ਮੁੱਕੇਬਾਜ਼ੀ ਨੂੰ ਓਲੰਪਿਕ 'ਚੋਂ ਬਾਹਰ ਕਰਨ 'ਤੇ AIBA ਵੱਲੋਂ ਕਾਨੂੰਨੀ ਕਾਰਵਾਈ ਦੀ ਧਮਕੀ

Tuesday, May 07, 2019 - 04:57 PM (IST)

ਮੁੱਕੇਬਾਜ਼ੀ ਨੂੰ ਓਲੰਪਿਕ 'ਚੋਂ ਬਾਹਰ ਕਰਨ 'ਤੇ AIBA ਵੱਲੋਂ ਕਾਨੂੰਨੀ ਕਾਰਵਾਈ ਦੀ ਧਮਕੀ

ਗੋਲਡ ਕੋਸਟ : ਵਿਵਾਦਾਂ ਵਿਚ ਫਸੇ ਅੰਤਰਰਾਸ਼ਟਰੀ ਮੁੱਕੇਬਾਜ਼ੀ ਮਹਾਸੰਘ (ਏ. ਆਈ. ਬੀ. ਏ.) ਨੇ ਮੰਗਲਵਾਰ ਨੂੰ ਕਿਹਾ ਕਿ ਓਲੰਪਿਕ ਸੰਘ ਕਮੇਟੀ (ਆਈ. ਓ. ਸੀ.) ਦੀ ਮੰਗ ਮੁਤਾਬਕ ਸੁਧਾਰ ਕਰ ਲਏ ਹਨ ਅਤੇ ਜੇਕਰ ਟੋਕੀਓ ਵਿਚ ਹੋਣ ਵਾਲੇ 2020 ਓਲੰਪਿਕ ਵਿਚ ਇਸ ਖੇਡ ਨੂੰ ਸ਼ਾਮਲ ਨਹੀਂ ਕੀਤਾ ਗਿਆ ਤਾਂ ਉਹ ਕਾਨੂੰਨੀ ਕਾਰਵਾਈ ਕਰੇਗਾ। ਆਈ. ਓ. ਸੀ. ਨੇ ਅਗਲੇ ਸਾਲ ਹੋਣ ਵਾਲੀ ਇਸ ਪ੍ਰਤੀਯਗਿਤਾ ਲਈ ਇਸ ਖੇਡ ਦੀਆਂ ਤਿਆਰੀਆਂ ਨੂੰ ਰੋਕ ਦਿੱਤਾ ਹੈ ਕਿਉਂਕਿ 2016 ਵਿਚ ਰੀਓ ਓਲੰਪਿਕ ਵਿਚ ਬਾਊਟ ਫਿਕਸਿੰਗ ਦੇ ਦੋਸ਼ ਲੱਗੇ ਸੀ ਅਤੇ ਆਈ. ਓ. ਏ. ਨੇ ਅੰਤਰਰਾਸ਼ਟਰੀ ਮੁੱਕੇਬਾਜ਼ੀ ਮਹਾ ਸੰਘ ਤੋਂ ਇਸ ਗੱਲ ਦਾ ਸਬੂਤ ਮੰਗਿਆ ਹੈ ਕਿ ਉਸ ਨੇ ਇਸ ਨਾਲ ਨਜਿੱਠਣ ਲਈ ਜ਼ਰੂਰੀ ਸੁਧਾਰ ਕੀਤੇ ਹਨ। ਟੋਕਿਓ 2020 ਵਿਚ ਮੁੱਕੇਬਾਜ਼ੀ ਨੂੰ ਸ਼ਾਮਲ ਕਰਨ 'ਤੇ 22 ਮਈ ਨੂੰ ਫੈਸਲਾ ਹੋਵੇਗਾ।

PunjabKesari

ਆਈ. ਓ. ਸੀ. ਨੇ ਕਿਹਾ ਕਿ ਜੇਕਰ ਉਸ 'ਤੇ ਰੋਕ ਲੱਗਦੀ ਹੈ ਤਾਂ ਵੀ ਉਹ ਇਸ ਨੂੰ ਯਕੀਨੀ ਕਰਨਗੇ ਕਿ ਇਹ ਖੇਡ ਆਗਾਮੀ ਓਲੰਪਿਕ ਦਾ ਹਿੱਸ ਰਹੇ। ਏ. ਆਈ. ਬੀ. ਏ. ਨੇ ਏ. ਐੱਫ. ਪੀ. ਨੂੰ ਭੇਜੇ ਬਿਆਨ ਵਿਚ ਕਿਹਾ ਕਿ ਟੋਕਿਓ ਵਿਚ ਇਸ ਖੇਡ ਦੇ ਆਯੋਜਨ ਲਈ ਉਹ ਇਸਦਾ ਬਚਾਅ ਕਰਨ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ ਅਤੇ ਇਹ ਦੇਖਦਿਆਂ ਹੋਇਆ ਕਿ ਆਈ. ਓ. ਸੀ. ਨੇ ਓਲੰਪਿਕ ਚਾਰਟਰ ਦੀ ਉਲੰਘਣਾ ਕੀਤੀ ਹੈ। ਏ. ਆਈ. ਬੀ. ਦੇ ਮੁੱਖ ਕਾਰਜਾਕਾਰੀ ਟਾਮ ਵਿਜੇਰਟਸ ਨੇ ਕਿਹਾ ਕਿ ਉਨ੍ਹਾਂ ਨੇ ਆਈ. ਓ. ਸੀ. ਵੱਲੋਂ ਨਿਰਧਾਰਤ ਸਾਰੀਆਂ ਸ਼ਰਤਾਂ ਨੂੰ ਪੂਰਾ ਕੀਤਾ ਹੈ। ਅਸੀਂ ਇਕ ਸੰਗਠਨ ਦੇ ਰੂਪ 'ਚ ਮੰਨਦੇ ਹਾਂ ਕਿ ਅਸੀਂ ਉਹ ਸਭ ਕੁਝ ਕੀਤਾ ਹੈ ਜਿਸ 'ਤੇ ਸਵਾਲ ਚੁੱਕਿਆ ਗਿਆ ਸੀ।


Related News