ਦਿੱਗਜ ਕ੍ਰਿਕਟਰ ਨੇ ਅਚਾਨਕ ਕਰ''ਤਾ ਸੰਨਿਆਸ ਦਾ ਐਲਾਨ ! ਸਾਥੀਆਂ ਨੇ ਭਵਿੱਖ ਲਈ ਕਿਹਾ- Good Luck

Thursday, Jun 18, 2026 - 02:33 PM (IST)

ਦਿੱਗਜ ਕ੍ਰਿਕਟਰ ਨੇ ਅਚਾਨਕ ਕਰ''ਤਾ ਸੰਨਿਆਸ ਦਾ ਐਲਾਨ ! ਸਾਥੀਆਂ ਨੇ ਭਵਿੱਖ ਲਈ ਕਿਹਾ- Good Luck

ਸਪੋਰਟਸ ਡੈਸਕ- ਮਹਿਲਾ ਟੀ-20 ਵਿਸ਼ਵ ਵਿਚਾਲੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਬ੍ਰਾਜ਼ੀਲ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਅਤੇ ਸਟਾਰ ਆਲਰਾਊਂਡਰ ਰੋਬਰਟਾ ਮੋਰੇਟੀ ਐਵਰੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ ਐਲਾਨ ਨਾਲ ਐਵਰੀ ਦੇ 13 ਸਾਲ ਲੰਬੇ ਅਤੇ ਇਤਿਹਾਸਕ ਕ੍ਰਿਕਟ ਕਰੀਅਰ 'ਤੇ ਵਿਰਾਮ ਲੱਗ ਗਿਆ ਹੈ।  

ਜ਼ਿਕਰਯੋਗ ਹੈ ਕਿ ਰੋਬਰਟਾ ਮੋਰੇਟੀ ਨੂੰ ਬ੍ਰਾਜ਼ੀਲ ਵਿੱਚ ਮਹਿਲਾ ਕ੍ਰਿਕਟ ਦੀ ਨੀਂਹ ਰੱਖਣ ਅਤੇ ਇਸ ਖੇਡ ਨੂੰ ਦੱਖਣੀ ਅਮਰੀਕਾ ਵਿੱਚ ਮਸ਼ਹੂਰ ਬਣਾਉਣ ਵਾਲੀ ਇੱਕ ਮੋਹਰੀ ਖਿਡਾਰਨ ਵਜੋਂ ਜਾਣਿਆ ਜਾਂਦਾ ਹੈ। ਮੋਰੇਟੀ ਨੇ ਬ੍ਰਾਜ਼ੀਲ 'ਚ ਕ੍ਰਿਕਟ ਨੂੰ ਉੱਚਾ ਚੁਕਣ ਅਤੇ ਮਹਿਲਾ ਕ੍ਰਿਕਟਰਾਂ ਨੂੰ ਕੇਂਦਰੀ ਕਾਂਟਰੈਕਟ ਦਿਵਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਨ੍ਹਾਂ ਦੀ ਕਪਤਾਨੀ ਹੇਠ ਬ੍ਰਾਜ਼ੀਲ ਦੀ ਟੀਮ ਨੇ ਕਈ ਅੰਤਰਰਾਸ਼ਟਰੀ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ।

 
 
 
 
 
 
 
 
 
 
 
 
 
 
 
 

A post shared by Roberta Moretti (@robertadmmoretti)

2018 'ਚ ਮੈਕਸੀਕੋ ਖ਼ਿਲਾਫ਼ ਆਪਣਾ ਅੰਤਰਰਾਸ਼ਟਰੀ ਡੈਬਿਊ ਕਰਨ ਵਾਲੇ ਮੋਰੇਟੀ ਨੇ ਆਪਣੇ ਕਰੀਅਰ 'ਚ 60 ਤੋਂ ਵੱਧ ਟੀ-20 ਅੰਤਰਰਾਸ਼ਟਰੀ ਮੈਚ ਖੇਡੇ, ਜਿਸ ਵਿੱਚ ਉਨ੍ਹਾਂ ਨੇ 5 ਅਰਧ ਸੈਂਕੜਿਆਂ ਸਣੇ 1200 ਤੋਂ ਵੱਧ ਦੌੜਾਂ ਬਣਾਈਆਂ ਹਨ ਅਤੇ ਆਪਣੀ ਮੀਡੀਅਮ ਪੇਸ ਗੇਂਦਬਾਜ਼ੀ ਨਾਲ 30 ਤੋਂ ਵੱਧ ਵਿਕਟਾਂ ਵੀ ਹਾਸਲ ਕੀਤੀਆਂ ਹਨ।

ਉਨ੍ਹਾਂ ਨੇ ਖ਼ੁਦ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕਰ ਕੇ ਆਪਣੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੇ ਸੰਨਿਆਸ ਲੈਣ ਦੇ ਫੈਸਲੇ ਤੋਂ ਬਾਅਦ ਦੁਨੀਆ ਭਰ ਦੇ ਕ੍ਰਿਕਟ ਪ੍ਰੇਮੀਆਂ ਅਤੇ ਸਾਥੀ ਖਿਡਾਰੀਆਂ ਵੱਲੋਂ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ। 

ਇਹ ਵੀ ਪੜ੍ਹੋ- ਭਾਰਤ ਤੇ ਇੰਗਲੈਂਡ ਵਿਚਾਲੇ ਇਤਿਹਾਸਕ ਡੀਲ, PM ਮੋਦੀ ਤੇ ਸਟਾਰਮਰ ਦੀ ਮੀਟਿੰਗ ਮਗਰੋਂ ਹੋ ਗਿਆ ਵੱਡਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News