦੇ ਦੋ ਗੋਲ ਨਾਲ ਬਾਰਸੀਲੋਨਾ ਨੇ ਬਿਲਬਾਓ ਨੂੰ ਹਰਾਇਆ

Thursday, Jan 07, 2021 - 01:16 PM (IST)

ਮੇਸੀ ਦੇ ਦੋ ਗੋਲ ਨਾਲ ਬਾਰਸੀਲੋਨਾ ਨੇ ਬਿਲਬਾਓ ਨੂੰ ਹਰਾਇਆ

ਬਾਰਸੀਲੋਨਾ— ਲਿਓਨੇਲ ਮੇਸੀ ਦੋ ਦੋ ਗੋਲ ਦੀ ਮਦਦ ਨਾਲ ਬਾਰਸੀਲੋਨਾ ਨੇ ਸਪੈਨਿਸ਼ ਫ਼ੁੱਟਬਾਲ ਲੀਗ ਲਾ ਲਿਗਾ ’ਚ ਐਥਲੈਟਿਕ ਬਿਲਬਾਓ ਨੂੰ 3-2 ਨਾਲ ਹਰਾਇਆ ਜਦਕਿ ਐਟਲੈਟਿਕੋ ਮੈਡਿ੍ਰਡ ਨੂੰ ਤੀਜੇ ਦਰਜੇ ਦੀ ਟੀਮ ਨੇ ਇਕ ਹੋਰ ਮੁਕਾਬਲੇ ’ਚ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਬਿਲਬਾਓ ਨੂੰ ਇਨਾਕੀ ਵਿਲਿਅਮਸ ਨੇ ਤੀਜੇ ਮਿੰਟ ’ਚ ਹੀ ਬੜ੍ਹਤ ਦਿਵਾ ਦਿੱਤੀ ਸੀ।
ਇਹ ਵੀ ਪੜ੍ਹੋ : ਵਿਆਹ ਦੇ ਬੰਧਨ ’ਚ ਬੱਝੇ 23 ਵਾਰ ਦੇ ਵਿਸ਼ਵ ਬਿਲੀਅਰਡਜ਼ ਚੈਂਪੀਅਨ ਪੰਕਜ ਅਡਵਾਨੀ, ਵੇਖੋ ਤਸਵੀਰਾਂ

ਬਾਰਸੀਲੋਨਾ ਵੱਲੋਂ ਨਾਬਾਲਗ ਖਿਡਾਰੀ ਪੇਡ੍ਰੋ ਗੋਂਜਾਲੇਜ਼ ਨੇ 14ਵੇਂ ਮਿੰਟ ’ਚ ਬਰਾਬਰੀ ਦਾ ਗੋਲ ਕੀਤਾ। ਇਸ ਤੋਂ ਬਾਅਦ ਮੇਸੀ ਨੇ 38ਵੇਂ ਤੇ 62ਵੇਂ ਮਿੰਟ ’ਚ ਗੋਲ ਦਾਗ਼ ਕੇ ਬਾਰਸੀਲੋਨਾ ਨੂੰ ਅੰਕਸਾਰਣੀ ’ਚ ਤੀਜੇ ਸਥਾਨ ’ਤੇ ਪਹੁੰਚਾਇਆ। ਬਾਰਸੀਲੋਨਾ ਦੇ 17 ਮੈਚਾਂ ’ਚ 31 ਅੰਕ ਹੋ ਗਏ ਹਨ। ਐਟਲੈਟਿਕੋ ਲਾ ਲਿਗਾ ਸਾਰਣੀ ’ਚ ਚੋਟੀ ’ਤੇ ਹੈ ਪਰ ਕੋਪਾ ਡੇਲ ਰੇ ਪ੍ਰਤੀਯੋਗਿਤਾ ’ਚ ਉਹ ਤੀਜੇ ਦਰਜੇ ਦੀ ਟੀਮ ਕੋਰਨੇਲੋ ਤੋਂ 1-0 ਨਾਲ ਹਾਰ ਕੇ ਬਾਹਰ ਹੋ ਗਏ ਹਨ।
ਇਹ ਵੀ ਪੜ੍ਹੋ : IND vs AUS : ਰਾਸ਼ਟਰੀ ਗੀਤ ਦੌਰਾਨ ਰੋਣ ਲੱਗੇ ਮੁਹੰਮਦ ਸਿਰਾਜ, ਵਾਇਰਲ ਹੋਈ ਤਸਵੀਰ

ਇਸ ਦਾ ਮਤਲਬ ਹੈ ਕਿ ਐਟਲੈਟਿਕੋ ਨੂੰ ਹੁਣ ਲਾ ਲਿਗਾ ਦੇ ਖ਼ਿਤਾਬ ’ਤੇ ਵੀ ਆਪਣਾ ਧਿਆਨ ਕੇਂਦਰਤ ਕਰਨਾ ਹੋਵੇਗਾ। ਐਟਲੈਟਿਕੋ ਲਾ ਲਿਗਾ ਨੇ ਅਜੇ 15 ਮੈਚਾਂ ’ਚ 38 ਅੰਕ ਲੈ ਕੇ ਚੋਟੀ ’ਤੇ ਹੈ। ਇਸ ਤੋਂ ਬਾਅਦ ਰੀਅਲ ਮੈਡਿ੍ਰਡ (17 ਮੈਚਾਂ ’ਚ 36 ਅੰਕ) ਤੇ ਬਾਰਸੀਲੋਨਾ ਦਾ ਨੰਬਰ ਆਉਂਦਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News