ਗੋਆ ਦੇ 14 ਸਾਲਾ ਮੇਂਡੋਂਕਾ ਭਾਰਤ ਦੇ 67ਵੇਂ ਗ੍ਰੈਂਡਮਾਸਟਰ ਬਣੇ
Thursday, Dec 31, 2020 - 06:02 PM (IST)
ਚੇਨਈ— ਗੋਆ ਦੇ 14 ਸਾਲ ਦੇ ਸ਼ਤਰੰਜ ਖਿਡਾਰੀ ਲਿਓਨ ਮੇਂਡੋਂਕਾ ਇਟਲੀ ’ਚ ਤੀਜਾ ਅਤੇ ਆਖ਼ਰੀ ਨਾਰਮ ਹਾਸਲ ਕਰਨ ਦੇ ਬਾਅਦ ਭਾਰਤ ਦੇ 67ਵੇਂ ਗ੍ਰੈਂਡਮਾਸਟਰ ਬਣ ਗਏ। ਮੇਂਡੋਂਕਾ ਨੇ 14 ਸਾਲ, 9 ਮਹੀਨੇ ਤੇ 17 ਦਿਨ ’ਚ ਇਹ ਉਪਲਬਧੀ ਹਾਸਲ ਕੀਤੀ। ਉਨ੍ਹਾਂ ਨੇ ਪਹਿਲਾ ਗ੍ਰੈਂਡਮਾਸਟਰ ਨਾਰਮ ਅਕਤੂਬਰ ’ਚ ਰਿਜੋ ਸ਼ਤੰਰਜ ਜੀ. ਐੱਮ. ਰਾਊਂਡ ਰਾਬਿਨ ’ਚ ਹਾਸਲ ਕੀਤਾ ਸੀ। ਜਦਕਿ ਨਵੰਬਰ ’ਚ ਬੁਡਾਪੇਸਟ ’ਚ ਦੂਜਾ ਅਤੇ ਇਟਲੀ ’ਚ ਵੇਰਜਾਨੀ ਕੱਪ ’ਚ ਤੀਜਾ ਨਾਰਮ ਹਾਸਲ ਕੀਤਾ।
ਇਹ ਵੀ ਪੜ੍ਹੋ : Bye Bye 2020: ਬਲੈਕ ਲਾਈਵਸ ਮੈਟਰ, ਦੁਨੀਆ ਕੋਰੋਨਾ ਨਾਲ ਲੜੀ ਖਿਡਾਰੀ ਨਸਲਵਾਦ ਨਾਲ
ਇਟਲੀ ’ਚ ਟੂਰਨਾਮੈਂਟ ’ਚ ਉਹ ਯੂ¬ਕ੍ਰੇਨ ਦੇ ਵਿਤਾਲੀ ਬਰਨਾਡਸਕੀ ਦੇ ਬਾਅਦ ਦੂਜੇ ਸਥਾਨ ’ਤੇ ਰਹੇ। ਮੇਂਡੋਂਕਾ ਤੇ ਉਨ੍ਹਾਂ ਦੇ ਪਿਤਾ ਲਿੰਡੋਨ ਕੋਰੋਨਾ ਮਹਾਮਾਰੀ ਦੇ ਬਾਅਦ ਲਾਕਡਾਊਨ ਦੇ ਕਾਰਨ ਮਾਰਚ ’ਚ ਯੂਰੋਪ ’ਚ ਹੀ ਫਸ ਗਏ ਸਨ। ਉਨ੍ਹਾਂ ਨੇ ਇਸ ਦੌਰਾਨ ਕਈ ਟੂਰਨਾਮੈਂਟਾਂ ’ਚ ਹਿੱਸਾ ਲਿਆ ਤੇ ਗ੍ਰੈਂਡ ਮਾਸਟਰ ਬਣਨ ਦੇ ਕਰੀਬ ਪਹੁੰਚੇ। ਮੇਂਡੇਂਕਾ ਨੇ ਮਾਰਚ ਤੋਂ ਦਸੰਬਰ ਤਕ 16 ਟੂਰਨਾਮੈਂਟਸ ਖੇਡੇ ਅਤੇ ਉਨ੍ਹਾਂ ਦੀ ਈ. ਐੱਲ. ਓ. ਰੇਟਿੰਗ 2452 ਤੋਂ ਵੱਧ ਕੇ 2544 ਹੋ ਗਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।