ਲੀਜੈਂਡਸ ਕ੍ਰਿਕਟ : ਚੌਕੇ-ਛੱਕੇ ਲਾਉਂਦੇ ਨਜ਼ਰ ਆਉਣਗੇ ਯੁਵਰਾਜ ਸਿੰਘ, ਨਿਊਯਾਰਕ ਸਟ੍ਰਾਈਕਰਸ ਨੇ ਬਣਾਇਆ ਕਪਤਾਨ

Wednesday, Feb 14, 2024 - 02:51 PM (IST)

ਲੀਜੈਂਡਸ ਕ੍ਰਿਕਟ : ਚੌਕੇ-ਛੱਕੇ ਲਾਉਂਦੇ ਨਜ਼ਰ ਆਉਣਗੇ ਯੁਵਰਾਜ ਸਿੰਘ, ਨਿਊਯਾਰਕ ਸਟ੍ਰਾਈਕਰਸ ਨੇ ਬਣਾਇਆ ਕਪਤਾਨ

ਨਵੀਂ ਦਿੱਲੀ— ਸਾਬਕਾ ਭਾਰਤੀ ਆਲਰਾਊਂਡਰ ਯੁਵਰਾਜ ਸਿੰਘ ਨੂੰ ਬੁੱਧਵਾਰ ਨੂੰ ਆਗਾਮੀ ਲੀਜੈਂਡਸ ਕ੍ਰਿਕਟ ਟਰਾਫੀ (ਐੱਲ.ਸੀ.ਟੀ.) ਸੀਜ਼ਨ 2 ਲਈ ਨਿਊਯਾਰਕ ਸੁਪਰਸਟਾਰ ਸਟ੍ਰਾਈਕਰਜ਼ ਦਾ ਕਪਤਾਨ ਅਤੇ ਆਈਕਨ ਖਿਡਾਰੀ ਨਿਯੁਕਤ ਕੀਤਾ ਗਿਆ ਹੈ। ਯੁਵਰਾਜ ਉਸ ਟੀਮ ਦੀ ਅਗਵਾਈ ਕਰਨਗੇ ਜਿਸ 'ਚ ਬਾਬਰ ਆਜ਼ਮ, ਰਾਸ਼ਿਦ ਖਾਨ, ਕੀਰੋਨ ਪੋਲਾਰਡ, ਇਮਾਮ ਉਲ ਹੱਕ, ਨਸੀਮ ਸ਼ਾਹ, ਮਤੀਸ਼ਾ ਪਥੀਰਾਨਾ, ਰਹਿਮਾਨਉੱਲ੍ਹਾ ਗੁਰਬਾਜ਼, ਆਸਿਫ਼ ਅਲੀ ਅਤੇ ਮੁਹੰਮਦ ਆਮਿਰ ਵਰਗੇ ਖਿਡਾਰੀ ਸ਼ਾਮਲ ਹਨ। 

ਇਹ ਵੀ ਪੜ੍ਹੋ : ਭਾਰਤ ਦੇ ਸਾਬਕਾ ਕ੍ਰਿਕਟ ਕਪਤਾਨ ਦੱਤਾਜੀਰਾਵ ਗਾਇਕਵਾੜ ਦਾ ਦਿਹਾਂਤ, 12 ਦਿਨਾਂ ਤੋਂ ਸਨ ICU 'ਚ

ਫਰੈਂਚਾਇਜ਼ੀ ਨੇ ਇੱਕ ਬਿਆਨ ਵਿੱਚ ਕਿਹਾ, "ਯੁਵਰਾਜ ਦੇ ਸ਼ਾਮਲ ਹੋਣ ਨਾਲ ਟੀਮ ਵਿੱਚ ਮੁਹਾਰਤ, ਹੁਨਰ ਅਤੇ ਲੀਡਰਸ਼ਿਪ ਦੀ ਡੂੰਘਾਈ ਵਿੱਚ ਵਾਧਾ ਹੋਵੇਗਾ, ਜਿਸ ਨਾਲ ਟੂਰਨਾਮੈਂਟ ਦੇ ਆਗਾਮੀ ਐਡੀਸ਼ਨ ਵਿੱਚ ਅਗਵਾਈ ਕਰਨ ਲਈ ਨਿਊਯਾਰਕ ਸੁਪਰਸਟਾਰ ਸਟ੍ਰਾਈਕਰਸ ਦੀ ਤਿਆਰੀ ਮਜ਼ਬੂਤ ਹੋਵੇਗੀ।" 90 ਗੇਂਦਾਂ ਦੇ ਫਾਰਮੈਟ ਵਿੱਚ ਖੇਡਿਆ ਜਾਣ ਵਾਲਾ ਇਹ ਟੂਰਨਾਮੈਂਟ 7 ਤੋਂ 18 ਮਾਰਚ ਤੱਕ ਸ੍ਰੀਲੰਕਾ ਦੇ ਕੈਂਡੀ ਵਿੱਚ ਹੋਵੇਗਾ।

ਇਹ ਵੀ ਪੜ੍ਹੋ : ਫੁੱਟਬਾਲ ਮੈਚ ਦੌਰਾਨ ਖਿਡਾਰੀ 'ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਹੋਈ ਮੌਤ (ਵੀਡੀਓ)

20 ਓਵਰਾਂ ਦੇ ਫਾਰਮੈਟ ਵਿੱਚ ਖੇਡਿਆ ਗਿਆ ਪਹਿਲਾ ਸੀਜ਼ਨ ਪਿਛਲੇ ਸਾਲ 22 ਤੋਂ 30 ਮਾਰਚ ਤੱਕ ਗਾਜ਼ੀਆਬਾਦ ਵਿੱਚ ਹੋਇਆ ਸੀ। ਇੰਦੌਰ ਨਾਈਟਸ ਅਤੇ ਗੁਹਾਟੀ ਐਵੇਂਜਰਸ ਨੂੰ ਬਾਰਿਸ਼ ਕਾਰਨ ਫਾਈਨਲ ਦੇ ਧੋਣ ਤੋਂ ਬਾਅਦ ਉਦਘਾਟਨੀ ਸੀਜ਼ਨ ਦਾ ਸੰਯੁਕਤ ਜੇਤੂ ਐਲਾਨਿਆ ਗਿਆ ਸੀ। LCT 90 ਗੇਂਦਾਂ ਦੇ ਫਾਰਮੈਟ ਵਿੱਚ, ਹਰੇਕ ਟੀਮ ਦੇ ਪੰਜ ਗੇਂਦਬਾਜ਼ ਤਿੰਨ ਓਵਰ ਸੁੱਟ ਸਕਦੇ ਹਨ। ਗੇਂਦਬਾਜ਼ੀ ਟੀਮ ਦਾ ਕਪਤਾਨ 60ਵੀਂ ਗੇਂਦ ਤੱਕ ਚਾਰ ਓਵਰ ਸੁੱਟਣ ਲਈ ਗੇਂਦਬਾਜ਼ ਦੀ ਚੋਣ ਕਰ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

Tarsem Singh

Content Editor

Related News