B'DAY SPL: ਜਾਣੋ ਸਭ ਤੋਂ ਤੰਦਰੁਸਤ ਕ੍ਰਿਕਟਰ ਵਿਰਾਟ ਕੋਹਲੀ ਦੀ ਫਿਟਨੈੱਸ ਦੇ 5 ਫ਼ਾਰਮੂਲੇ
Thursday, Nov 05, 2020 - 01:15 PM (IST)
ਸਪੋਰਟਸ ਡੈਸਕ: ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਫਿਟਨੈੱਸ ਦਾ ਦੀਵਾਨਾ ਹਰ ਕੋਈ ਹੈ। ਵਿਰਾਟ ਦਾ ਨਾਂ ਦੁਨੀਆ ਦੇ ਸਭ ਤੋਂ ਫਿੱਟ ਖਿਡਾਰੀਆਂ 'ਚ ਲਿਆ ਜਾਂਦਾ ਹੈ। ਅੱਜ ਆਪਣੀ ਫਿਟਨੈੱਸ ਦੇ ਕਾਰਨ ਹੀ ਉਨ੍ਹਾਂ ਨੇ ਕ੍ਰਿਕਟ 'ਚ ਆਪਣਾ ਇਕ ਵੱਖਰਾ ਪੱਧਰ ਬਣਾ ਲਿਆ ਹੈ।
ਕ੍ਰਿਕਟ ਦੇ ਮਸ਼ਹੂਰ ਵਿਰਾਟ ਦੀ ਫਿਟਨੈੱਸ ਦੇ ਜੂਨੁਨ ਨੂੰ ਲੈ ਕੇ ਉਨ੍ਹਾਂ ਦੀ ਤਾਰੀਫ ਕਰਦੇ ਨਹੀਂ ਥੱਕਦੇ। ਤਾਂ ਆਓ ਅੱਜ ਅਸੀਂ ਤੁਹਾਨੂੰ ਵਿਰਾਟ ਕੋਹਲੀ ਦੇ ਜਨਮਦਿਨ ਦੇ ਮੌਕੇ 'ਤੇ ਉਨ੍ਹਾਂ ਦੇ ਪੰਜ ਫਿਟਨੈੱਸ ਫਾਰਮੂਲੇ ਦੱਸਦੇ ਹਾਂ।
ਵਿਰਾਟ ਰਨਿੰਗ
ਵਿਰਾਟ ਕੋਹਲੀ ਆਪਣੀ ਫਿਟਨੈੱਸ ਨੂੰ ਬਰਕਰਾਰ ਰੱਖਣ ਲਈ ਦੌੜ ਜ਼ਰੂਰ ਲਗਾਉਂਦੇ ਹਨ। ਉਹ ਆਪਣੇ ਵਰਕਆਊਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪਾਉਂਦੇ ਰਹਿੰਦੇ ਹਨ ਅਤੇ ਨੌਜਵਾਨਾਂ ਨੂੰ ਫਿਟਨੈੱਸ ਦੇ ਪ੍ਰਤੀ ਪ੍ਰੇਰਿਤ ਕਰਦੇ ਰਹਿੰਦੇ ਹਨ। ਮੈਚ ਤੋਂ ਪਹਿਲਾਂ ਵਿਰਾਟ ਤੇਜ਼ ਸਪਿੰ੍ਰਟ ਲਗਾਉਂਦੇ ਹਨ। ਇਹੀਂ ਕਾਰਨ ਹੈ ਕਿ ਉਹ ਮੈਚ ਦੌਰਾਨ ਇਕ ਦੌੜ ਦੀ ਥਾਂ ਦੋ ਦੌੜਾਂ ਚੋਰੀ ਕਰ ਲੈਂਦੇ ਹਨ।
ਫੁੱਟਬਾਲ ਖੇਡਣਾ
ਵਿਰਾਟ ਕੋਹਲੀ ਨੂੰ ਫੁੱਟਬਾਲ ਖੇਡਣਾ ਪਸੰਦ ਹੈ ਅਤੇ ਇਸ ਖੇਡ 'ਚ ਤੁਹਾਡੇ ਪੈਰਾਂ ਦੀ ਗਤੀ ਤੇਜ਼ ਹੋਣੀ ਚਾਹੀਦੀ ਹੈ। ਵਿਰਾਟ ਖੁਦ ਨੂੰ ਦੂਜਿਆਂ ਤੋਂ ਬੈਸਟ ਬਣਾਉਣ ਲਈ ਫੁੱਟਬਾਲ ਖੇਡਦੇ ਰਹਿੰਦੇ ਹਨ। ਜਿਸ ਨਾਲ ਉਨ੍ਹਾਂ ਦੇ ਪੈਰ ਦੌੜਣ ਦੀ ਸਮੱਰਥਾ ਦਾ ਵਿਕਾਸ ਹੁੰਦਾ ਰਹਿੰਦਾ ਹੈ ਅਤੇ ਮੈਦਾਨ 'ਚ ਆਪਣੀ ਇਸ ਚੁਸਤੀ-ਫੁਰਤੀ ਕਾਰਨ ਉਹ ਗੇਂਦ ਨੂੰ ਫੜਣ 'ਚ ਕਾਮਯਾਬ ਰਹਿੰਦੇ ਹਨ।
ਜਿਮ 'ਚ ਪਸੀਨਾ ਵਹਾਉਣਾ
ਵਿਰਾਟ ਕੋਹਲੀ ਦਾ ਇਕ ਸਮੇਂ ਭਾਰ ਕਾਫ਼ੀ ਵਧ ਗਿਆ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਫੈਸਲਾ ਲਿਆ ਕਿ ਉਹ ਆਪਣੀ ਬਾਡੀ ਨੂੰ ਸਹੀ ਸ਼ੇਪ 'ਚ ਲਿਆਉਣਗੇ। ਇਸ ਲਈ ਵਿਰਾਟ ਨੇ ਜਿਮ 'ਚ ਖੂਬ ਪਸੀਨਾ ਵਹਾਇਆ। ਇਕ ਸਮੇਂ 'ਤੇ ਵਿਰਾਟ ਨੇ ਟੈਨਿਸ਼ ਖਿਡਾਰੀ ਨੋਵਾਕ ਜੋਕੋਵਿਕ ਦੇ ਫਿਟਨੈੱਸ ਲੈਵਲ ਨੂੰ ਮੈਚ ਕਰ ਲਿਆ ਸੀ।
ਸਵੀਮਿੰਗ
ਵਿਰਾਟ ਕੋਹਲੀ ਜਿਮ 'ਚ ਹੀ ਨਹੀਂ ਸਗੋਂ ਖੇਡ ਤੋਂ ਬਾਹਰ ਵੀ ਟਰੇਨਿੰਗ ਕਰਦੇ ਹਨ। ਉਹ ਆਪਣੇ ਲਈ ਹਰ ਵਾਰ ਨਵੇਂ ਪੈਮਾਨੇ ਬਣਾਉਂਦੇ ਹਨ ਅਤੇ ਫਿਟਨੈੱਸ ਲੈਵਲ ਨੂੰ ਉੱਪਰ ਲੈ ਕੇ ਜਾਂਦੇ ਰਹਿੰਦੇ ਹਨ। ਸਵੀਮਿੰਗ ਕਰਨ ਨਾਲ ਵਿਰਾਟ ਨੂੰ ਆਪਣਾ ਭਾਰ ਘੱਟ ਕਰਨ 'ਚ ਬਹੁਤ ਫ਼ਾਇਦਾ ਮਿਲਿਆ। ਉਹ ਆਪਣੀ ਬਾਡੀ ਦੇ ਸ਼ੇਪ ਨੂੰ ਸਹੀ ਤਰ੍ਹਾਂ ਬਣਾਏ ਰੱਖਣ ਲਈ ਸਵੀਮਿੰਗ ਕਰਦੇ ਰਹਿੰਦੇ ਹਨ।
ਆਰਾਮ
ਭਾਰਤੀ ਕ੍ਰਿਕਟ ਟੀਮ ਦਾ ਸ਼ਡਿਊਲ ਸਭ ਤੋਂ ਰੁੱਝਾ ਹੁੰਦਾ ਹੈ। ਭਾਰਤੀ ਟੀਮ ਨੂੰ ਸਾਲ 'ਚ ਤਿੰਨ ਸੌ ਦਿਨ ਮੈਦਾਨ 'ਤੇ ਬਿਤਾਉਣੇ ਪੈਂਦੇ ਹਨ। ਇਸ ਲਈ ਵਿਰਾਟ ਕੋਹਲੀ ਆਪਣੇ ਸ਼ਰੀਰ ਨੂੰ ਆਰਾਮ ਵੀ ਦਿੰਦੇ ਹਨ ਤਾਂ ਜੋ ਉਨ੍ਹਾਂ ਦੇ ਸਰੀਰ 'ਤੇ ਜ਼ਿਆਦਾ ਵਰਕਲੋਡ ਨਾ ਪਏ। ਵਿਰਾਟ ਦਾ ਇਹ ਫਿਟਨੈੱਸ ਫਾਰਮੂਲਾ ਉਨ੍ਹਾਂ ਨੂੰ ਦੂਜੇ ਖਿਡਾਰੀਆਂ ਤੋਂ ਵੱਖਰਾ ਬਣਾਉਂਦਾ ਹੈ।