ਲੂਈਸ ਹੈਮਲਿਟਨ ਨੇ ਜਿੱਤੀ ਬਹਿਰੀਨ ਫਾਰਮੂਲਾ-1 ਗ੍ਰਾਂ. ਪ੍ਰੀ.
Monday, Nov 30, 2020 - 11:45 PM (IST)
ਨਵੀਂ ਦਿੱਲੀ (ਵੈੱਬ ਡੈਸਕ)– ਹਾਸ ਡ੍ਰਾਈਵਰ ਰੋਮੈਨ ਗ੍ਰੇਸਜੇਨ ਦੀ ਕਾਰ ਹਾਦਸਾਗ੍ਰਸਤ ਹੋਣ ਤੋਂ ਬਾਅਦ ਦੁਬਾਰਾ ਸ਼ੁਰੂ ਹੋਈ ਬਹਿਰੀਨ ਫਾਰਮੂਲਾ-1 ਗ੍ਰਾਂ. ਪ੍ਰੀ. ਵਿਚ ਲੂਈਸ ਹੈਮਿਲਟਨ ਨੇ 1:34.1 ਨੇ ਸਮੇਂ ਦੇ ਨਾਲ ਜਿੱਤ ਹਾਸਲ ਕੀਤੀ। ਗ੍ਰੇਸਜੇਨ ਦੀ ਕਾਰ ਪਹਿਲੇ ਹੀ ਲੈਪ ਵਿਚ ਹਾਦਸਾਗ੍ਰਸਤ ਹੋ ਗਈ, ਇਸ ਕਾਰਣ ਰੇਸ ਨੂੰ 45 ਮਿੰਟ ਬਾਅਦ ਦੁਬਾਰਾ ਸ਼ੁਰੂ ਕੀਤਾ ਗਿਆ।
ਰੇਸ ਦੌਰਾਨ ਡ੍ਰਾਈਵਰ ਸਰਜੀਓ ਪੇਰੇਜ ਜਿਹੜਾ ਕਿ ਦੂਜੇ ਪੋਡੀਅਮ ਲਈ ਜਾ ਰਿਹਾ ਸੀ, 3 ਲੈਪ ਪਹਿਲਾਂ ਹੀ ਕਾਰ ਵਿਚ ਤਕਨੀਕੀ ਖਰਾਬੀ ਦੇ ਕਾਰਣ ਰਿਟਾਇਰ ਹੋ ਗਿਆ। ਇਸਦਾ ਫਾਇਦਾ ਮੈਕਲੇਰੇਨ ਦੇ ਡਰਾਈਵਰ ਲਾਂਡੋ ਨਾਰਿਸ ਤੇ ਕਾਰਲੋਸ ਸੈਂਜ ਨੇ ਚੁੱਕਿਆ ਜਿਹੜੇ ਕਿ ਕ੍ਰਮਵਾਰ ਚੌਥੇ ਤੇ ਪੰਜਵੇਂ ਨੰਬਰ 'ਤੇ ਰਹੇ। ਅਲਪਤੌਰੀ ਹੋਂਡਾ ਦਾ ਪਿਯਰੇ ਗੈਸਲੀ ਛੇਵੇਂ ਨੰਬਰ 'ਤੇ ਰਿਹਾ। ਰਿਨਾਲਟ ਦਾ ਡੇਨੀਅਲ ਰਿਕਾਰਡੋ 7ਵੇਂ, ਮਰਸੀਡੀਜ਼ ਦਾ ਵਾਲਟੇਰੀ ਬੋਟਾਸ 8ਵੇਂ, ਰੇਨਾਲਟ ਦਾ ਐਸਟੇਬਨ ਓਕਨ ਨੌਵੇਂ ਤੇ ਫੇਰਾਰੀ ਦਾ ਚਾਰਲਸ ਲੇਕਰਰ 10ਵੇਂ ਸਥਾਨ 'ਤੇ ਰਿਹਾ।
ਉਥੇ ਹੀ ਹਾਸ ਨੇ ਗ੍ਰੇਸਜੇਨ ਦਾ ਮੈਡੀਕਲ ਬੁਲੇਟਿਨ ਜਾਰੀ ਕਰਦੇ ਹੋਏ ਕਿਹਾ ਕਿ ਉਸਦੀ ਡਾਕਟਰੀ ਕਰਮਚਾਰੀਆਂ ਵਲੋਂ ਜਾਂਚ ਕੀਤੀ ਜਾ ਰਹੀ ਹੈ। ਰੋਮੇਨ ਦੇ ਹੱਥਾਂ ਤੇ ਗੋਢਿਆਂ ਵਿਚ ਕੁਝ ਮਾਮੂਲੀ ਜਲਨ ਹੈ ਪਰ ਉਹ ਠੀਕ ਹੈ। ਉਹ ਅਜੇ ਡਾਕਟਰਾਂ ਦੇ ਨਾਲ ਹੈ। ਟੀਮ ਨੇ ਬਾਅਦ ਵਿਚ ਕਿਹਾ ਕਿ ਫਰਾਂਸੀਸੀ ਨੂੰ ਇਕ ਸ਼ੱਕੀ ਟੁੱਟੀ ਹੋਈ ਪਸਲੀ (ਐੱਸ) ਦੇ ਨਾਲ ਹਸਪਾਤਲ ਲਿਜਾਇਆ ਜਾ ਰਿਹਾ ਸੀ।
ਪਿਛਲੇ 7 ਵਿਚੋਂ 6 ਸੀਜਨਾਂ ਵਿਚ ਨੰਬਰ ਵਨ ਰਿਹਾ ਲੂਈਸ ਹੈਮਿਲਟਨ
ਮੈਂ ਬਹੁਤ ਧੰਨਵਾਦੀ ਹਾਂ ਰੋਮੈਨ ਸੁਰੱਖਿਅਤ ਹੈ। ਅਸੀਂ ਜਿਹੜਾ ਜ਼ੋਖਿਮ ਚੁੱਕਦੇ ਹਾਂ, ਉਹ ਕੋਈ ਮਜ਼ਾਕ ਨਹੀਂ ਹੈ, ਤੁਹਾਡੇ ਵਿਚੋਂ ਉਨ੍ਹਾਂ ਲੋਕਾਂ ਲਈ ਜਿਹੜੇ ਇਹ ਭੁੱਲ ਜਾਂਦੇ ਹਨ ਕਿ ਅਸੀਂ ਇਸ ਖੇਡ ਲਈ ਆਪਣੀ ਜ਼ਿੰਦਗੀ ਦਾਅ 'ਤੇ ਲਾ ਦਿੰਦੇ ਹਾਂ ਤੇ ਜੋ ਅਸੀਂ ਕਰਨਾ ਪਸੰਦ ਕਰਦੇ ਹਾਂ, ਉਸਦੇ ਲਈ ਧੰਨਵਾਦ।