ਲਿੰਡੋਰੇਸ ਆਨਲਾਈਨ ਸ਼ਤੰਰਜ : ਅਮਰੀਕਾ ਦਾ ਨਾਕਾਮੁਰਾ ਪਹੁੰਚਿਆ ਸੈਮੀਫਾਈਨਲ ’ਚ

05/26/2020 7:11:53 PM

ਨਿਊਬੁਰਗ (ਸਕਾਟਲੈਂਡ) (ਨਿਕਲੇਸ਼ ਜੈਨ)– ਲਿੰਡੋਰੇਸ ਏ. ਬੀ. ਰੈਪਿਡ ਚੈਲੰਜ ਦੇ ਕੁਆਰਟਰ ਫਾਈਨਲ ਅਜੇ ਵੀ ਜਾਰੀ ਹੈ ਪਰ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਬੈਸਟ ਆਫ ਥ੍ਰੀ ਦੇ ਇਸ ਮੁਕਾਬਲੇ ਵਿਚ ਪਹਿਲੇ ਦੇ ਮੁਕਾਬਲੇ ਜਿੱਤ ਕੇ ਸਭ ਤੋਂ ਪਹਿਲਾਂ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਗਿਅਾ ਜਦਕਿ ਅਰਮੀਨੀਆ ਦੇ ਧਾਕੜ ਖਿਡਾਰੀ ਲੇਵੋਨ ਅਾਰੋਨੀਅਨ ਹੁਣ ਪ੍ਰਤੀਯੋਗਿਤਾ ਵਿਚੋਂ ਬਾਹਰ ਹੋ ਗਿਆ ਹੈ।

ਅੱਜ ਖੇਡੇ ਗਏ ਮੁਕਾਬਲੇ ਵਿਚ ਨਾਕਾਮੁਰਾ ਨੇ 4 ਵਿਚੋਂ 2 ਮੁਕਾਬਲੇ ਜਿੱਤ ਕੇ 2 ਡਰਾਅ ਨਾਲ 3-1 ਨਾਲ ਰਾਊਂਡ ਆਪਣੇ ਨਾਂ ਕੀਤਾ। ਪਹਿਲੇ ਰੈਪਿਡ ਵਿਚ ਨਾਕਾਮੁਰਾ ਨੇ ਸਫੇਦ ਮੋਹਰਿਆਂ ਨਾਲ ਖੇਡਦੇ ਹੋਏ ਆਰੋਨੀਅਨ ਨੇ ਪੈਟ੍ਰੋਫ ਡਿਫੈਂਸ ਦਾ ਬਾਖੂਬੀ ਸਾਹਮਣਾ ਕੀਤਾ ਤੇ ਅਾਪਣੇ ਦੋ ਊਠਾਂ ਦੇ ਤਾਲਮੇਲ ਨਾਲ 39 ਚਾਲਾਂ ਵਿਚ ਮੁਕਾਬਲਾ ਜਿੱਤ ਲਿਆ। ਇਸ ਤੋਂ ਬਾਅਦ ਦੋ ਮੁਕਾਬਲੇ ਡਰਾਅ ਖੇਡ ਕੇ ਉਸ ਨੇ ਬੜ੍ਹਤ ਨੂੰ 2-1 ਕਰ ਦਿੱਤਾ। ਾਖਰੀ ਮੁਕਾਬਲੇ ਵਿਚ ਨਾਕਾਮੁਰਾ ਨੂੰ ਸਿਰਫ ਡਰਾਅ ਦੀ ਲੋੜ ਸੀ ਤੇ ਕਾਲੇ ਮੋਹਰਿਆਂ ਨਾਲ ਰਾਏ ਲੋਪੇਜ ਬਰਲਿਨ ਿਡਫੈਂਸ ਵਿਚ ਉਸ ਨੇ ਸਿਰਫ 28 ਚਾਲਾਂ ਵਿਚ ਿਜੱਤ ਦਰਜ ਕਰਕੇ 3-1 ਨਾਲ ਦੂਜਾ ਕੁਅਾਰਟਰ ਫਾਈਨਲ ਵੀ ਜਿੱਤ ਲਿਆ ਜਦਕਿ ਬਾਹਰ ਹੋਣ ਦੇ ਕੰਢੇ ’ਤੇ ਖੜ੍ਹੇ ਚੀਨ ਦੇ ਡਿੰਗ ਲੀਰੇਨ ਨੇ ਹਮਵਤਨ ਯੂ ਯਾਂਗੀ ਨੂੰ ਹਰਾ ਕੇ ਸਕੋਰ 1-1 ਕਰ ਦਿੱਤਾ ਤੇ ਅਾਪਣੀ ਸੈਮੀਫਾਈਨਲ ਵਿਚ ਪਹੁੰਚਣ ਦੀ ਉਮੀਦ ਬਰਕਰਾਰ ਰੱਖੀ।
 


Ranjit

Content Editor

Related News