ਲੇਬਨਾਨ ਦੇ ਸਟਾਰ ਫੁੱਟਬਾਲ ਖਿਡਾਰੀ ਮੁਹੰਮਦ ਅਟਵੀ ਦੀ ਮੌਤ
Saturday, Sep 19, 2020 - 12:14 AM (IST)
ਬੇਰੂਤ- ਗੋਲੀ ਲੱਗਣ ਨਾਲ ਜ਼ਖਮੀ ਲੇਬਨਾਨ ਦੇ ਪ੍ਰਮੁਖ ਫੁੱਟਬਾਲ ਖਿਡਾਰੀ ਮੁਹੰਮਦ ਅਟਵੀ ਦੀ ਮੌਤ ਹੋ ਗਈ। ਉਹ 33 ਸਾਲ ਦੇ ਸਨ। ਲੱਗਭਗ ਇਕ ਮਹੀਨਾ ਪਹਿਲਾਂ ਉਸ ਦੇ ਸਿਰ 'ਚ ਗੋਲੀ ਲੱਗ ਗਈ ਸੀ, ਜਿਸ ਤੋਂ ਬਾਅਦ ਉਹ ਹਸਪਤਾਲ 'ਚ ਦਾਖਲ ਸੀ। ਲੇਬਨਾਨ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਇਸ ਬਾਰੇ 'ਚ ਜਾਣਕਾਰੀ ਦਿੱਤੀ।
21 ਅਗਸਤ ਨੂੰ ਮੁਹੰਮਦ ਅਟਵੀ ਨੂੰ ਸਿਰ 'ਚ ਗੋਲੀ ਲੱਗੀ ਸੀ। ਉਹ ਉਦੋਂ ਤੋਂ ਆਈ. ਸੀ. ਯੂ. 'ਚ ਦਾਖਲ ਸਨ, ਜਿੱਥੇ ਉਸਦਾ ਇਲਾਜ ਕੀਤਾ ਜਾ ਰਿਹਾ ਸੀ। ਉਸ ਨੂੰ ਗੋਲੀ ਕਿਵੇਂ ਲੱਗੀ ਅਤੇ ਕਿਸ ਨੇ ਚਲਾਈ ਇਹ ਪਤਾ ਨਹੀਂ ਲੱਗ ਸਕਿਆ ਸੀ। ਇਸ ਘਟਨਾ ਨੇ ਲੇਬਨਾਨ ਨੂੰ ਹਿਲਾ ਦਿੱਤਾ ਸੀ। ਲੇਬਨਾਨ 'ਚ ਬੰਦੂਕ ਜਾਂ ਰਾਈਫਲ ਨਾਲ ਹਵਾ 'ਚ ਫਾਇਰਿੰਗ ਕਰਨਾ ਆਮ ਗੱਲ ਹੈ। ਇਹ ਫਾਇਰਿੰਗ ਵਿਆਹ ਸਮਾਗਮ ਦੇ ਨਾਲ ਹੀ ਮੌਤ 'ਤੇ ਜਾਂ ਪਾਟਰੀ 'ਚ ਨੇਤਾਵਾਂ ਦੇ ਐਲਾਨ ਦੇ ਦੌਰਾਨ ਅਤੇ ਕਦੇ-ਕਦੇ ਤਾਂ ਬੱਚਿਆਂ ਦੇ ਪਾਸ ਹੋਣ 'ਤੇ ਵੀ ਕੀਤੀ ਜਾਂਦੀ ਹੈ।