ਯੁਵਾ ਲਿਨਥੋਈ ਚਾਨਾਂਬਾਮ ਨੇ ਇਤਿਹਾਸਕ ਜੂਡੋ ਸੋਨ ਤਮਗਾ ਜਿੱਤਿਆ
Saturday, Aug 27, 2022 - 05:50 PM (IST)

ਨਵੀਂ ਦਿੱਲੀ : ਭਾਰਤ ਦੀ ਲਿਨਥੋਈ ਚਾਨਾਂਬਾਮ ਨੇ ਬੋਸਨੀਆ-ਹਰਜ਼ੇਗੋਵਿਨਾ ਦੇ ਸਾਰਾਜੇਵੋ ਵਿੱਚ ਵਿਸ਼ਵ ਕੈਡੇਟ ਜੂਡੋ ਚੈਂਪੀਅਨਸ਼ਿਪ ਵਿੱਚ ਇਤਿਹਾਸਕ ਸੋਨ ਤਮਗਾ ਜਿੱਤਿਆ, ਜਿਸ ਨਾਲ ਉਹ ਟੂਰਨਾਮੈਂਟ ਵਿੱਚ ਕਿਸੇ ਵੀ ਉਮਰ ਵਰਗ ਵਿੱਚ ਤਮਗਾ ਜਿੱਤਣ ਵਾਲੀ ਦੇਸ਼ ਦੀ ਪਹਿਲੀ ਖਿਡਾਰਨ ਬਣ ਗਈ।
ਇਹ ਵੀ ਪੜ੍ਹੋ : ਸਾਤਵਿਕ-ਚਿਰਾਗ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਜਿੱਤਿਆ ਪਹਿਲਾ ਕਾਂਸੀ ਦਾ ਤਮਗਾ
ਮਣੀਪੁਰ ਦੀ 15 ਸਾਲਾ ਖਿਡਾਰਨ ਨੇ ਬ੍ਰਾਜ਼ੀਲ ਦੀ ਬਿਆਂਕਾ ਰੇਸ ਨੂੰ ਹਰਾ ਕੇ ਔਰਤਾਂ ਦੇ 57 ਕਿਲੋਗ੍ਰਾਮ ਵਰਗ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ। ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਨੇ ਇਸ ਯੁਵਾ ਅਥਲੀਟ ਦੀ ਪ੍ਰਾਪਤੀ ਬਾਰੇ ਜਾਣਕਾਰੀ ਦਿੱਤੀ। ਜੁਲਾਈ ਵਿੱਚ, ਲਿਨਥੋਈ ਨੇ ਬੈਂਕਾਕ ਵਿੱਚ 2022 ਏਸ਼ੀਅਨ ਕੈਡੇਟ ਅਤੇ ਜੂਨੀਅਰ ਜੂਡੋ ਚੈਂਪੀਅਨਸ਼ਿਪ ਵਿੱਚ 63 ਕਿਲੋਗ੍ਰਾਮ ਵਰਗ ਵਿੱਚ ਸੋਨ ਤਮਗਾ ਜਿੱਤ ਕੇ ਭਾਰਤ ਦਾ ਖਾਤਾ ਖੋਲ੍ਹਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।