ਹੈਮਿਲਟਨ ਨੂੰ ਮੈਕਸੀਕਨ ਗ੍ਰਾਂ ਪ੍ਰੀ ਦਾ ਖਿਤਾਬ
Monday, Oct 28, 2019 - 12:37 PM (IST)
ਮੈਕਸਿਕੋ— ਲੁਈਸ ਹੈਮਿਲਟਨ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਖਦੇ ਹੋਏ ਐਤਵਾਰ ਨੂੰ ਮੈਕਸੀਕਨ ਗ੍ਰਾਂ ਪ੍ਰੀ ਦਾ ਖਿਤਾਬ ਜਿੱਤਿਆ ਜੋ ਇਸ ਸੈਸ਼ਨ 'ਚ ਉਨ੍ਹਾਂ ਦੀ ਮਰਸੀਡੀਜ਼ ਲਈ ਦਸਵੀਂ ਜਿੱਤ ਹੈ। ਹੈਮਿਲਟਨ ਨੇ ਫੇਰਾਰੀ ਦੇ ਸਬੇਸਟੀਅਨ ਵੇਟੇਲ ਅਤੇ ਮਰਸੀਡੀਜ਼ ਦੇ ਆਪਣੇ ਸਾਥੀ ਵਾਲਟੇਰੀ ਬੋਟਾਸ ਨੂੰ ਪਿੱਛੇ ਛੱਡਿਆ।
ਪੋਲ ਪੋਜ਼ੀਸ਼ਨ ਤੋਂ ਸ਼ੁਰੂਆਤ ਕਰਨ ਵਾਲੇ ਫੇਰਾਰੀ ਦੇ ਚਾਰਲਸ ਲੇਕਲੇਰਕ ਚੌਥੇ ਜਦਕਿ ਰੇਡਬੁਲ ਦੇ ਅਲੇਕਸ ਐਲਬੋਨ ਪੰਜਵੇਂ ਅਤੇ ਮੈਕਸ ਵਰਸਟਾਪੇਨ ਛੇਵੇਂ ਸਥਾਨ 'ਤੇ ਰਹੇ। ਸਥਾਨਕ ਖਿਡਾਰੀ ਸਰਜੀਓ ਪੇਰੇਜ ਨੇ ਸਤਵਾਂ ਅਤੇ ਰੇਨਾਲਟ ਦੇ ਡੇਨੀਅਲ ਰਿਕਾਰਡੋ ਨੇ ਅੱਠਵਾਂ ਸਥਾਨ ਹਾਸਲ ਕੀਤਾ। ਹੈਮਿਲਟਨ ਦੀ ਮੈਕਸਿਕੋ 'ਚ ਦੂਜੀ ਅਤੇ ਆਪਣੇ ਕਰੀਅਰ ਦੀ 100ਵੀਂ ਜਿੱਤ ਵੀ ਹੈ। ਹੈਮਿਲਟਨ ਨੂੰ ਹੁਣ ਚੈਂਪੀਅਨਸ਼ਿਪ ਜਿੱਤਣ ਦੇ ਲਈ ਸਿਰਫ ਚਾਰ ਅੰਕ ਦੀ ਜ਼ਰੂਰਤ ਹੈ ਜਿਸ ਨੂੰ ਉਹ ਅਮਰੀਕੀ ਗ੍ਰਾਂ ਪ੍ਰੀ. 'ਚ ਹਾਸਲ ਕਰ ਸਕਦੇ ਹਨ।
