ਅਜੈ ਜਡੇਜਾ ਨੂੰ ਕੋਚਿੰਗ ਦੇਣ ਵਾਲੇ ਗੁਰਚਰਨ ਸਿੰਘ ਸਮੇਤ ਖੇਡ ਜਗਤ ਦੇ ਇਨ੍ਹਾਂ 3 ਦਿੱਗਜਾਂ ਨੂੰ ਮਿਲੇਗਾ ਪਦਮ ਸ਼੍ਰੀ

01/26/2023 2:33:06 PM

ਨਵੀਂ ਦਿੱਲੀ : ਅੱਜ ਭਾਰਤ ਵਿਚ 74ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਭਾਰਤ ਸਰਕਾਰ ਨੇ ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਐਲਾਨ ਕੀਤਾ ਕਿ 106 ਲੋਕਾਂ ਨੂੰ ਉਨ੍ਹਾਂ ਦੇ ਖੇਤਰ ਵਿਚ ਉਨ੍ਹਾਂ ਦੇ ਵਿਲੱਖਣ ਕੰਮ ਲਈ ਪਦਮ ਪੁਰਸਕਾਰ ਦਿੱਤੇ ਜਾਣਗੇ। ਇਨ੍ਹਾਂ ਵਿੱਚ ਸਾਬਕਾ ਕ੍ਰਿਕਟਰ ਤੇ ਤਜਰਬੇਕਾਰ ਕ੍ਰਿਕਟ ਕੋਚ ਸ਼ਾਮਲ ਹਨ। ਬੁੱਧਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਇਨ੍ਹਾਂ ਨਾਵਾਂ 'ਤੇ ਮੋਹਰ ਲਗਾਈ। ਇਹ ਪੁਰਸਕਾਰ ਮਾਰਚ ਅਤੇ ਅਪ੍ਰੈਲ ਵਿੱਚ ਰਾਸ਼ਟਰਪਤੀ ਭਵਨ ਵਿੱਚ ਵੰਡੇ ਜਾਣਗੇ।

74ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਭਾਰਤ ਸਰਕਾਰ ਨੇ ਐਲਾਨ ਕੀਤੀ ਕਿ ਐੱਸਆਰਡੀ ਪ੍ਰਸਾਦ, ਸਨਾਥੋਬੀ ਸ਼ਰਮਾ ਤੇ ਗੁਰਚਰਨ ਸਿੰਘ ਨੂੰ ਪਦਮ ਸ਼੍ਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਕਲਾਰੀਪਯੱਟੂ ਦੇ ਮਾਸਟਰ ਐਸਆਰਡੀ ਪ੍ਰਸਾਦ, ਥੈਂਗ ਟਾ ਦੇ ਟ੍ਰੇਨਰ ਸੰਥੋਇਬਾ ਸ਼ਰਮਾ, ਸਾਬਕਾ ਕ੍ਰਿਕਟਰ ਤੇ ਅਨੁਭਵੀ ਕ੍ਰਿਕਟ ਕੋਚ ਗੁਰਚਰਨ ਸਿੰਘ ਵਰਗੇ ਖਿਡਾਰੀਆਂ ਨੂੰ ਖੇਡਾਂ ਦੇ ਆਪਣੇ ਖੇਤਰ 'ਚ ਵਿਲੱਖਣ ਸੇਵਾਵਾਂ ਲਈ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾਵੇਗਾ। ਭਾਰਤ ਦੇ ਰਾਸ਼ਟਰਪਤੀ ਨੇ ਬੁੱਧਵਾਰ ਨੂੰ 106 ਪਦਮ ਪੁਰਸਕਾਰਾਂ ਨੂੰ ਮਨਜ਼ੂਰੀ ਦਿੱਤੀ, ਜਿਨ੍ਹਾਂ ਵਿੱਚੋਂ ਤਿੰਨ ਖਿਡਾਰੀਆਂ ਨੂੰ ਦਿੱਤੇ ਗਏ।

ਇਹ ਵੀ ਪੜ੍ਹੋ : ਯੁਵਰਾਜ ਸਿੰਘ ਨੇ ਸਾਨੀਆ ਮਿਰਜ਼ਾ ਨੂੰ ਆਸਟ੍ਰੇਲੀਅਨ ਓਪਨ ਦੇ ਫਾਈਨਲ 'ਚ ਪਹੁੰਚਣ 'ਤੇ ਦਿੱਤੀ ਵਧਾਈ

PunjabKesari

ਜਾਣੋ ਕੌਣ ਹਨ ਕ੍ਰਿਕਟ ਜਗਤ ਦੇ ਮਹਾਨ ਕੋਚ ਗੁਰਚਰਨ ਸਿੰਘ?

ਗੁਰਚਰਨ ਸਿੰਘ ਨੂੰ ਪਦਮਸ਼੍ਰੀ ਲਈ ਚੁਣਿਆ ਗਿਆ ਹੈ। ਦਰਅਸਲ, ਗੁਰਚਰਨ ਸਿੰਘ ਨੂੰ ਭਾਰਤ ਦੇ ਸਭ ਤੋਂ ਵਧੀਆ ਕੋਚਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਗੁਰਚਰਨ ਸਿੰਘ 1986 ਤੋਂ 1987 ਤੱਕ ਭਾਰਤੀ ਕ੍ਰਿਕਟ ਟੀਮ ਦੇ ਕੋਚ ਰਹਿ ਚੁੱਕੇ ਹਨ। ਇਸ ਤੋਂ ਪਹਿਲਾਂ ਗੁਰਚਰਨ ਸਿੰਘ ਦਰੋਣਾਚਾਰੀਆ ਐਵਾਰਡ ਨਾਲ ਸਨਮਾਨਿਤ ਹੋ ਚੁੱਕੇ ਹਨ। 

ਗੁਰਚਰਨ ਸਿੰਘ ਸਾਬਕਾ ਭਾਰਤੀ ਕ੍ਰਿਕਟਰ ਕੀਰਤੀ ਆਜ਼ਾਦ, ਅਜੈ ਜਡੇਜਾ ਅਤੇ ਮੁਰਲੀ ​​ਕਾਰਤਿਕ ਵਰਗੇ ਵੱਡੇ ਨਾਵਾਂ ਨੂੰ ਸਿਖਲਾਈ ਦੇ ਚੁੱਕੇ ਹਨ। ਖਾਸ ਗੱਲ ਇਹ ਹੈ ਕਿ ਇਸ ਵਾਰ ਕੁੱਲ 106 ਪਦਮ ਪੁਰਸਕਾਰ ਦਿੱਤੇ ਜਾਣਗੇ, ਜਿਨ੍ਹਾਂ ਵਿਚ ਖੇਡ ਜਗਤ ਦੇ ਆਰ.ਡੀ.ਸ਼ਰਮਾ ਤੋਂ ਇਲਾਵਾ ਸਾਬਕਾ ਕ੍ਰਿਕਟਰ ਗੁਰਚਰਨ ਸਿੰਘ ਅਤੇ ਕੇ.ਕੇ. ਸ਼ਨਾਥੋਇਬਾ ਨੂੰ ਪਦਮ ਸ਼੍ਰੀ ਪੁਰਸਕਾਰ ਦਿੱਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News